ਅੱਜ ਸਿੱਖ ਇਤਿਹਾਸ ਵਿੱਚ (6 ਜੁਲਾਈ)

Today in Sikh History (July 6

Today in Sikh History (July 6) 1946: ਪੰਡਤ ਨਹਿਰੂ ਨੇ ਸਿੱਖਾਂ ਨੂੰ ਖ਼ਾਸ ਹੱਕਾਂ ਵਾਲ ਖਿੱਤਾ ਦੇਣ ਦਾ ਵਾਅਦਾ ਕਰ ਕੇ ਧੋਖੇ ਦੇ ਜਾਲ ਵਿਚ ਫਸਾਇਆ
ਭਾਵੇਂ ਮੁਸਲਮਾਨਾਂ ਵੱਲੋਂ 23 ਮਾਰਚ 1940 ਦੇ ਦਿਨ ਆਜ਼ਾਦ ਮੁਲਕ ਪਾਕਿਸਤਾਨ ਦੀ ਮੰਗ ਸ਼ੁਰੂ ਕੀਤੀ ਗਈ ਸੀ ਮਗਰ ਅਗਲੇ ਪੰਜ ਸਾਲ ਇਸ ਲਹਿਰ ਵਿਚ ਕੋਈ ਵੱਡੀ ਜਾਨ ਨਹੀਂ ਸੀ ਪੈ ਸਕੀ। ਪਰ 1946 ਵਿਚ ਇਹ ਲਹਿਰ ਐਨੀ ਫੈਲ ਚੁਕੀ ਸੀ ਕਿ ਇਹ ਯਕੀਨੀ ਹੋ ਗਿਆ ਸੀ ਕਿ ਪਾਕਿਸਤਾਨ ਨੂੰ ਰੋਕਿਆ ਨਹੀਂ ਜਾ ਸਕੇਗਾ। ਇਸ ਨੂੰ ਸਾਹਵੇਂ ਰੱਖ ਕੇ ਸ਼੍ਰੋਮਣੀ ਕਮੇਟੀ ਨੇ ਵੀ 10 ਮਾਰਚ 1946 ਦੀ ਆਪਣੀ ਮੀਟਿμਗ ਵਿਚ ਸਿੱਖਾਂ ਵਾਸਤੇ ਅਲਗ ਸਿੱਖ ਸਟੇਟ ਦੀ ਮμਗ ਦਾ ਮਤਾ ਪਾਸ ਕੀਤਾ। 15 ਮਾਰਚ ਨੂੰ ਲਾਰਡ ਐਟਲੀ ਨੇ ਬਿਆਨ ਦਿੱਤਾ ਕਿ ਘਟ ਗਿਣਤੀਆਂ ਨੂੰ ਵੀਟੋ ਦਾ ਹੱਕ ਨਹੀਂ ਦਿੱਤਾ ਜਾਵੇਗਾ।ਇਸ ’ਤੇ ਅਕਾਲੀ ਦਲ ਨੇ ਰੋਸ ਜ਼ਾਹਿਰ ਕੀਤਾ। 21 ਮਾਰਚ ਨੂੰ ਅਸੈˆਬਲੀ ਚੈˆਬਰ ਲਾਹੌਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮੀਟਿμਗ ਹੋਈ ਜਿਸ ਵਿਚ ਮਾਸਟਰ ਤਾਰਾ ਸਿμਘ ਤੇ ਬਲਦੇਵ ਸਿμਘ ਵੀ ਹਾਜ਼ਰ ਸਨ। ਇਸ ਮੀਟਿμਗ ਨੇ ਵੀ ਸਿੱਖ ਸਟੇਟ ਦੀ ਮμਗ ਦੇ ਹੱਕ ਵਿਚ ਮਤਾ ਪਾਸ ਕੀਤਾ। ਪਰ ਦੂਜੇ ਪਾਸੇ 25 ਮਾਰਚ ਨੂੰ ਰਾਵਲਪਿμਡੀ ਵਿਚ ਸਿੱਖ ਨੈਸ਼ਨਲਿਸਟਾਂ ਦੀ ਮੀਟਿμਗ ਨੇ ਸਿੱਖ ਸਟੇਟ ਦੇ ਖ਼ਿਲਾਫ਼ ਮਤਾ ਪਾਸ ਕੀਤਾ। 