ਮੌਸਮ ਵਿਭਾਗ ਨੇ ਜਾਰੀ ਕੀਤਾ 72 ਘੰਟਿਆਂ ਦਾ ਅਪਡੇਟ !

72 hours update

72 hours update ਪਹਾੜੀ ਰਾਜਾਂ ਦੇ ਨਾਲ-ਨਾਲ ਦੇਸ਼ ਦੇ ਮੈਦਾਨੀ ਇਲਾਕਿਆਂ ਵਿਚ ਵੀ ਮੌਸਮ ਦਾ ਮਿਜਾਜ਼ ਬਦਲਣਾ ਸ਼ੁਰੂ ਹੋ ਗਿਆ ਹੈ। ਆਉਣ ਵਾਲੇ 72 ਘੰਟੇ ਮੌਸਮ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹਨ। ਭਾਰਤੀ ਮੌਸਮ ਵਿਭਾਗ (IMD) ਵੱਲੋਂ ਤਾਜ਼ਾ ਅਪਡੇਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਗਿਆਨੀਆਂ ਨੇ 16 ਤੋਂ 18 ਮਾਰਚ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਗਰਜ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਕੁਝ ਇਲਾਕਿਆਂ ਵਿਚ ਗੜੇ ਪੈਣ ਦੀ ਵੀ ਸੰਭਾਵਨਾ ਹੈ। ਆਈ.ਐਮ.ਡੀ. ਦਾ ਕਹਿਣਾ ਹੈ ਕਿ ਪੂਰਬੀ ਅਤੇ ਮੱਧ ਭਾਰਤ ਵਿਚ ਆਉਣ ਵਾਲੇ ਸਮੇਂ ਵਿਚ ਮੌਸਮ ਦੇ ਤੇਵਰ ਤਿੱਖੇ ਹੋ ਸਕਦੇ ਹਨ। ਦੱਸ ਦਈਏ ਕਿ ਪੂਰਬੀ ਅਤੇ ਮੱਧ ਭਾਰਤ ਵਿਚ ਹਾੜੀ ਦੀ ਫਸਲ ਤਿਆਰ ਹੈ। ਅਜਿਹੇ ‘ਚ ਜੇਕਰ ਮੀਂਹ ਜਾਂ ਗੜੇਮਾਰੀ ਹੁੰਦੀ ਹੈ ਤਾਂ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।72 hours update

also read :- ਸ਼ਿਮਲਾ ਦੇ ਚੋਪਾਲ ‘ਚ ਖੱਡ ‘ਚ ਡਿੱਗੀ ਗੱਡੀ 3 ਲੋਕਾਂ ਦੀ ਹੋਈ ਮੌਤ

ਉੱਤਰੀ ਅਤੇ ਪੂਰਬੀ ਭਾਰਤ ਵਿਚ ਸਰਦੀ ਦਾ ਮੌਸਮ ਘਟਦਾ ਜਾ ਰਿਹਾ ਹੈ। ਪਿਛਲੇ ਕੁਝ ਹਫਤਿਆਂ ਤੋਂ ਮੌਸਮ ਦੇ ਪੈਟਰਨ ‘ਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਕਦੇ ਤੇਜ਼ ਧੁੱਪ ਅਤੇ ਕਦੇ ਤੇਜ਼ ਹਵਾ ਦੇ ਨਾਲ ਹਲਕੀ ਬਾਰਿਸ਼ ਦਰਜ ਕੀਤੀ ਗਈ ਹੈ। ਕੁਝ ਇਲਾਕਿਆਂ ‘ਚ ਤੇਜ਼ ਹਵਾਵਾਂ ਦੇ ਨਾਲ-ਨਾਲ ਤੇਜ਼ ਮੀਂਹ ਅਤੇ ਗੜੇਮਾਰੀ ਵੀ ਹੋਈ ਹੈ।

ਮੌਸਮ ਵਿੱਚ ਬਦਲਾਅ ਦੇ ਵਿਚਕਾਰ, IMD ਨੇ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਆਉਣ ਵਾਲੇ 72 ਘੰਟੇ ਬਹੁਤ ਮਹੱਤਵਪੂਰਨ ਹੋਣ ਵਾਲੇ ਹਨ। ਇੱਥੇ ਦੱਸਣਯੋਗ ਹੈ ਕਿ ਮੌਸਮ ਵਿੱਚ ਲਗਾਤਾਰ ਹੋ ਰਹੇ ਬਦਲਾਅ ਕਾਰਨ ਲੋਕਾਂ ਦੀ ਸਿਹਤ ਵੀ ਪ੍ਰਭਾਵਿਤ ਹੋ ਰਹੀ ਹੈ। ਜ਼ੁਕਾਮ ਅਤੇ ਖੰਘ ਦੇ ਨਾਲ-ਨਾਲ ਬੁਖਾਰ ਦੇ ਮਾਮਲੇ ਵਧੇ ਹਨ।72 hours update

[wpadcenter_ad id='4448' align='none']