ਜੇਕਰ ਤੁਹਾਡੇ ਵੀ ‘Sahara India’ ਕੰਪਨੀ ‘ਚ ਡੁਬੇ ਹਨ ਪੈਸੇ ਤਾਂ ਇਹ ਖ਼ਬਰ ਤੁਹਾਡੇ ਲਈ ਹੈ

Sahara Refund Portal
Sahara Refund Portal

Sahara Refund Portal ਜੇਕਰ ਤੁਹਾਡਾ ਪੈਸਾ ਵੀ ਸਹਾਰਾ ਇੰਡੀਆ ਗਰੁੱਪ ‘ਚ ਸਾਲਾਂ ਤੋਂ ਫਸਿਆ ਹੋਇਆ ਹੈ, ਤਾਂ ਤੁਹਾਨੂੰ ਇਸ ਨਾਲ ਜੁੜੀ ਅਪਡੇਟ ਜਾਣ ਲੈਣੀ ਚਾਹੀਦੀ ਹੈ। ਜੀ ਹਾਂ ਹੁਣ ਸਰਕਾਰ ਮੋੜ ਸਕਦੀ ਹੈ ਤੁਹਾਡੇ ਪੈਸੇ ਦੀ ਪਹਿਲੀ ਕਿਸ਼ਤ 45 ਦਿਨਾਂ ‘ਚ ਖਾਤੇ ਵਿਚ ਆਉਂਣਗੇ 10,000 ਰੁਪਏ ਜਲਦ ਕਰਵਾਓ ਰਿਜ਼ਸਟ੍ਰੇਸ਼ਨ

ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ 18 ਜੁਲਾਈ ਨੂੰ ‘CRCS-Sahara Refund Portal‘ ਲਾਂਚ ਕੀਤਾ ਸੀ। ਮਾਰਚ ਵਿੱਚ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਚਾਰ ਸਹਿਕਾਰੀ ਸਭਾਵਾਂ ਦੇ 10 ਕਰੋੜ ਨਿਵੇਸ਼ਕਾਂ ਨੂੰ 9 ਮਹੀਨਿਆਂ ਵਿੱਚ ਉਨ੍ਹਾਂ ਦੇ ਪੈਸੇ ਵਾਪਸ ਮਿਲ ਜਾਣਗੇ। ਇਸ ਤੋਂ ਪਹਿਲਾਂ, ਸੁਪਰੀਮ ਕੋਰਟ ਨੇ ਵੀ ਸਹਾਰਾ-ਸੇਬੀ ਰਿਫੰਡ ਖਾਤੇ ਤੋਂ 5,000 ਕਰੋੜ ਰੁਪਏ ਦੀ ਰਕਮ ਕੇਂਦਰੀ ਸਹਿਕਾਰੀ ਸਭਾਵਾਂ (CRCS) ਦੇ ਕੇਂਦਰੀ ਰਜਿਸਟਰਾਰ ਦੇ ਖਾਤੇ ਵਿੱਚ ਟ੍ਰਾਂਸਫਰ ਕਰਨ ਦਾ ਨਿਰਦੇਸ਼ ਦਿੱਤਾ ਸੀ।Sahara Refund Portal

ਜੇਕਰ ਤੁਹਾਡੇ ਪੈਸੇ ਵੀ ਸਹਾਰਾ ਇੰਡੀਆ ਗੱਰੁਪ ਵਿਚ ਫਸੇ ਹੋਏ ਹਨ। ਤਾਂ ਤੁਸੀ ਸਰਕਾਰ ਵਲੋਂ ਲਾਂਚ ਕੀਤੇ ਇਸ ਪੋਰਟਲ ਤੇ ਰਿਜ਼ਸਟ੍ਰੇਸ਼ਨ ਕਰਵਾ ਸਕਦੇ ਹੋ ਆਪਣੇ ਜ਼ਰੂਰੀ ਵੇਰਵੇ ਸਾਂਝੇ ਕਰਨ ਤੋਂ ਬਾਅਦ 45-50 ਦਿਨਾਂ ਵਿਚ ਤੁਹਾਡੇ ਖਾਤੇ ਵਿਚ 10,000 ਰੁਪਏ ਤੱਕ ਦਾ ਭੁਗਤਾਨ ਸਰਕਾਰ ਕਰ ਦੇਵੇਗੀ।