27 ਮਾਰਚ ਨੂੰ ਫਿਰ ਅਜਿਹਾ ਮਤਾ ਪਾਸ ਕੀਤਾ ਗਿਆ। ਇਸ ਜਥੇਬμਦੀ ਦੇ ਪ੍ਰਧਾਨ ਸਰਦੂਲ ਸਿμਘ ਕਵੀਸ਼ਰ, ਜਨਰਲ ਸਕੱਤਰ ਪ੍ਰਤਾਪ ਸਿੰਘ ਕੈਰੋਂ ਤੋਂ ਬਿਨਾਂ ਗੋਪਾਲ ਸਿμਘ ਕੌਮੀ, ਗੁਰਮੁਖ ਸਿμਘ ਮੁਸਾਫ਼ਿਰ ਤੇ ਨਿਧਾਨ ਸਿμਘ ਆਲਮ ਵੀ ਇਸ ਮੀਟਿμਗ ਵਿਚ ਹਾਜ਼ਰ ਸਨ। ਸੈਂਟਰਲ ਅਕਾਲੀ ਦਲ ਨੇ ਪਹਿਲੀ ਅਪ੍ਰੈਲ 1946 ਨੂੰ ਖੜਕ ਸਿμਘ ਦੀ ਪ੍ਰਧਾਨਗੀ ਹੇਠ ‘ਪμਜਾਬ ਦੀ ਵμਡ ਬਰਦਾਸ਼ਤ ਨਹੀਂ ਕਰਾਂਗੇ, ਜੇ ਭਾਰਤ ਦੀ ਵμਡ ਕਰਨੀ ਹੈ ਤਾਂ ਪμਜਾਬ ਸਿੱਖਾਂ ਨੂੰ ਦਿੱਤਾ ਜਾਵੇ ਕਿਉਂਕਿ ਪμਜਾਬ ਸਿੱਖਾਂ ਦਾ ਹੋਮਲੈˆਡ ਹੈ।’ ਦਾ ਮਤਾ ਪਾਸ ਕੀਤਾ। ਇਸ ਧੜੇ ਦੇ ਹੋਰ ਵੀ ਅਜੀਬੋ-ਗ਼ਰੀਬ ਬਿਆਨ ਆਉਂਦੇ ਰਹੇ। 4 ਅਪ੍ਰੈਲ 1946 ਨੂੰ ਮਾਸਟਰ ਤਾਰਾ ਸਿμਘ ਤੇ ਜਿਨਾਹ ਦਿੱਲੀ ਵਿਚ ਤੇਜਾ ਸਿμਘ ਮਲਿਕ ਦੀ ਕੋਠੀ ਤੇ ਇਕੱਠੇ ਹੋਏ। ਉਨ੍ਹਾਂ ਨਾਲ ਮਹਾਰਾਜਾ ਪਟਿਆਲਾ ਅਤੇ ਗਿਆਨੀ ਕਰਤਾਰ ਸਿμਘ ਵੀ ਹਾਜ਼ਰ ਸਨ। ਤਕਰੀਬਨ 90 ਮਿμਟ ਗਲਬਾਤ ਹੋਈ। ਪਰ ਕੋਈ ਨਤੀਜਾ ਨਾ ਨਿਕਲਿਆ। ਇਕ ਦਿਨ ਪਹਿਲਾਂ ਮਾਸਟਰ ਤਾਰਾ ਸਿμਘ ਨੇ ਪਟੇਲ ਨਾਲ ਗਲਬਾਤ ਕੀਤੀ ਸੀ ਪਰ ਪਟੇਲ ਨੇ ਕਿਹਾ, ‘‘ਤਾਕਤ ਭਾਰਤੀਆਂ ਹਥ ਆਉਣ ਮਗਰੋਂ ਆਈਨੀ ਕਮੇਟੀ ਦੀ ਮੀਟਿμਗ ਵਿਚ ਸਿੱਖਸਤਾਨ ਬਾਰੇ ਗਲਬਾਤ ਕੀਤੀ ਜਾਵੇਗੀ।’’ ਮਾਸਟਰ ਤਾਰਾ ਸਿμਘ ਨੇ ਇਕ ਬਿਆਨ ਵਿਚ ਕਿਹਾ ‘‘ਸਿੱਖ, ਪμਜਾਬ ਨੂੰ ਪਾਕਿਸਤਾਨ ਵਿਚ ਸ਼ਾਮਿਲ ਕਰਨ ਦੀ ਮੁਖ਼ਾਲਫ਼ਤ ਕਰਨਗੇ। ਅਸੀਂ ਸਾਂਝੇ ਭਾਰਤ ਵਿਚ ਸਿੱਖ ਸਟੇਟ ਤੇ ਸμਤੁਸ਼ਟ ਹੋਵਾਂਗੇ ਪਰ ਜੇ ਪਾਕਿਸਤਾਨ ਬਣਨਾ ਹੈ ਤਾਂ ਖਾਲਿਸਤਾਨ ਵੀ ਬਣਾਇਆ ਜਾਵੇ। ਜਿਨਾਹ ਦੀ ਖਾਲਿਸਤਾਨ ਦੀ ਪੇਸ਼ਕਸ਼ ਬਾਰੇ ਮਾਸਟਰ ਜੀ ਨੇ ਕਿਹਾ ਕਿ ਜੇ ਜਿਨਾਹ ਅਸਲ ਵਿਚ ਖਾਲਿਸਤਾਨ ਦੀ ਗੱਲ ਕਰਨ ਵਾਸਤੇ ਤਿਆਰ ਹੈ ਤਾਂ ਮੈˆ ਵੀ ਤਿਆਰ ਹਾਂ ਤੇ ਗਲਬਾਤ ਹੋ ਸਕਦੀ ਹੈ।’’ ਉਧਰ ਕੈਬਨਟ ਮਿਸ਼ਨ ਦੇ ਆਉਣ ’ਤੇ ਗਲਬਾਤਾਂ ਸ਼ੁਰੂ ਹੋ ਚੁਕੀਆਂ ਸਨ। ਮਾਸਟਰ ਤਾਰਾ ਸਿμਘ ਨੇ ਅμਮ੍ਰਿਤਸਰ ਵਿਚ 15 ਅਪ੍ਰੈਲ ਦੇ ਬਿਆਨ ਵਿਚ ਕਿਹਾ ਕਿ ‘ਸਿੱਖ ਹਿμਦੂ ਜਾਂ ਮੁਸਲਮਾਨ ਕਿਸੇ ਇਕ ਦੀ ਹਕੂਮਤ ਨਹੀਂ ਮμਨਣਗੇ। ਅਸੀਂ ਕਿਸੇ ਕੌਮ ਦੇ ਗ਼ਲਬੇ ਹੇਠਾਂ ਨਹੀਂ ਰਹਿ ਸਕਦੇ।’ ਇਨ੍ਹਾਂ ਦਿਨਾਂ ਵਿਚ ਗਿਆਨੀ ਕਰਤਾਰ ਸਿੰਘ ਦਾ ਮੁਸਲਮਾਨ ਆਗੂਆਂ ਨਾਲ ਡੂੰਘਾ ਸਬੰਧ ਬਣ ਚੁਕਿਆ ਸੀ। ਜਦ ਮੁਸਲਮਾਨ ਆਗੂ ਸਿੱਖਾਂ ਨੂੰ ਪਾਕਿਸਤਾਨ ਨਾਲ ਮਿਲਣ ਵਾਸਤੇ ਲਾਲਚ ਦੇ ਰਹੇ ਸਨ ਤਾਂ ਪੰਡਤ ਜਵਾਹਰ ਲਾਲ ਨਹਿਰੂ ਨੇ ਵੀ ਇਕ ਮੋਮੋਠੱਗਣਾ ਜਿਹਾ ਬਿਆਨ ਦੇ ਕੇ ਸਿੱਖਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ 6 ਜੁਲਾਈ 1946 ਦੇ ਦਿਨ ਕਲਕੱਤਾ ਵਿਚ ਕਿਹਾ: “ਪμਜਾਬ ਦੇ ਬਹਾਦਰ ਸਿੱਖ ਖ਼ਾਸ ਸਲੂਕ ਦੇ ਹਕਦਾਰ ਹਨ। ਮੈਨੂੰ ਇਸ ਵਿਚ ਕੋਈ ਇਤਰਾਜ਼ ਨਹੀਂ ਦਿਸਦਾ ਕਿ ਹਿμਦੂਸਤਾਨ ਦੇ ਉੱਤਰ ਵਿਚ ਇਕ ਅਜੇਹਾ ਇਲਾਕਾ ਵਖਰਾ ਕਰ ਦਿੱਤਾ ਜਾਵੇ ਜਿਸ ਵਿਚ ਆਜ਼ਾਦੀ ਦਾ ਨਿਘ ਸਿੱਖਾਂ ਦੇ ਲਹੂ ਨੂੰ ਵੀ ਗਰਮਾਵੇ।”

1987: ਲਾਲੜੂ ਅਤੇ ਫਤਹਿਬਾਦ ਵਿਚ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੇ 75 ਭਾਰਤੀ ਫ਼ੌਜੀ ਕਤਲ
