ਕੀਟਨਾਸ਼ਕ ਖਾਦਾਂ ਦੇ ਸੈਪਲ ਫੇਲ ਹੋਣ ਤੇ 50-50 ਹਜ਼ਾਰ ਰੁਪਏ ਜੁਰਮਾਨਾ

ਫਰੀਦਕੋਟ  4 ਅਪ੍ਰੈਲ 2024 

 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਉਪਲਬਧ ਕਰਵਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਜ਼ਿਲਾ ਫਰੀਦਕੋਟ ਦੇ ਵੱਖ ਵੱਖ ਕੀਟਨਾਸ਼ਕ /ਖਾਦਾਂ ਦੀਆਂ ਦੁਕਾਨਾਂ ਤੋਂ ਭਰੇ ਸੈਂਪਲਾਂ ਵਿੱਚੋਂ 2 ਨਮੂਨੇ  ਗੈਰ ਮਿਆਰੀ ਪਾਏ ਗਏ। ਨਮੂਨਿਆਂ ਨਾਲ ਸੰਬੰਧਤ ਵਿਅਕਤੀਆਂ/ਫਰਮਾਂ ਨੂੰ ਮਾਨਯੋਗ ਜ਼ਿਲਾ ਅਦਾਲਤ ਵੱਲੋਂ ਜ਼ੁਰਮਾਨਾ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਨੇ ਦੱਸਿਆ ਕਿ  ਕਿਸਾਨਾਂ ਨੂੰ ਮਿਆਰੀ ਦਵਾਈਆਂ/ਖਾਦਾਂ/ਬੀਜ ਉਬਲਬਧ ਕਰਵਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ ਖਾਦ/ਕੀਟਨਾਸ਼ਕ ਅਤੇ ਬੀਜ ਵਿਕ੍ਰੇਤਾਵਾਂ ਦੇ ਕਾਰੋਬਾਰ ਸਥਾਨਾਂ ਤੋਂ ਨਮੂਨੇ ਭਰੇ ਜਾਂਦੇ ਹਨ ਅਤੇ ਇਨਾਂ ਨਮੂਨਿਆਂ ਨੂੰ ਪਰਖ ਲਈ ਵੱਖ ਵੱਖ ਪ੍ਰਯੋਗਸ਼ਾਲਾਵਾਂ ਵਿੱਚ ਪਰਖ ਕਰਨ ਲਈ  ਭੇਜਿਆ ਗਿਆ ਸੀ ਅਤੇ ਦੋ ਸੈਂਪਲ ਗੈਰ ਮਿਆਰੀ ਪਾਏ ਗਏ।

 ਇਸ ਸੰਬੰਧੀ ਸੰਬੰਧਤ ਵਿਅਕਤੀਆ/ਫਰਮਾਂ ਖਿਲਾਫ ਪਿਛਲੇ ਤਕਰੀਬਨ 5 ਸਾਲ ਤੋਂ ਕੇਸ ਚਲ ਰਿਹਾ ਸੀ। ਉਹਨਾਂ ਦੱਸਿਆ ਕਿ ਇੱਕ ਕੇਸ ਵਿੱਚ ਮਾਨਯੋਗ ਸੀ.ਜੀ.ਐਮ. ਫਰੀਦਕੋਟ ਦੀ ਅਦਾਲਤ ਜੱਜ ਲਵਦੀਪ ਸਿੰਘ ਹੁੰਦਲ, ਫਰੀਦਕੋਟ ਵੱਲੋ ਗੈਰਮਿਆਰੀ ਦਵਾਈ ਵੇਚਣ ਵਾਲੇ ਡੀਲਰ ਮੈਸਰਜ਼ ਕ੍ਰਿਸਨਾ ਪੈਸਟੀਸਾਈਡਜ ਬਲਾਕ ਕੋਟਕਪੂਰਾ, ਮਾਰਕੀਟਿੰਗ ਕੰਪਨੀ ਮੈਸਰਜ਼ ਮਕਾਡੋ ਕਰੋਪ ਸਾਇੰਸ ਬਠਿੰਡਾਂ ਅਤੇ ਨਿਰਮਾਤਾ ਕੰਪਨੀ ਵੈਲਕਮ ਕਰੋਪ ਹੈਲਥ ਪ੍ਰੋਡਕਸ ਹਰਿਆਣਾ ਅਤੇ ਇਹਨਾ ਦੇ ਜਿੰਮੇਵਾਰ ਵਿਅਕਤੀਆ ਨੂੰ ਦੋਸ਼ੀ ਕਰਾਰ ਦਿੰਦੇ ਹੋਏ 50,000-50,000 ਹਜਾਰ ਜੁਰਮਾਨਾ ਅਤੇ ਇੱਕ-ਇੱਕ ਸਾਲ ਦੀ ਸਜਾ ਸੁਣਾਈ ਗਈ ਹੈ।

ਉਹਨਾਂ ਦੱਸਿਆ ਕਿ ਇੱਕ ਹੋਰ ਕੇਸ ਵਿੱਚ ਮਾਨਯੋਗ ਅਦਾਲਤ ਜੈਤੋ  ਜੱਜ ਹਰਪ੍ਰੀਤ ਸਿੰਘ ਵੱਲੋ ਗੈਰਮਿਆਰੀ ਦਵਾਈ ਵੇਚਣ ਵਾਲੀ ਨਿਰਮਾਤਾ ਕੰਪਨੀ ਧਾਨੁਕਾ ਐਗਰੀਟੈਕ ਨੂੰ ਅਤੇ ਇਸ ਦੇ ਜਿੰਮੇਵਾਰ ਵਿਅਕਤੀਆ ਨੂੰ ਦੋਸੀ ਕਰਾਰ ਦਿੰਦੇ ਹੋਏ 10,000-10,000 ਹਜਾਰ ਜੁਰਮਾਨਾ ਕੀਤਾ ਗਿਆ ਹੈ।

ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਅਮਰੀਕ ਸਿੰਘ ਵੱਲੋ ਸਾਰੇ ਦਵਾਈਆਂ\ਖਾਦ\ਬੀਜ ਡੀਲਰਾਂ ਨੂੰ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਉਪਲਬਧ ਕਰਵਾਉਣ ਲਈ ਚਲਾਈ ਜਾ ਰਹੀ ਮੁਹਿੰਮ ਇਸੇ ਤਰਾਂ ਜਾਰੀ ਰਹੇਗੀ।ਉਨਾਂ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਦਵਾਈਆਂ/ਖਾਦ/ਬੀਜ ਕਿਸਾਨਾ ਨੂੰ ਪੱਕੇ ਬਿੱਲ ਤੇ ਦੇਣ ਤਾਂ ਜੋ ਕਿਸਾਨਾ ਨੂੰ ਮਿਆਰੀ ਦਵਾਈਆਂ/ਖਾਦ/ਬੀਜ ਉਪਲਬਧ ਹੋ ਸਕਣ।

ਇਸ ਮੌਕੇ ਉਨਾਂ ਦੇ ਨਾਲ ਡਾ.ਗੁਰਪ੍ਰੀਤ ਸਿੰਘ,ਡਾ. ਪਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਹਾਜ਼ਰ ਸਨ।

[wpadcenter_ad id='4448' align='none']