ਇਹ ਵੀ ਪੜ੍ਹੋ:ਇਨਕਮ ਟੈਕਸ ਵਿਭਾਗ ਨੇ ਜਾਰੀ ਕੀਤਾ ਆਫ਼ਲਾਈਨ ITR-2 ਫਾਰਮ

ਇਹ ਜ਼ਰੂਰੀ ਦਸਤਾਵੇਜ਼ ਹਨ ਲੋੜੀਦੇ

ਤੁਹਾਡਾ ਮੋਬਾਇਲ ਨੰ ਅਤੇ ਬੈਂਕ ਖਾਤਾ ਜ਼ਰੂਰੀ ਜੋਵੇ ਅਧਾਰ ਨਾਲ ਿਲੰਕ
ਸਹਾਰਾ ਗੱਰੁਪ ‘ਚ ਜ਼ਮ੍ਹਾ ਰਾਸ਼ੀ ਦਾ ਦਸਤਾਵੇਜ਼ ਜਿਸ ‘ਚ ਮੈਂਬਰਸ਼ਿਪ ਨੰ ਅਤੇ ਖ਼ਾਤਾ ਨੰ ਲਾਜ਼ਮੀ ਹੋਣਾ ਚਾਹਿਦਾ ਹੈ।
ਇਸ ਪੋਰਟਲ ‘ਤੇ ਜਾ ਕੇ ਕਰੋ ਰਿਜ਼ਸਟ੍ਰੇਸ਼ਨ ‘CRCS-Sahara Refund Portal

ਪੋਰਟਲ ‘ਤੇ ਹੁਣ ਤੱਕ 7 ਲੱਖ ਨਵਿੇਸ਼ਕਾਂ ਨੇ ਰਜਸਿਟ੍ਰੇਸ਼ਨ ਕਰਵਾਈ ਹੈ।

ਸੂਤਰਾਂ ਵਲੋਂ ਦਿੱਤੀ ਗਈ ਜਾਣਕਾਰੀ ‘ਚ ਦੱਸਿਆ ਗਿਆ ਕਿ ਹੁਣ ਤੱਕ ਸਹਾਰਾ ਦੇ 7 ਲੱਖ ਨਿਵੇਸ਼ਕ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਸ ਤਹਿਤ ਕੁੱਲ 150 ਕਰੋੜ ਰੁਪਏ ਦੀ ਰਕਮ ਦਾ ਦਾਅਵਾ ਕੀਤਾ ਗਿਆ ਹੈ। (CRCS-Sahara Refund Portal) ਕੇਂਦਰ ਸਰਕਾਰ ਦੇ ਸਹਿਕਾਰਤਾ ਮੰਤਰਾਲੇ ਦੁਆਰਾ ਔਨਲਾਈਨ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਹ ਪੋਰਟਲ 18 ਜੁਲਾਈ, 2023 ਨੂੰ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੁਆਰਾ ਲਾਂਚ ਕੀਤਾ ਗਿਆ ਸੀ। ਪੋਰਟਲ ‘ਤੇ ਅਪਲਾਈ ਕਰਨ ਤੋਂ ਬਾਅਦ, ਨਿਵੇਸ਼ਕਾਂ ਨੂੰ ਆਪਣੇ ਪੈਸੇ ਵਾਪਸ ਮਿਲਣ ਦੀ ਉਮੀਦ ਕਰਨੀ ਚਾਹੀਦੀ ਹੈ। ਪੋਰਟਲ ‘ਤੇ ਅਪਲਾਈ ਕਰਨ ਲਈ ਨਿਵੇਸ਼ਕਾਂ ਨੂੰ ਕੋਈ ਫੀਸ ਅਦਾ ਕਰਨ ਦੀ ਲੋੜ ਨਹੀਂ ਹੈ।Sahara Refund Portal

[wpadcenter_ad id='4448' align='none']