ਖਾਲਿਸਤਾਨ ਕਮਾਂਡੋ ਫੋਰਸ ਨੇ 6 ਜੁਲਾਈ 1987 ਦੇ ਦਿਨ ਪੰਜਾਬ ਅਤੇ ਹਰਿਆਣਾ ਦੀ ਸਰਹੱਦ ‘ਤੇ ਲਾਲੜੂ ਅਤੇ ਫਤਹਿਬਾਦ ਵਿਚ ਦੋ ਬਸਾਂ ਰੋਕ ਕੇ 75 ਭਾਰਤੀ ਫ਼ੌਜੀ ਕਤਲ ਕੀਤੇ। ਇਨ੍ਹਾਂ ਵਿਚੋਂ ਬਹੁਤੇ ਉਹ ਲੋਕ ਸਨ ਜੋ ਜੂਨ 1984 ਵਿਚ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਲੀ ਫ਼ੌਜ ਵਿਚ ਸ਼ਾਮਿਲ ਸਨ ਤੇ ਉਹ ਸਪੈਸ਼ਲ ਛੁੱਟੀਆਂ ਦੇ ਪ੍ਰੋਗਰਾਮ ਹੇਠ ਸਰਕਾਰੀ ਜਸ਼ਨ ਮਨਾ ਕੇ ਵਾਪਿਸ ਘਰਾਂ ਨੂੰ ਜਾ ਰਹੇ ਸਨ। ਇਸ ਐਕਸ਼ਨ ਵਿਚ ਇਕ ਸਿੱਖ ਵੀ ਮਾਰਿਆ ਗਿਆ।

1988: ਮਹਿμਦਰ ਸਿμਘ ਸਰੂਪਵਾਲੀ ਸਾਬਕਾ ਐਮ.ਐਲ.ਏ. ਕਤਲ

1989: ਨਿਸ਼ਾਨ ਸਿੰਘ ਰਾਣੀਆਂ ਨਕਲੀ ਮੁਕਾਬਲੇ ਵਿਚ ਸ਼ਹੀਦ
6 ਜੁਲਾਈ 1989 ਦੇ ਦਿਨ ਪੁਲਸ ਨੇ ਨਿਸ਼ਾਨ ਸਿੰਘ (ਪੁੱਤਰ ਬਹਾਲ ਸਿੰਘ, ਵਾਸੀ ਰਾਣੀਆਂ, ਜ਼ਿਲ੍ਹਾ ਅੰਮ੍ਰਿਤਸਰ) ਨੂੰ ਇਕ ਨਕਲੀ ਮੁਕਬਾਲੇ ਵਿਚ ਸ਼ਹੀਦ ਕਰ ਦਿੱਤਾ।

1991: ਅਮਰ ਸਿੰਘ ਕਾਲਾ ਸਤਾਤਰਾ, ਬਲਦੇਵ ਸਿੰਘ ਸਖੀਰਾ, ਰਣਜੀਤ ਸਿੰਘ ਰਾਣਾ ਬਿਰਜਾ, ਜਗਦੀਸ਼ ਸਿੰਘ ਜੱਗੀ ਲੁਧਿਆਣਾ, ਮਨੋਹਰ ਸਿੰਘ ਮੇਹਲ ਖੁਰਦ, ਨਿਰਵੈਲ ਸਿੰਘ ਵਲੀਪੁਰ, ਸਵਿੰਦਰ ਸਿੰਘ ਸਿੰਘਾਪੁਰ, ਹਰਦਿਆਲ ਸਿੰਘ ਦਾਲਾ ਤਲਵੰਡੀ ਭਿੰਡਰ, ਜਸਪਾਲ ਸਿੰਘ ਜੱਸਾ ਤੇ ਨੰਦ ਸਿੰਘ ਸੱਤੂਵਾਲਾ ਨਕਲੀ ਮੁਕਾਬਲਿਆਂ ਵਿਚ ਸ਼ਹੀਦ
6 ਜੁਲਾਈ 1991 ਦੇ ਦਿਨ ਪੁਲਸ ਨੇ ਅਮਰ ਸਿੰਘ ਉਰਫ਼ ਪਿਆਰਾ ਸਿੰਘ (ਪੁੱਤਰ ਅਜੀਤ ਸਿੰਘ, ਵਾਸੀ ਕਾਲਾ ਸਤਾਤਰਾ), ਬਲਦੇਵ ਸਿੰਘ (ਪੁੱਤਰ ਸੱਜਣ ਸਿੰਘ, ਵਾਸੀ ਸਖੀਰਾ) ਤੇ ਰਣਜੀਤ ਸਿੰਘ ਰਾਣਾ (ਪੁੱਤਰ ਹਰਭਜਨ ਸਿੰਘ, ਵਾਸੀ ਬਿਰਜਾ) ਨੂੰ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤਾ।ਇਸੇ ਦਿਨ ਪੰਜਾਬ ਪੁਿਲਸ ਨੇ ਜਗਦੀਸ਼ ਸਿੰਘ ਜੱਗੀ (ਵਾਸੀ ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ), ਮਨੋਹਰ ਸਿੰਘ (ਵਾਸੀ ਮੇਹਲ ਖੁਰਦ, ਸੰਗਰੂਰ), ਨਿਰਵੈਲ ਸਿੰਘ ਉਰਫ਼ ਬਚਿੱਤਰ ਸਿੰਘ ਅਣਖੀ (ਵਾਸੀ ਵਲੀਪੁਰ), ਸਵਿੰਦਰ ਸਿੰਘ (ਵਾਸੀ ਸਿੰਘਾਪੁਰ), ਹਰਦਿਆਲ ਸਿੰਘ ਦਾਲਾ (ਵਾਸੀ ਤਲਵੰਡੀ ਭਿੰਡਰ), ਜਸਪਾਲ ਸਿੰਘ ਜੱਸਾ ਤੇ ਨੰਦ ਸਿੰਘ (ਦੋਵੇਂ ਵਾਸੀ ਸੱਤੂਵਾਲਾ, ਫ਼ੀਰੋਜਪੁਰ) ਨੂੰ ਵੀ ਵੱਖ-ਵੱਖ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤਾ ਗਿਆ।

1992: ਕੁਲਦੀਪ ਸਿੰਘ ਫ਼ਤਹਿਪੁਰ ਬਦੇਸ਼ੇ, ਊਧਮ ਸਿੰਘ ਠੱਟਗੜ੍ਹ, ਪਰਮਜੀਤ ਸਿੰਘ ਸਹਿੰਸਰਾ, ਹਰਭਜਨ ਸਿੰਘ ਭਜਨਾ, ਬੱਗਾ ਸਿੰਘ ਬੱਗੀ, ਵਰਿਆਮ ਸਿੰਘ ਬਬਰ, ਕਰਮਜੀਤ ਸਿੰਘ ਕਾਲਾ ਬੂਰੇ ਨੰਗਲ, ਸੁਖਦੇਵ ਸਿੰਘ ਧਰਮਕੋਟ ਤੇ ਹੋਰ ਨਕਲੀ ਮੁਕਾਬਲਿਆਂ ਵਿਚ ਸ਼ਹੀਦ
6 ਜੁਲਾਈ 1992 ਦੇ ਦਿਨ ਪੁਲਸ ਨੇ ਕੁਲਦੀਪ ਸਿੰਘ (ਪੁੱਤਰ ਜਗੀਰ ਸਿੰਘ, ਵਾਸੀ ਫ਼ਤਹਿਪੁਰ ਬਦੇਸ਼ੇ), ਊਧਮ ਸਿੰਘ (ਪੁੱਤਰ ਗੱਜਣ ਸਿੰਘ, ਵਾਸੀ ਠੱਟਗੜ੍ਹ), ਪਰਮਜੀਤ ਸਿੰਘ ਸਹਿੰਸਰਾ, ਹਰਭਜਨ ਸਿੰਘ ਭਜਨਾ, ਬੱਗਾ ਸਿੰਘ ਬੱਗੀ (ਵਾਸੀ ਮੇਲੀਆਂ ਅੱਕਾਂਵਾਲੀ), ਵਰਿਆਮ ਸਿੰਘ ਬਬਰ, ਕਰਮਜੀਤ ਸਿੰਘ ਕਾਲਾ ਬੂਰੇ ਨੰਗਲ, ਸੁਖਦੇਵ ਸਿੰਘ ਧਰਮਕੋਟ ਤੇ 3 ਹੋਰ ਨਕਲੀ ਮੁਕਾਬਲਿਆਂ ਵਿਚ ਸ਼ਹੀਦ ਕਰ ਦਿੱਤੇ।

1993: ਜੁਝਾਰ ਸਿੰਘ ਨੀਤੂ ਅੰਮ੍ਰਿਤਸਰ ਨਕਲੀ ਮੁਕਾਬਲੇ ਵਿਚ ਸ਼ਹੀਦ
6 ਜੁਲਾਈ 1993 ਦੇ ਦਿਨ ਪੁਲਸ ਨੇ ਜੁਝਾਰ ਸਿμਘ ਉਰਫ਼ ਨੀਤੂ (ਪੁੱਤਰ ਹੀਰਾ ਸਿੰਘ, ਵਾਸੀ ਅੰਤਰਯਾਮੀ ਕਲੋਨੀ, ਅੰਮ੍ਰਿਤਸਰ) ਨੂੰ ਇਕ ਨਕਲੀ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ।

