ਸੋਮਵਾਰ ਨੂੰ ਪੰਜਾਬ ਹਰਿਆਣਾ ਹਾਈਕੋਰਟ ‘ਚ 5 ਜੱਜਾਂ ਨੂੰ ਸਥਾਈ ਨਿਯੁਕਤੀ ਮਿਲਣ ‘ਤੇ ਸਹੁੰ ਚੁਕਾਈ ਗਈ। ਹਾਈਕੋਰਟ ਦੇ ਚੀਫ਼ ਜਸਟਿਸ ਨੇ ਪੰਜਾਬ ਹਰਿਆਣਾ ਹਾਈਕੋਰਟ ਵਿਖੇ ਆਯੋਜਿਤ ਇਕ ਸਾਦੇ ਸਮਾਗਮ ਦੌਰਾਨ ਇਨ੍ਹਾਂ ਜੱਜਾਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਸਹੁੰ ਚੁੱਕਣ ਵਾਲੇ ਜੱਜਾਂ ਵਿੱਚ ਜਸਟਿਸ ਪੰਕਜ ਜੈਨ, ਜਸਟਿਸ ਸੰਦੀਪ ਮੋਦਗਿਲ, ਜਸਟਿਸ ਵਿਕਾਸ ਸੂਰੀ, ਜਸਟਿਸ ਜਸਜੀਤ ਬੇਦੀ ਅਤੇ ਜਸਟਿਸ ਵਿਨੋਦ ਭਾਰਦਵਾਜ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੀ 2 ਸਾਲ ਦੀ ਪ੍ਰੋਬੇਸ਼ਨ ਮਿਆਦ ਪੂਰੀ ਹੋ ਗਈ ਸੀ। ਜਿਸ ਤੋਂ ਬਾਅਦ ਕੌਲਿਜੀਅਮ ਨੇ ਉਨ੍ਹਾਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ।5 judges were sworn in
also read :- ਪੰਜਾਬ ਸਰਕਾਰ ਵੱਲੋਂ 10 ਮਈ ਨੂੰ ਸਥਾਨਕ ਛੁੱਟੀ ਦਾ ਐਲਾਨ
5 judges were sworn in ਜੱਜਾਂ ਨੂੰ ਆਮ ਤੌਰ ‘ਤੇ 2 ਸਾਲਾਂ ਦੀ ਪ੍ਰੋਬੇਸ਼ਨ ਮਿਆਦ ਪੂਰੀ ਹੋਣ ਤੋਂ ਬਾਅਦ ਸਥਾਈ ਬਣਾਇਆ ਜਾਂਦਾ ਹੈ। ਕੁਝ ਮੌਕਿਆਂ ਨੂੰ ਛੱਡ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜਾਂ ਨੂੰ ਪੱਕੇ ਕਰ ਦਿੱਤਾ ਗਿਆ ਹੈ। ਪੱਕੇ ਹੋਣ ਵਾਲੇ ਜੱਜ ਇਸ ਹਾਈ ਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਹਨ। ਇਨ੍ਹਾਂ ਵਿੱਚੋਂ ਜਸਟਿਸ ਪੰਕਜ ਜੈਨ ਚੰਡੀਗੜ੍ਹ ਦੇ ਸਟੈਂਡਿੰਗ ਕੌਂਸਲ ਰਹਿ ਚੁੱਕੇ ਹਨ। ਜਦਕਿ ਜਸਟਿਸ ਸੰਦੀਪ ਮੌਦਗਿਲ ਹਰਿਆਣਾ ਦੇ ਵਧੀਕ ਐਡਵੋਕੇਟ ਜਨਰਲ ਦਾ ਅਹੁਦਾ ਸੰਭਾਲ ਚੁੱਕੇ ਹਨ। 5 judges were sworn in