ਡੇਰਾ ਬੱਲਾਂ ਨਤਮਸਤਕ ਹੋਏ CM ਮਾਨ ਤੇ ਕੇਜਰੀਵਾਲ, 25 ਕਰੋੜ ਦੀ ਲਾਗਤ ਵਾਲੇ ਰਿਸਰਚ ਸੈਂਟਰ ਦਾ ਕੀਤਾ ਉਦਘਾਟਨ

25 crore research center inaugurated

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ। ਇਸ ਮੌਕੇ ਭਗਵੰਤ ਮਾਨ ਵੱਲੋਂ ‘ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ’ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਰਿਸਰਚ ਸੈਂਟਰ 25 ਕਰੋੜ ਦੀ ਲਾਗਤ ਨਾਲ ਬਣੇਗਾ। ਇਸ ਮੌਕੇ ਭਗਵੰਤ ਮਾਨ ਨੇ ਸੰਤ ਨਿਰੰਜਨ ਦਾਸ ਜੀ ਨੂੰ ਗੁਰੂ ਰਵਿਦਾਸ ਜੀ ਦੇ ਬਾਣੀ ਦੇ ਰਿਸਰਚ ਸੈਂਟਰ ਲਈ 25 ਕਰੋੜ ਦਾ ਚੈੱਕ ਦਿੱਤਾ
ਜਨਤਾ ਨੂੰ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦੀ ਤਰਜੀਹ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇਣਾ ਹੈ। ਚੰਗੀ ਸਿੱਖਿਆ ਹੋਵੇਗੀ ਤਾਂ ਹੀ ਬੱਚਿਆਂ ਦਾ ਭਵਿੱਖ ਬਿਹਤਰ ਹੋ ਸਕਦਾ ਹੈ। ਇਹ 25 ਕਰੋੜ ਰੁਪਏ ਦਾ ਚੈੱਕ ਤਾਂ ਇਕ ਫਾਰਮੈਲਿਟੀ ਹੈ। ਆਮਤੌਰ ‘ਤੇ ਲੋਕ ਚੈੱਕ ਦੇ ਕੇ ਤਸਵੀਰਾਂ ਖਿੱਚਵਾ ਲੈਂਦੇ ਹਨ, ਜੋਕਿ ਸਿਰਫ਼ ਫੋਟੋਆਂ ਹੀ ਰਹਿ ਜਾਂਦੀਆਂ ਹਨ, ਜਦਿਕ ਪੈਸੇ ਨਹੀਂ ਮਿਲਦੇ। ਉਨ੍ਹਾਂ ਕਿਹਾ ਕਿ ਅਸੀਂ 25 ਕਰੋੜ ਦਾ ਚੈੱਕ ਦੇ ਕੇ ਤਸਵੀਰ ਬਾਅਦ ਵਿਚ ਖਿਚਵਾਉਣੀ ਹੈ ਪਹਿਲਾਂ ਪੈਸੇ ਦੇਣੇ ਹਨ। ਅੱਜ ਲੋੜ ਜ਼ਮਾਨੇ ਮੁਤਾਬਕ ਪੜ੍ਹਾਈ ਕਰਨ ਦੀ ਹੈ। ਬੱਚੇ ਪੜ੍ਹਾਈ ਕਰਨਗੇ ਤਾਂ ਰਿਸਰਚ ਹੋਵੇਗੀ। ਉਨ੍ਹਾਂ ਕਿਹਾ ਕਿ ਇਥੇ ਗੁਰੂ ਰਵਿਦਾਸ ਮਹਾਰਾਜ ਦੇ ਬਾਰੇ ਰਿਸਰਚ ਕੀਤੀ ਜਾਵੇਗੀ।

ਪਿਛਲੀਆਂ ਸਰਕਾਰਾਂ ‘ਤੇ ਵਾਰ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸਭ ਤੋਂ ਦੁੱਖ਼ ਦੀ ਗੱਲ ਹੈ ਕਿ ਆਪਣਿਆਂ ਨੇ ਹੀ ਆਪਣਿਆਂ ਨੂੰ ਲੁਟਿਆ ਹੈ। ਪੋਸਟਮ੍ਰੈਟਿਕ ਸਕਾਲਰਸ਼ਿਪ ਨੂੰ ਲੈ ਕੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਗ਼ਰੀਬ ਬੱਚਿਆਂ ਦੀ ਸਕਾਲਰਸ਼ਿਪ ਖਾਧੀ ਗਈ। ਉਨ੍ਹਾਂ ਕਿਹਾ ਕਿ ਨੀਲੇ ਕਾਰਡਾਂ ਦੇ ਨਾਲ ਮੁਸ਼ਕਿਲਾਂ ਦੂਰ ਨਹੀਂ ਹੋ ਸਕਦੀਆਂ। ਸਿੱਖਿਆ ਨਾਲ ਹੀ ਗ਼ਰੀਬੀ ਦੂਰ ਹੋ ਸਕਦੀ ਹੈ। ਪੰਜਾਬ ਵਿਚ ਸਿੱਖਿਆ ਨੂੰ ਹੋਰ ਵਾਧਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਜੋ ਸਕ ਸਕਦੇ ਹਾਂ, ਉਹੀ ਕਹਿੰਦੇ ਹਾਂ, ਜੋ ਅਸੀਂ ਜੋ ਕਹਿੰਦੇ ਹਾਂ ਉਹੀ ਕਰਦੇ ਹਾਂ, ਅਸੀਂ ਜੋ ਕਰ ਨਹੀਂ ਸਕਦੇ ਉਹ ਅਸੀਂ ਕਹਿੰਦੇ ਨਹੀਂ।

read also : ਸਿਹਤ ਮੰਤਰੀ ਵੱਲੋਂ ਸੂਬੇ ਵਿੱਚ ਲਿੰਗ ਅਨੁਪਾਤ ‘ਚ ਸੁਧਾਰ ਲਈ ਪੀਸੀ-ਪੀ.ਐਨ.ਡੀ.ਟੀ. ਐਕਟ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ

[wpadcenter_ad id='4448' align='none']