Sunday, January 19, 2025

ਪੰਜਾਬ ’ਚ 3 ਵਜੇ ਤੱਕ 46.38 ਫੀਸਦੀ ਹੋਈ ਵੋਟਿੰਗ

Date:

46.38 percent voting

ਪੰਜਾਬ ਵਿਚ ਲੋਕ ਸਭਾ ਚੋਣਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਪੋਲਿੰਗ ਬੂਥਾਂ ‘ਤੇ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚਾੜ੍ਹਣ ਲਈ ਚੋਣ ਕਮਿਸ਼ਨਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦੱਸ ਦਈਏ ਕਿ ਪੰਜਾਬ ’ਚ ਹੁਣ ਤੱਕ 9.64 ਫੀਸਦੀ ਵੋਟਿੰਗ ਹੋਈ ਹੈ। 

ਦੱਸ ਦਈਏ ਕਿ ਪੰਜਾਬ ’ਚ 3 ਵਜੇ ਤੱਕ 46.38 ਫੀਸਦੀ ਹੋਈ ਵੋਟਿੰਗ ਹੋਈ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ’ਚ 41.74 ਫ਼ੀਸਦੀ, ਅਨੰਦਪੁਰ ਸਾਹਿਬ ’ਚ 47.14 ਫੀਸਦੀ, ਬਠਿੰਡਾ ’ਚ 48.95 ਫੀਸਦੀ, ਫਰੀਦਕੋਟ ’ਚ 45.16 ਫੀਸਦੀ, ਫਤਹਿਗੜ੍ਹ ਸਾਹਿਬ ’ਚ 45.55 ਫੀਸਦੀ, ਫਿਰੋਜ਼ਪੁਰ ’ਚ 48.55 ਫੀਸਦੀ, ਗੁਰਦਾਸਪੁਰ ’ਚ 49.10 ਫੀਸਦੀ, ਹੁਸ਼ਿਆਰਪੁਰ ’ਚ 44.65 ਫੀਸਦੀ, ਜਲੰਧਰ ’ਚ 45.66 ਫੀਸਦੀ, ਖਡੂਰ ਸਾਹਿਬ ’ਚ 46.54 ਫੀਸਦੀ, ਲੁਧਿਆਣਾ ’ਚ 43.82 ਫੀਸਦੀ, ਪਟਿਆਲਾ ’ਚ 48.93 ਫੀਸਦੀ ਅਤੇ ਸੰਗਰੂਰ ’ਚ 46.84 ਫੀਸਦੀ ਵੋਟਿੰਗ ਹੋਈ ਹੈ।

► ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਆਪਣੇ ਜੱਦੀ ਪਿੰਡ ਤਲਾਣੀਆਂ ਵਿਖੇ ਪਹੁੰਚ ਕੇ ਆਪਣੀ ਵੋਟ ਦਾ ਭੁਗਤਾਨ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੰਗਰੂਰ ਹਲਕੇ ਵਿੱਚ ਬੇਤਹਾਸ਼ਾ ਵਿਕਾਸ ਕਰਵਾਇਆ ਗਿਆ ਹੈ, ਜਿਸ ਨੂੰ ਦੇਖਦਿਆਂ ਹੋਇਆ ਸੰਗਰੂਰ ਨਿਵਾਸੀ ਉਨ੍ਹਾਂ ਨੂੰ ਇਸ ਵਾਰ ਫਿਰ ਚੋਣ ਜਤਾ ਕੇ ਸੇਵਾ ਦਾ ਮੌਕਾ ਜ਼ਰੂਰ ਦੇਣਗੇ। 46.38 percent voting

ਅੱਜ ਲੋਕ ਸਭਾ ਚੋਣਾਂ ਦੀ ਚੱਲ ਰਹੀ ਪੋਲਿੰਗ ਦੇ ਮੱਦੇਨਜ਼ਰ ਪਟਿਆਲਾ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦੀ ਚੈਕਿੰਗ ਕਰਦਿਆਂ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਜਿੱਥੇ ਉਨ੍ਹਾਂ ਪੁਲਸ ਅਮਲੇ ਦਾ ਹਾਲ ਚਾਲ ਪੁੱਛਿਆ, ਉਥੇ ਉਨ੍ਹਾਂ ਵੱਲੋਂ ਅੱਤ ਦੀ ਗਰਮੀ ਵਿੱਚ ਕੀਤੀ ਜਾ ਰਹੀ ਡਿਊਟੀ ਬਦਲੇ ਉਹਨਾਂ ਦੀ ਹੌਸਲਾ ਅਫ਼ਜਾਈ ਵੀ ਕੀਤੀ। ਇਸ ਮੌਕੇ ਡੀ.ਐੱਸ.ਪੀ. ਧੂਰੀ ਤਲਵਿੰਦਰ ਸਿੰਘ ਗਿੱਲ ਅਤੇ ਐੱਸ.ਐੱਚ.ਓ ਸਿਟੀ ਸੌਰਭ ਸੱਭਰਵਾਲ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਪੁਲਸ ਅਧਿਕਾਰੀ ਉਨ੍ਹਾਂ ਨਾਲ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਵੋਟਰਾਂ ਵੱਲੋਂ ਪੂਰੀ ਅਮਨ-ਸ਼ਾਂਤੀ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ। 

►  ਪੰਜਾਬ ਵਿਚ ਚੱਲ ਰਹੀ ਵੋਟਿੰਗ ਵਿਚਾਲੇ ਕਈ ਥਾਵਾਂ ਤੋਂ ਝੜਪ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਦਰਮਿਆਨ ਆਦਮਪੁਰ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੇ ਹਰਿਆਣਾ ਵਿਚ ਵੀ ਝੜਪ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਇਕ ਬੂਥ ‘ਤੇ ਕਾਂਗਰਸੀ ਵਰਕਰਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਆਪਸੀ ਟਕਰਾਅ ਹੋ ਗਿਆ। ਝਗੜੇ ਦਾ ਕਾਰਨ ਆਪਸੀ ਰੰਜਿਸ਼  ਦੱਸਿਆ ਜਾ ਰਿਹਾ ਹੈ।

also read :- ਪੰਜਾਬ ਦੀ ਇਸ ਸਭ ਤੋਂ ਹੋਟ ਸੀਟ ‘ਤੇ ਸਿਰਫ ਇੱਕ ਪਰਿਵਾਰ ਕਰ ਸਕਦਾ ਹਾਰ ਜਿੱਤ ਤੈਅ !

►  ਪੰਜਾਬ ਦੇ 13 ਲੋਕ ਸਭਾ ਹਲਕਿਆਂ ਲਈ ਵੋਟਾਂ ਪੈ ਰਹੀਆਂ ਹਨ। ਵੋਟਿੰਗ ਦੌਰਾਨ ਜਿੱਥੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਧਰਮ ਪਤਨੀ ਡਾ.ਗੁਰਪ੍ਰੀਤ ਕੌਰ ਮਾਨ ਨਾਲ ਲੋਕ ਸਭਾ ਹਲਕਾ ਸੰਗਰੂਰ ਦੇ ਪਿੰਡ ਮੰਗਵਾਲ ਵਿਖੇ ਵੋਟ ਪੋਲਿੰਗ ਕੀਤੀ। ਉੱਥੇ ਹੀ ਉਨ੍ਹਾਂ ਦੇ ਮਾਤਾ ਹਰਪਾਲ ਕੌਰ ਵਲੋਂ ਆਪਣੀ ਵੋਟ ਆਪਣੇ ਜੱਦੀ ਪਿੰਡ ਸਤੌਜ ਵਿਖੇ ਪੋਲ ਕੀਤੀ ਗਈ। ਵੋਟ ਪਾਉਣ ਤੋਂ ਬਾਅਦ ਮੁੱਖ ਮੰਤਰੀ ਮਾਨ ਦੇ ਮਾਤਾ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰ ਇੱਕ ਵੋਟਰ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ।46.38 percent voting

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...