ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਐਪਰਨ ਹੀ ਹੋਵੇਗਾ ਉਹਨਾਂ ਦੀ ਪਹਿਚਾਣ:ਡਾ. ਬਲਜੀਤ ਕੌਰ

ਐਪਰਨ ਲਾਗੂ ਕਰਨ ਸਬੰਧੀ ਵਿਭਾਗੀ ਪੱਤਰ ਜ਼ਾਰੀ 

ਚੰਡੀਗੜ੍ਹ, 15 ਜੁਲਾਈ

Minister Dr. Baljit Kaur ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਵਰਦੀ ਸਬੰਧੀ ਵਿਲੱਖਣ ਫੈਸਲਾ ਲਿਆ ਹੈ। ਹੁਣ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਆਪਣੀਆਂ ਸੇਵਾਵਾਂ ਨਿਭਾਉਂਦੇ ਸਮੇਂ ਗੁਲਾਬੀ  ਅਤੇ  ਅਸਮਾਨੀ ਸਮੇਤ ਲਾਲ ਰੰਗ ਦਾ ਆਈ.ਸੀ.ਡੀ.ਐਸ.ਲੋਗੋ  ਲਗਾਉਣਗੇ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਉਸਾਰੀ ਕਿਰਤੀਆਂ ਨੂੰ ਲਾਭ ਦੇਣ ਲਈ ਨਿਯਮਾਂ ’ਤੇ ਸ਼ਰਤਾਂ ਨੂੰ ਬਣਾਏਗੀ ਹੋਰ ਸੁਖਾਲਾ : ਅਨਮੋਲ ਗਗਨ ਮਾਨ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਲਈ ਗੁਲਾਬੀ (ਬੇਬੀ ਪਿੰਕ ਐਪਰਨ) ਸਮੇਤ ਲਾਲ ਰੰਗ ਦਾ ਆਈ.ਸੀ.ਡੀ.ਐਸ.ਲੋਗੋ  ਅਤੇ ਹੈਲਪਰਾਂ ਲਈ ਅਸਮਾਨੀ (ਸਕਾਈ ਬਲਿਯੂ ਐਪਰਨ) ਸਮੇਤ ਲਾਲ ਰੰਗ ਦਾ ਆਈ.ਸੀ.ਡੀ.ਐਸ.ਲੋਗੋ  ਲਗਾਉਣ ਲਈ ਹਦਾਇਤ ਕੀਤੀ ਗਈ ਹੈ।Minister Dr. Baljit Kaur

ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਅਸਾਨੀ ਨਾਲ ਪਹਿਚਾਣ ਹੋ ਸਕੇਗੀ, ਇਸ ਦੇ ਨਾਲ-ਨਾਲ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਹੋਰ ਨਿਖਾਰ ਆਵੇਗਾ। 

ਮੰਤਰੀ ਨੇ ਦੱਸਿਆ ਕਿ ਰਾਜ ਦੇ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਪੱਤਰ ਜਾਰੀ ਕਰ ਕੇ ਹਦਾਇਤ ਕੀਤੀ ਗਈ ਹੈ ਕਿ ਉਹ ਸੂਬਾ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ।Minister Dr. Baljit Kaur

[wpadcenter_ad id='4448' align='none']