26 ਵਿੱਤੀ ਸਾਖਰਤਾ ਕਮਿਊਨਟੀ ਰੀਸੋਰਸ ਪਰਸਨ ਨੂੰ ਦਿੱਤੀ 6 ਰੋਜਾ ਸਿਖਲਾਈ

26 ਵਿੱਤੀ ਸਾਖਰਤਾ ਕਮਿਊਨਟੀ ਰੀਸੋਰਸ ਪਰਸਨ ਨੂੰ ਦਿੱਤੀ 6 ਰੋਜਾ ਸਿਖਲਾਈ

ਬਠਿੰਡਾ, 30 ਜੁਲਾਈ : ਐੱਸ.ਬੀ.ਆਈ ਪੇਂਡੂ ਸਵੈ-ਰੁਜਗਾਰ ਸਿਖਲਾਈ ਸੰਸਥਾ (ਆਰਸੈੱਟੀ) ਵੱਲੋਂ ਪੰਜਾਬ ਰਾਜ ਆਜੀਵਿਕਾ ਮਿਸ਼ਨ ਬਠਿੰਡਾ ਦੁਆਰਾ ਪਿੰਡਾਂ ਵਿੱਚ ਬਣਾਏ ਗਏ ਸਵੈ ਸਹਾਇਤਾ ਗਰੁੱਪ ਦੀਆਂ ਔਰਤਾਂ ਨੂੰ ਵਿੱਤੀ ਤੌਰ ’ਤੇ ਜਾਗਰੂਕ ਕਰਵਾਉਣ ਲਈ ਚੁਣੀਆਂ ਗਈਆਂ 26 ਵਿੱਤੀ ਸਾਖਰਤਾ ਕਮਿਊਨਟੀ ਰੀਸੋਰਸ ਪਰਸਨ ਨੂੰ 6 ਰੋਜਾ ਸਿਖਲਾਈ ਦਿੱਤੀ ਗਈ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ […]

ਬਠਿੰਡਾ, 30 ਜੁਲਾਈ : ਐੱਸ.ਬੀ.ਆਈ ਪੇਂਡੂ ਸਵੈ-ਰੁਜਗਾਰ ਸਿਖਲਾਈ ਸੰਸਥਾ (ਆਰਸੈੱਟੀ) ਵੱਲੋਂ ਪੰਜਾਬ ਰਾਜ ਆਜੀਵਿਕਾ ਮਿਸ਼ਨ ਬਠਿੰਡਾ ਦੁਆਰਾ ਪਿੰਡਾਂ ਵਿੱਚ ਬਣਾਏ ਗਏ ਸਵੈ ਸਹਾਇਤਾ ਗਰੁੱਪ ਦੀਆਂ ਔਰਤਾਂ ਨੂੰ ਵਿੱਤੀ ਤੌਰ ’ਤੇ ਜਾਗਰੂਕ ਕਰਵਾਉਣ ਲਈ ਚੁਣੀਆਂ ਗਈਆਂ 26 ਵਿੱਤੀ ਸਾਖਰਤਾ ਕਮਿਊਨਟੀ ਰੀਸੋਰਸ ਪਰਸਨ ਨੂੰ 6 ਰੋਜਾ ਸਿਖਲਾਈ ਦਿੱਤੀ ਗਈ।

ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਕਲਸੀ ਨੇ ਕਿਹਾ ਕਿ ਇਹ ਇਕ ਚੰਗਾ ਉਪਰਾਲਾ ਹੈ, ਜਿਸ ਰਾਹੀਂ ਇਹ ਔਰਤਾਂ ਨਾ ਸਿਰਫ ਆਪਣੇ ਘਰੇਲੂ ਬਜਟ ਨੂੰ ਕੰਟਰੋਲ ਕਰਨਗੀਆਂ, ਸਗੋਂ ਦੂਜਿਆ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਕੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਵੀ ਹਿੱਸਾ ਪਾਉਣੀਆਂ। ਇਸ ਮੌਕੇ ਸ੍ਰੀਮਤੀ ਲਵਜੀਤ ਕਲਸੀ ਵੱਲੋਂ ਸਿਖਿਆਰਥਣਾਂ ਨੂੰ ਸਰਟੀਫਿਕੇਟ ਅਤੇ ਵਿੱਤੀ ਸਾਖਰਤਾ ਲਈ ਵਰਤੀਆਂ ਜਾਣ ਵਾਲੀਆਂ ਕਿੱਟਾਂ ਵੀ ਵੰਡੀਆਂ ਗਈਆਂ।

ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਪੀ.ਐੱਸ.ਆਰ.ਐੱਮ ਸ਼੍ਰੀ ਸੁਖਵਿੰਦਰ ਸਿੰਘ ਚੱਠਾ ਨੇ ਇਸ ਪ੍ਰੋਗਰਾਮ ਦੀ ਸੰਪੂਰਨ ਜਾਣਕਾਰੀ ਦਿੰਦਿਆ ਕਿਹਾ ਕਿ ਵਿੱਤੀ ਸਾਖਰਤਾ ਸਿਖਲਾਈ ਤੋਂ ਬਾਅਦ ਇਹ ਔਰਤਾਂ ਪਿੰਡਾਂ ਵਿੱਚ ਸਵੈ-ਸਹਾਇਤਾ ਗਰੁੱਪ ਦੀਆਂ ਔਰਤਾਂ ਨੂੰ ਬੈਂਕਾਂ ਨਾਲ ਜੁੜਣ, ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਸਮਾਜਿਕ ਸੁੱਰਖਿਆ ਬੀਮਾ ਸਕੀਮਾਂ ਦਾ ਲਾਭ ਉਠਾਉਣ, ਬੱਚਤ ਨਾਲ ਜੁੜਕੇ ਆਪਣਾ ਤੇ ਆਪਣੇ ਪਰਿਵਾਰ ਦਾ ਆਰਥਿਕ ਵਿਕਾਸ ਕਰਨ ਲਈ ਪ੍ਰੇਰਿਤ ਕਰਨ ਲਈ ਕੈਂਪ ਲਗਾਉਣਗੀਆਂ।

ਇਸ ਦੌਰਾਨ ਆਰਸੈੱਟੀ ਡਾਇਰੈਕਟਰ ਸ਼੍ਰੀ ਸੰਜੀਵ ਸਿੰਗਲ ਨੇ ਆਰਸੈੱਟੀ ਦੁਆਰਾ ਚਲਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਰਸੈੱਟੀ ਵਿੱਚ ਪਿੰਡਾਂ ਦੇ ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਸਿਖਲਾਈ ਦੌਰਾਨ ਮੁਫਤ ਸਿਖਲਾਈ, ਚਾਹ-ਖਾਣਾ ਆਦਿ ਮੁੱਹਈਆ ਕਰਵਾਇਆ ਜਾਂਦਾ ਹੈ।

ਇਸ ਮੌਕੇ ਆਰਸੈੱਟੀ ਤੇ ਹੋਰ ਸਟਾਫ ਮੈਂਬਰ ਆਦਿ ਹਾਜ਼ਰ ਸਨ। 

Tags:

Advertisement

Latest

ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾ
ਯੁੱਧ ਨਸ਼ਿਆਂ ਵਿਰੁੱਧ ਦੇ 135ਵੇਂ ਦਿਨ 109 ਨਸ਼ਾ ਤਸਕਰ ਕਾਬੂ; 2.7 ਕਿਲੋ ਹੈਰੋਇਨ ਅਤੇ 7.18 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਸੋਧ) ਬਿੱਲ, 2025 ਅਤੇ ਪੰਜਾਬ ਨਮਿੱਤਣ ਐਕਟਸ (ਰਪੀਲ) ਬਿੱਲ, 2025 ਸਰਬਸੰਮਤੀ ਨਾਲ ਪਾਸ
ਪੰਜਾਬ ਵਿੱਚ ਮੌਜੂਦਾ ਸਮੇਂ ਹੜ੍ਹਾਂ ਜਿਹੀ ਕੋਈ ਸਥਿਤੀ ਨਹੀਂ, ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਬਰਿੰਦਰ ਕੁਮਾਰ ਗੋਇਲ
ਮੁੱਖ ਮੰਤਰੀ ਦੀ ਅਗਵਾਈ ’ਚ ਵਜ਼ਾਰਤ ਵੱਲੋਂ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025’ ਨੂੰ ਮਨਜ਼ੂਰੀ