ਭੋਜਨ ਸੁਰੱਖਿਆ ਐਕਟ ਤਹਿਤ 7 ਲੋਕਾਂ ਨੂੰ ਜੁਰਮਾਨੇ, ਜਾਂਚ ਦੌਰਾਨ ਘਿਓ ਅਤੇ ਪਨੀਰ ਵਿੱਚ ਪਾਈ ਗਈ ਸੀ ਮਿਲਾਵਟ

ਫਾਜ਼ਿਲਕਾ 2 ਅਪ੍ਰੈਲ
ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਕਮ ਐਡਜੁਡਕੇਟਿੰਗ ਅਫਸਰ ਫੂਡ ਸੇਫਟੀ ਸ੍ਰੀ ਰਾਕੇਸ਼ ਕੁਮਾਰ ਪੋਪਲੀ ਪੀਸੀਐਸ ਦੀ ਅਦਾਲਤ ਨੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਅਤੇ ਰੂਲਸ 2011 ਤਹਿਤ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਕਰਦਿਆਂ 7 ਕੇਸਾਂ ਵਿੱਚ ਦੋਸ਼ੀਆਂ ਨੂੰ ਜੁਰਮਾਨਾ ਲਗਾਇਆ ਹੈ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੀਟੈਂਟ ਕਮਿਸ਼ਨਰ ਫੂਡ ਸ੍ਰੀ ਮਨਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵੱਲੋਂ ਵੱਖ ਵੱਖ ਸਮੇਂ ਤੇ ਭੋਜਨ ਪਦਾਰਥਾਂ ਦੀ ਜਾਂਚ ਲਈ ਸੈਂਪਲ ਲੈ ਕੇ ਉਹਨਾਂ ਦੀ ਜਾਂਚ ਕਰਵਾਈ ਜਾਂਦੀ ਹੈ। ਜਿਸ ਦੌਰਾਨ ਜਿਲੇ ਚੋਂ ਵੱਖ ਵੱਖ ਪ੍ਰਕਾਰ ਦੇ ਘਿਓ ਅਤੇ ਪਨੀਰ ਦੇ ਲਈ ਨਮੂਨਿਆਂ ਵਿੱਚੋਂ ਸੱਤ ਨਮੂਨੇ ਸਹੀ ਨਹੀਂ ਪਾਏ ਗਈ ਸਨ ਅਤੇ ਜਾਂਚ ਦੌਰਾਨ ਸੈਂਪਲ ਫੇਲ ਹੋ ਗਏ ਸਨ । ਇਹ ਕੇਸ  ਵਧੀਕ ਡਿਪਟੀ ਕਮਿਸ਼ਨਰ ਜਨਰਲ ਕਮ ਐਡਜੂਡਿਕੇਟਿੰਗ ਅਫਸਰ ਫੂਡ ਸੇਫਟੀ ਫਾਜ਼ਿਲਕਾ ਦੀ ਅਦਾਲਤ ਵਿੱਚ ਸਬੰਧਤ ਦੋਸ਼ੀਆਂ ਖਿਲਾਫ ਕੇਸ ਦਾਇਰ ਕੀਤਾ ਗਿਆ ਸੀ। ਜਿਸ ਦੀ ਸੁਣਵਾਈ ਕਰਦਿਆਂ ਅੱਜ ਉਹਨਾਂ ਦੀ ਅਦਾਲਤ ਵੱਲੋਂ 6 ਲੋਕਾਂ ਨੂੰ 25-25 ਹਜਾਰ ਰੁਪਏ ਅਤੇ ਇੱਕ ਦੋਸ਼ੀ ਨੂੰ 50 ਹਜਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹਨਾਂ ਵਿੱਚੋਂ ਵਰਿੰਦਰ ਕੁਮਾਰ ਦਾ ਘਿਓ ਦਾ ਨਮੂਨਾ ਫੇਲ ਹੋਇਆ ਸੀ ਜਦਕਿ ਦੀਪਕ ਸ਼ਰਮਾ, ਰਕੇਸ਼ ਕੁਮਾਰ, ਸੁਖਵਿੰਦਰ ਸਿੰਘ, ਅਨਿਲ ਕੁਮਾਰ, ਪ੍ਰਦੀਪ ਕੁਮਾਰ ਅਤੇ ਹਰਪਾਲ ਸਿੰਘ ਦੇ ਪਨੀਰ ਦੇ ਸੈਂਪਲ ਫੇਲ ਹੋਏ ਸਨ। ਐਸੀਟੈਂਟ ਕਮਿਸ਼ਨਰ ਫੂਡ ਨੇ ਕਿਹਾ ਕਿ ਇਹ ਜੁਰਮਾਨੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੀ ਧਾਰਾ 51 ਦੇ ਤਹਿਤ ਕੋਰਟ ਵੱਲੋਂ ਲਗਾਏ ਗਏ ਹਨ। ਉਹਨਾਂ ਕਿਹਾ ਕਿ ਉਹਨਾਂ ਦਾ ਵਿਭਾਗ ਲਗਾਤਾਰ ਭੋਜਨ ਪਦਾਰਥਾਂ ਦੀ ਸੈਂਪਲਿੰਗ ਕਰਦਾ ਰਹਿੰਦਾ ਹੈ ਅਤੇ ਜੋ ਸੈਂਪਲ ਫੇਲ ਹੁੰਦੇ ਹਨ ਉਹਨਾਂ ਖਿਲਾਫ ਚਲਾਨ ਪੇਸ਼ ਕੀਤਾ ਜਾਂਦਾ ਹੈ।

[wpadcenter_ad id='4448' align='none']