ਜਵਾਕ ਨੇ ਖੇਡ-ਖੇਡ ‘ਚ ਬਦਲ ਦਿੱਤੀ ਪਰਿਵਾਰ ਦੀ ਕਿਸਮਤ
3 crore received overnight
3 crore received overnight
ਕਹਿੰਦੇ ਨੇ ਜਦੋਂ ਪਰਮਾਤਮਾ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ ਤੇ ਇਨਸਾਨ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਦੋਂ ਪਰਮਾਤਮਾ ਨੇ ਉਸ ਦੀ ਕਿਸਮਤ ਬਦਲ ਦਿੱਤੀ ਹੈ। ਇਸੇ ਦੀ ਇਕ ਤਾਜ਼ਾ ਮਿਸਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਵੇਖਣ ਨੂੰ ਮਿਲੀ ਜਿੱਥੇ ਇਕ ਜਵਾਕ ਨੇ 100 ਰੁਪਏ ਨਾਲ ਇਕ ਗੇਮ ਖੇਡੀ ਤੇ ਉਹ ਉਸ ਵਿਚੋਂ 3 ਕਰੋੜ ਰੁਪਏ ਜਿੱਤ ਗਿਆ। ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੇ ਹਿਮਾਚਲ ਬਾਰਡਰ ‘ਤੇ ਸਥਿਤ ਪਿੰਡ ਜੰਡੋਰੀ ਦਾ ਇਕ ਸਧਾਰਨ ਪਰਿਵਾਰ ਜਿਸ ਦਾ ਮੁਖੀਆ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ, ਉਸ ਦੇ ਬੇਟੇ ਨੇ ਸਿਰਫ 100 ਰੁਪਏ ਖਰਚ ਕਰ ਮੋਬਾਇਲ ‘ਤੇ ਡਰੀਮ 11 ਕ੍ਰਿਕਟ ਦੀ ਟੀਮ ਬਣਾਈ, ਜਿਸ ਨੇ ਇਸ ਸਧਾਰਨ ਪਰਿਵਾਰ ਨੂੰ ਰਾਤੋ-ਰਾਤ ਕਰੋੜਪਤੀ ਬਣਾ ਦਿੱਤਾ। ਹਾਲਾਂਕਿ ਇਸ ਪਰਿਵਾਰ ਨੂੰ ਹਾਲੇ ਤੱਕ ਵੀ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਦੇ ਕੋਲ ਹੁਣ ਕਰੋੜਾਂ ਰੁਪਈਆ ਹੈ।
ਜਾਣਕਾਰੀ ਮੁਤਾਬਕ ਬਾਰ੍ਹਵੀਂ ਜਮਾਤ ‘ਚ ਪੜ੍ਹਣ ਵਾਲੇ ਗੌਰਵ ਰਾਣਾ ਨੇ ਅਜੇ 10-11 ਦਿਨ ਪਹਿਲਾਂ ਹੀ ਡਰੀਮ ਇਲੈਵਨ ‘ਤੇ ਖੇਡਣਾ ਸ਼ੁਰੂ ਕੀਤਾ ਸੀ। ਬੀਤੇ ਦਿਨੀਂ ਉਸ ਨੂੰ ਜਿੱਤ ਮਿਲੀ ਹੈ ਤੇ ਉਸ ਨੂੰ ਪਹਿਲੇ ਰੈਂਕ ‘ਤੇ ਆਉਣ ‘ਤੇ ਲਗਭਗ ਤਿੰਨ ਕਰੋੜ ਇਨਾਮ ਵਜੋਂ ਮਿਲੇ ਹਨ। ਲੜਕੇ ਦਾ ਪਿਤਾ ਫੋਟੋਗ੍ਰਾਫਰ ਹੈ ਤੇ ਇਸ ਕਿੱਤੇ ਨਾਲ ਹੀ ਘਰ ਦਾ ਗੁਜ਼ਰ-ਬਸਰ ਹੁੰਦਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕਈ ਵਾਰ ਤਾਂ ਪੈਸੇ ਦੀ ਤੰਗੀ ਹੋਣ ਕਾਰਨ ਜ਼ਰੂਰਤਾਂ ਦਾ ਵੀ ਗਲਾ ਘੁੱਟਣਾ ਪੈਂਦਾ ਸੀ, ਪਰ ਕਹਿੰਦੇ ਨੇ ਕਿ ਪਰਮਾਤਮਾ ਦੇ ਘਰ ਦੇਰ ਹੈ ਹਨੇਰ ਨਹੀਂ। ਪਰਿਵਾਰ ‘ਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ। ਸਾਰੇ ਪਾਸਿਓਂ ਵਧਾਈਆਂ ਮਿਲ ਰਹੀਆਂ ਨੇ। 3 crore received overnight
also read :- ਏ ਆਈ ਐਮ ਐਸ ਮੋਹਾਲੀ ਨੇ ਡੀ ਐਨ ਏ ਦਿਵਸ ਮਨਾਇਆ
ਪਰਿਵਾਰ ਦੀ ਮੰਨੀਏ ਤਾਂ ਉਨ੍ਹਾਂ ਨੂੰ ਜਦੋਂ ਜਿੱਤ ਦਾ ਮੈਸੇਜ ਪ੍ਰਾਪਤ ਹੋਇਆ ਤਾਂ ਉਨ੍ਹਾਂ ਨੂੰ ਇਸ ‘ਤੇ ਯਕੀਨ ਹੀ ਨਹੀਂ ਹੋਇਆ। ਫਿਰ ਬਾਅਦ ਵਿਚ ਪਿੰਡ ਦੇ ਪ੍ਰਧਾਨ ਨੂੰ ਲੈ ਕੇ ਬੈਂਕ ਨਾਲ ਗੱਲਬਾਤ ਕੀਤੀ ਤੇ ਪਰਿਵਾਰ ਵੱਲੋਂ ਜ਼ਰੂਰੀ ਕਾਰਵਾਈ ਪੂਰੀ ਕੀਤੀ ਜਾ ਚੁੱਕੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਅਜੇ ਵੀ ਇਹ ਇਕ ਸੁਫ਼ਨਾ ਹੀ ਲੱਗ ਰਿਹਾ ਹੈ। ਛੋਟੀ ਉਮਰੇ ਬੱਚੇ ਦੀ ਐਡੀ ਲੰਬੀ ਛਲਾਂਗ ਨੂੰ ਵੇਖ ਕੇ ਪੂਰਾ ਜੰਡੋਰੀ ਪਿੰਡ ਹੱਕਾ-ਬੱਕਾ ਹੈ।3 crore received overnight