2012: ਰਾਧਾ ਸੁਆਮੀਆਂ ਨੇ ਪਿੰਡ ਵੜੈਚ ਵਿਚਲੇ ਗੁਰਦੁਆਰੇ ਦੀ ਇਮਾਰਤ ਢਾਹ ਦਿੱਤਾ Today in Sikh History (July 6
ਰਾਧਾ ਸੁਆਮੀ ਡੇਰਾ ਬਿਆਸ, ਜਿਸ ਨੇ ਪਿਛਲੇ ਕੁਝ ਸਾਲਾਂ ਵਿਚ, ਡੇਰੇ ਦੇ ਆਲੇ ਦੁਆਲੇ ਦੇ ਬਹੁਤ ਸਾਰੇ ਪਿੰਡਾਂ ਦੀ ਜ਼ਮੀਨ ਹਾਸਿਲ ਕਰ ਲਈ ਹੋਈ ਸੀ, ਨੇ ਜੁਲਾਈ 2012 ਵਿਚ ਵੜੈਚ ਪਿੰਡ ਦੀ ਜ਼ਮੀਨ ਵੀ ਖ਼ਰੀਦ ਲਈ; ਇਸ ਵਿਚ ਇਕ ਗੁਰਦੁਆਰਾ ਦੀ ਜ਼ਮੀਨ ਵੀ ਸ਼ਾਮਿਲ ਸੀ।ਦੋ ਸਾਲ ਤੋਂ ਇਸ ਗੁਰਦੁਆਰੇ ਦੀ ਬੱਤੀ ਵੀ ਬੰਦ ਕਰ ਦਿੱਤੀ ਹੋਈ ਸੀ। 6 ਜੁਲਾਈ 2012 ਦੇ ਦਿਨ ਰਾਧਾ ਸੁਆਮੀਆਂ ਨੇ ਬਿਆਸ ਦੇ ਨੇੜੇ ਦੇ ਪਿੰਡ ਵੜੈਚ ਵਿਚਲੇ ਗੁਰਦੁਆਰੇ ਦੀ ਇਮਾਰਤ ਨੂੰ ਢਾਹ ਦਿੱਤਾ।ਜਦ ਇਸ ਦੀ ਖ਼ਬਰ ਬਾਹਰ ਫੈਲੀ ਤਾਂ ਕੁਝ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੁਰਦੁਆਰੇ ਦੀ ਕੰਧ ਦੋਬਾਰਾ ਉਸਾਰਨ ਵਾਸਤੇ ਜੱਦੋਜਹਿਦ ਦਾ ਐਲਾਨ ਕਰ ਦਿੱਤਾ। ਹਾਲਾਂ ਕਿ ਇਹ ਗੁਰਦੁਆਰਾ ਤਵਾਰੀਖ਼ੀ ਨਹੀਂ ਸੀ ਅਤੇ ਨਾ ਹੀ ਇਸ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ; ਪਰ, ਗਰਮ ਖਿਆਲੀ ਜਾਣੀਆਂ ਜਾਂਦੀਆਂ ਜਥੇਬੰਦੀਆਂ ਨੇ ਇਸ ਮਸਲੇ ਨੂੰ ਚੁੱਕਣ ਦਾ ਫ਼ੈਸਲਾ ਕਰ ਲਿਆ। ਪਹਿਲਾਂ ਤਾਂ ਉਨ੍ਹਾਂ ਨੇ ਅਕਾਲ ਤਖ਼ਤ ਦੇ ਪੁਜਾਰੀਆਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਪਰ ਉਹ ਤਾਂ ਬਾਦਲ ਦੇ ਵਫ਼ਾਦਾਰ ਸਨ ਤੇ ਬਾਦਲ ਰਾਧਾਸੁਆਮੀਆਂ ਨਾਲ ਦੋਸਤੀ ਰਖਦਾ ਸੀ; ਇਸ ਕਰ ਕੇ ਇਹ ਡਰਾਮਾ ਫ਼ਲਾਪ ਹੋਣਾ ਹੀ ਸੀ। ਫਿਰ 21 ਅਗਸਤ ਦੇ ਦਿਨ ਇਨ੍ਹਾਂ ਜਥੇਬੰਦੀਆਂ ਨੇ ਇਕ ਐਕਸ਼ਨ ਕਮੇਟੀ ਕਾਇਮ ਕਰ ਲਈ ਜਿਸ ਵਿਚ ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ, ਦਾਦੂਵਾਲ ਦਾ ਸਾਧ ਬਲਜੀਤ ਸਿੰਘ, ਸਿੰਘ ਮੰਡ (ਅੰੀਮ੍ਰਤਸਰ ਅਕਾਲੀ ਦਲ- ਮਾਨ), ਗੁਰਤੇਜ ਸਿੰਘ ਸਾਬਕਾ ਆਈ.ਏ.ਐਸ., ਕੁਲਬੀਰ ਸਿੰਘ ਬੜਾਪਿੰਡ (ਅਕਾਲੀ ਦਲ– ਪੰਚ ਪ੍ਰਧਾਨੀ), ਅਮਰੀਕ ਸਿੰਘ ਅਜਨਾਲਾ (ਭਿੰਡਰਾਂ ਮਹਿਤਾ ਜਥਾ), ਦਲ ਖਾਲਸਾ ਦਾ ਕੰਵਰਪਾਲ ਸਿੰਘ ਬਿੱਟੂ ਤੇ ਸਰਬਜੀਤ ਸਿੰਘ ਸੋਹਲ, ਬਲਜੀਤ ਸਿੰਘ (ਐਡੀਟਰ ਵੰਗਾਰ), ਸਤਿਕਾਰ ਕਮੇਟੀ ਨਾਂ ਦੀ ਇਕ ਆਪੇ ਬਣੀ ਕਮੇਟੀ ਵਗ਼ੈਰਾ ਵੀ ਸ਼ਾਮਿਲ ਸਨ। ਇਸ ਕਮੇਟੀ ਨੇ ਗੁਰਦੁਆਰੇ ਦੀ ਇਮਾਰਤ ਨੂੰ ਦੋਬਾਰਾ ਉਸਾਰਨ ਦਾ ਐਲਾਨ ਕਰ ਦਿੱਤਾ ਅਤੇ ਇਸ ਵਾਸਤੇ 2 ਸਤੰਬਰ ਨੂੰ ਵੜੈਚ ਪਿੰਡ ਵਿਚ ਜਾ ਕੇ ਅਰਦਾਸ ਦਿਨ ਮਨਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੀ ਰਾਧਾ ਸੁਆਮੀ ਡੇਰੇ ਦੇ ਮੁਖੀ ਗੁਰਿੰਦਰ ਢਿੱਲੋਂ ਨੇ ਵਿਚੋਲਿਆਂ ਰਾਹੀਂ ਇਸ ਕਮੇਟੀ ਦੇ ਕੁਝ ਆਗੂਆਂ ਨਾਲ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ। ਉਹ ਸਿਮਰਨਜੀਤ ਸਿੰਘ ਮਾਨ ਤੇ ਬਲਜੀਤ ਸਿੰਘ ਦਾਦੂਵਾਲ ਨਾਲ ਗਲਬਾਤ ਕਰਨ ਵਿਚ ਕਾਮਯਾਬ ਹੋ ਗਿਆ।ਗੁਰਿੰਦਰ ਢਿੱਲੋਂ ਨੇ ਸਿਮਰਨਜੀਤ ਸਿੰਘ ਮਾਨ ਅਤੇ ਬਲਜੀਤ ਸਿੰਘ ਦਾਦੂਵਾਲ ਤਕ ਪਹੁੰਚ ਕੀਤੀ ਅਤੇ ਉਨ੍ਹਾਂ ਨੂੰ ਐਜੀਟੇਸ਼ਨ ਨਾ ਕਰਨ ਵਾਸਤੇ ਅਰਜ਼ ਕੀਤੀ। ਸਿਮਰਨਜੀਤ ਸਿੰਘ ਮਾਨ ਨੇ ਸ਼ਰਤ ਰੱਖੀ ਕਿ ਕਿ ਢਿੱਲੋਂ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕ ਕੇ ਆਪਣੇ ਆਪ ਨੂੰ ਗੁਰੂ ਅਖਵਾਉਣ ਦੀ ਮੁਆਫ਼ੀ ਮੰਗੇ। ਇਸ ‘ਤੇ ਰਾਧਾ ਸੁਆਮੀ ਡੇਰੇ ਦਾ ਮੁਖੀ ਗੁਰਿੰਦਰ ਢਿੱਲੋਂ 25 ਸਤੰਬਰ 2012 ਦੇ ਦਿਨ ਦਰਬਾਰ ਸਾਹਿਬ ਅੰਮ੍ਰਿਤਸਰ ਗਿਆ ਅਤੇ ਉਥੇ ਮੱਥਾ ਟੇਕਿਆ, ਜਿਸ ਦਾ ਮਤਲਬ ਉਸ ਵੱਲੋਂ ਗੁਰੂ ਗੰਥ ਸਾਹਿਬ ਦੀ ਅਧੀਨਗੀ ਮੰਨਣਾ ਸੀ। ਇਸ ਮਗਰੋਂ 9 ਨਵੰਬਰ ਦੇ ਦਿਨ ਗੁਰਿੰਦਰ ਢਿੱਲੋਂ ਨੇ ਸਿਮਰਨਜੀਤ ਸਿੰਘ ਮਾਨ ਅਤੇ ਬਲਜੀਤ ਸਿੰਘ ਦਾਦੂਵਾਲ ਨਾਲ ਵੱਖ-ਵੱਖ ਖ਼ੁਫ਼ੀਆ ਮੁਲਾਕਾਤ ਵੀ ਕੀਤੀ ਅਤੇ ਉਨ੍ਹਾਂ ਦੀਆਂ ਕੁਝ ਸ਼ਰਤਾਂ ਮੰਨ ਕੇ ਉਨ੍ਹਾਂ ਨੂੰ ਐਜੀਟੇਸ਼ਨ ਨਾ ਕਰਨ ਵਾਸਤੇ ਮਨਾ ਲਿਆ।ਗੁਰਿੰਦਰ ਢਿੱਲੋਂ ਦਾ ਇਹ ਕਦਮ ਉਸ ਵੱਲੋਂ ਪੰਥ ਅੱਗੇ ਸਿਰ ਝੁਕਾਉਣਾ ਮੰਨਿਆ ਗਿਆ।(ਮਗਰੋਂ 7 ਜੂਨ 2013 ਦੇ ਦਿਨ ਗੁਰਿੰਦਰ ਢਿੱਲੋਂ ਸਿਮਰਨਜੀਤ ਸਿੰਘ ਮਾਨ ਦੇ ਘਰ ਫ਼ਤਹਿਗੜ੍ਹ ਸਾਹਿਬ ਵੀ ਗਿਆ)। ਸਿਮਰਨਜੀਤ ਸਿੰਘ ਮਾਨ ਤੇ ਦਾਦੂਵਾਲ ਤਕ ਤਾਂ ਰਾਧਾਸੁਆਮੀ ਡੇਰੇ ਦੇ ਮੁਖੀ ਨੇ ਨਿਜੀ ਪਹੁੰਚ ਕੀਤੀ ਸੀ ਪਰ ਬਾਕੀ ਦੇ ਸਾਰੇ ਕਿਉਂ ਮੋਅਕ ਮਾਰ ਗਏ, ਇਸ ਦਾ ਪਤਾ ਨਹੀਂ ਲਗ ਸਕਿਆ। ਮਗਰੋਂ 30 ਮਈ 2014 ਦੇ ਦਿਨ ਇਸ ਡੇਰੇ ਦੇ ਮੁਖੀ ਨੇ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਨਾਲ, ਮਾਨਸਾ ਵਿਚ ਖ਼ੁਫ਼ੀਆ ਗਲਬਾਤ ਕਰ ਕੇ, ਹਿੰਦੂ ਮੁਖ ਧਾਰਾ ਵਿਚ ਸ਼ਾਮਿਲ ਹੋਣ ਦਾ ਵਾਅਦਾ ਵੀ ਕੀਤਾ। Today in Sikh History (July 6

ਡਾ. ਹਰਜਿੰਦਰ ਸਿੰਘ ਦਿਲਗੀਰ

[wpadcenter_ad id='4448' align='none']