ਲੋਕ ਸਭਾ ਹਲਕਾ 10-ਫਿਰੋਜ਼ਪੁਰ ਵਿੱਚ ਬਣਨਗੇ 50 ਮਾਡਲ ਪੋਲਿੰਗ ਸਟੇਸ਼ਨ-ਧੀਮਾਨ

ਫਿਰੋਜ਼ਪੁਰ 17 ਮਈ 2024…

          ਰਿਟਰਨਿੰਗ ਅਫਸਰ-ਕਮ-ਜ਼ਿਲ੍ਹਾ ਚੋਣ ਅਫਸਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ  ਲੋਕ ਸਭਾ ਚੋਣਾਂ 2024 ਨੂੰ ਮੱਦੇਨਜ਼ਰ ਰੱਖਦਿਆਂ ਲੋਕ ਸਭਾ ਹਲਕਾ 10-ਫਿਰੋਜ਼ਪੁਰ ਵਿੱਚ 50 ਮਾਡਲ ਪੋਲਿੰਗ ਸਟੇਸ਼ਨ ਬਣਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਡਲ ਪੋਲਿੰਗ ਸਟੇਸ਼ਨਾਂ ਵਿੱਚ ਉਡੀਕ ਘਰ, ਸਹਾਇਤਾ ਬੂਥ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਪੀ.ਡਬਲਯੂ.ਡੀ. ਤੇ ਬਜ਼ੁਰਗ ਵੋਟਰਾਂ ਲਈ ਵੀਲ੍ਹਚੇਅਰਾਂ ਆਦਿ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਵੋਟਰਾਂ ਦੇ ਵੋਟਿੰਗ ਦੇ ਅਨੁਭਵ ਨੂੰ ਸੁਖਾਵਾਂ ਬਣਾਇਆ ਜਾ ਸਕੇ।

          ਰਿਟਰਨਿੰਗ ਅਫਸਰ ਸ੍ਰੀ. ਰਾਜੇਸ਼ ਧੀਮਾਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ76 ਦੇ ਪੋਲਿੰਗ ਸਟੇਸ਼ਨ ਨੰ: 145,146,147 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਿਰੋਜਪੁਰ ਸ਼ਹਿਰ ਤੇ ਪੋਲਿੰਗ ਸਟੇਸ਼ਨ ਨੰ: 50,51,52,53 ਡੀਸੀ ਮਾਡਲ ਸਕੂਲ ਫਿਰੋਜ਼ਪੁਰ ਛਾਉਣੀਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ77 ਦੇ ਪੋਲਿੰਗ ਸਟੇਸ਼ਨ ਨੰ: 217 ਤੇ 218 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਖਾਂ ਅਤੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ-78 ਦੇ ਪੋਲਿੰਗ ਸਟੇਸ਼ਨ ਨੰ: 65 ਦੇ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਜੋਇ ਸਿੰਘ ਵਾਲੀਪੋਲਿੰਗ ਸਟੇਸ਼ਨ ਨੰ.169/170 ਦੇ ਸਰਕਾਰੀ ਪ੍ਰਾਇਮਰੀ ਸਕੂਲ ਸਰੂਪ ਸਿੰਘ ਵਾਲੀ ਤੇ ਪੋਲਿੰਗ ਸਟੇਸ਼ਨ ਨੰ:186 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਗੁਰੂਹਰਸਹਾਏ ਨੂੰ ਮਾਡਲ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ।

        ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਜਲਾਲਾਬਾਦ-79 ਦੇ ਪੋਲਿੰਗ ਸਟੇਸ਼ਨ ਨੰ: 6,7 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਜਲਾਲਾਬਾਦ, ਪੋਲਿੰਗ ਸਟੇਸ਼ਨ ਨੰ: 8 ਦੇ ਸਰਕਾਰੀ ਪ੍ਰਾਇਮਰੀ ਸਿਟੀ ਸਕੂਲ ਜਲਾਲਾਬਾਦ, ਪੋਲਿੰਗ ਸਟੇਸ਼ਨ ਨੰ: 17 ਮਿਊਂਸੀਪਲ ਕੌਂਸਲ (ਪੱਛਮੀ ਪਾਸਾ) ਜਲਾਲਾਬਾਦ ਅਤੇ ਪੋਲਿੰਗ ਸਟੇਸ਼ਨ ਨੰ: 28-29 ਦੇ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਰਾਮਗੜ੍ਹੀਆ ਜਲਾਲਾਬਾਦ ਵਿਖੇ, ਵਿਧਾਨ ਸਭਾ ਹਲਕਾ ਫਾਜ਼ਿਲਕਾ-80 ਦੇ ਪੋਲਿੰਗ ਸਟੇਸ਼ਨ ਨੰ: 6 ਦੇ ਸਰਕਾਰੀ ਐਲੀਮੈਂਟਰੀ ਸਕੂਲ ਮੌਜਮ (ਦੱਖਣ ਵਿੰਗ), ਪੋਲਿੰਗ ਸਟੇਸ਼ਨ ਨੰ: 88,89 ਸਰਕਾਰੀ ਹਾਈ ਸਕੂਲ ਬੰਨਵਾਲਾ ਹਨਵੰਤਾ, ਪੋਲਿੰਗ ਸਟੇਸ਼ਨ ਨੰ: 92,93 ਸਰਕਾਰੀ ਮਾਡਲ ਸਕੂਲ ਕੌੜਿਆਂਵਾਲੀ, ਪੋਲਿੰਗ ਸਟੇਸ਼ਨ ਨੰ: 120 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਾਜ਼ਿਲਕਾ (ਦੱਖਣ ਪਾਸਾ) ਅਤੇ ਪੋਲਿੰਗ ਸਟੇਸ਼ਨ ਨੰ: 157 ਦੇ ਸਰਕਾਰੀ ਐਲੀਮੈਂਟਰੀ ਸਕੂਲ ਆਵਾ ਉਰਫ ਵਰਿਆਮ ਪੁਰਾ ਵਿਖੇ ਅਤੇ ਵਿਧਾਨ ਸਭਾ ਹਲਕਾ ਅਬੋਹਰ-81 ਦੇ ਪੋਲਿੰਗ ਸਟੇਸ਼ਨ ਨੰ: 3 ਅਤੇ 4 ਦੇ ਸਰਕਾਰੀ ਪ੍ਰਾਇਮਰੀ ਸਕੂਲ ਸੀਡ ਫਾਰਮ ਪੱਕਾ, ਵਿਧਾਨ ਸਭਾ ਹਲਕਾ ਬੱਲੂਆਣਾ-82 ਦੇ ਪੋਲਿੰਗ ਸਟੇਸ਼ਨ ਨੰ: 53,54 ਦੇ ਸਰਕਾਰੀ ਪ੍ਰਾਇਮਰੀ ਸਕੂਲ ਗੋਬਿੰਦਗੜ੍ਹ ਵਿਖੇ ਮਾਡਲ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ।

        ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਮਲੋਟ- 85 ਦੇ ਪੋਲਿੰਗ ਸਟੇਸ਼ਨ ਨੰ: 108,109,110 ਦਫਤਰ ਮਾਰਕਿਟ ਕਮੇਟੀ ਨਵੀਂ ਦਾਣਾ ਮੰਡੀ ਮਲੋਟ, ਪੋਲਿੰਗ ਸਟੇਸ਼ਨ ਨੰ:113,114 ਦੇ ਸਰਕਾਰੀ ਸੈਕੰਡਰੀ ਸਕੂਲ ਲੜਕੇ ਬਲਾਕ ਨੰ:1 ਨੇੜੇ ਪੁਰਾਣੀ ਤਹਿਸੀਲ ਮਲੋਟ, ਪੋਲਿੰਗ ਸਟੇਸ਼ਨ ਨੰ: 124,125 ਡੀਏਵੀ ਕਾਲਜ (ਗਰਲ ਵਿੰਗ) ਮਲੋਟ, ਪੋਲਿੰਗ ਸਟੇਸ਼ਨ ਨੰ: 134 ਸੈਕਰਟ ਹਾਰਟ ਕਾਨਵੈਂਟ ਸਕੂਲ ਵਾਰਡ ਨੰ: 12 ਜੀਟੀ ਰੋਡ ਮਲੋਟ ਤੇ ਪੋਲਿੰਗ ਸਟੇਸ਼ਨ ਨੰ: 181,182 ਸਰਕਾਰੀ ਹਾਈ ਸਕੂਲ ਦੱਨੇਵਾਲਾ ਅਤੇ ਵਿਧਾਨ ਸਭਾ ਹਲਕਾ ਸ੍ਰੀ. ਮੁਕਤਸਰ ਸਾਹਿਬ- 86 ਦੇ ਪੋਲਿੰਗ ਸਟੇਸ਼ਨ ਨੰ: 116,117 ਕ੍ਰਮਵਾਰ ਸਰਕਾਰੀ ਕਾਲਜ ਕੇਕੇਪੀ ਰੋਡ ਸ੍ਰੀ. ਮੁਕਤਸਰ ਸਾਹਿਬ ਸੱਜਾ ਤੇ ਖੱਬਾ ਵਿੰਗ, ਪੋਲਿੰਗ ਸਟੇਸ਼ਨ ਨੰ:137,138,139,140,141 ਕ੍ਰਮਵਾਰ ਗੁਰੂ ਨਾਨਕ ਕਾਲਜ ਮੁਕਤਸਰ ਬੀਬੀ ਨਾਨਕੀ ਬਲਾਕ ਏ ਸੱਜਾ, ਮਾਤਾ ਗੁਜਰੀ ਬਲਾਕ ਡੀ ਮਿਡਲ ਵਿੰਗ, ਮਾਈ ਭਾਗੋ ਬਲਾਕ ਸੀ ਸੱਜਾ ਵਿੰਗ, ਮਾਤਾ ਸੁੰਦਰੀ ਬਲਾਕ ਬੀ ਸੱਜਾ ਤੇ ਖੱਬਾ, ਪੋਲਿੰਗ ਸਟੇਸ਼ਨ ਨੰ: 177,178,179 ਕ੍ਰਮਵਾਰ ਸਰਕਾਰੀ ਐਲੀਮੈਂਟਰੀ ਸਕੂਲ ਕੈਨਾਲ ਕਲੋਨੀ ਮੁਕਤਸਰ ਸੱਜਾ, ਖੱਬਾ ਤੇ ਸੈਂਟਰ ਵਿੰਗ ਵਿਖੇ ਮਾਡਲ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ। 

[wpadcenter_ad id='4448' align='none']