ਹਰਿਆਣਾ ਦੇ ਜ਼ਿਲ੍ਹੇ ਨੁੰਹ ‘ਚ ਹਾਲਾਤ ਵਿਗੜੇ 40 ਗੱਡੀਆ ਨੂੰ ਅੱਗ, ਹੱਦਾਂ ਸੀਲ, ਨੈੱਟ ਬੰਦ ਅਤੇ ਧਾਰਾ 144 ਲਾਗੂ

ਤਿਰੰਗਾ ਪਾਰਕ ਨੇੜੇ ਪਹਿਲਾਂ ਹਿੰਸਾ ਭੜਕ ਗਈ, ਜਿਸ ਨੇ ਕੁਝ ਹੀ ਸਮੇਂ ਵਿੱਚ ਪੂਰੇ ਨੂੰਹ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਤਿਰੰਗਾ ਪਾਰਕ ਨੇੜੇ ਪਹਿਲਾਂ ਹਿੰਸਾ ਭੜਕ ਗਈ, ਜਿਸ ਨੇ ਕੁਝ ਹੀ ਸਮੇਂ ਵਿੱਚ ਪੂਰੇ ਨੂੰਹ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

Haryana saw violentਹਰਿਆਣਾ ਦੇ ਜ਼ਿਲ੍ਹੇ ਨੁੰਹ ਵਿੱਚ ਸੋਮਵਾਰ ਨੂੰ ਵਸਿ਼ਵ ਹਿੰਦੂ ਪ੍ਰੀਸ਼ਦ ਵੱਲੋਂ ਕੱਡੀ ਜਾ ਰਹੀ ਧਾਰਮਿਕ ਯਾਤਰਾ ਦੌਰਾਂਨ ਹਿੰਸਾ ਭੜਕ ਗਈ। ਜਿਸ ਕਾਰਨ ਕਈ ਲੋਕ ਅਤੇ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ

ਜ਼ਿਲ੍ਹਾ ਪ੍ਰਸ਼ਾਸਨ ਨੇ ਸਥਿਤੀ ਨਾਲ ਨਜਿੱਠਣ ਲਈ ਦੂਜੇ ਜ਼ਿਲ੍ਹਿਆਂ ਤੋਂ ਪੁਲੀਸ ਫੋਰਸ ਬੁਲਾ ਲਈ ਹੈ, ਉਥੇ ਹੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰਨ ਦੇ ਨਾਲ-ਨਾਲ 2 ਅਗਸਤ ਨੂੰ ਦੋ ਦਿਨਾਂ ਲਈ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਸੀ। ਜ਼ਿਲ੍ਹੇ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ।Haryana saw violent

ਇਹ ਵੀ ਪੜ੍ਹੋ:

ਹੁਣ ਵੀ ਨੂੰਹ ਦੇ ਨਲਹੜ੍ਹ ਸ਼ਿਵ ਮੰਦਰ ਦੇ ਆਲੇ-ਦੁਆਲੇ ਵੱਡੀ ਗਿਣਤੀ ‘ਚ ਬਦਮਾਸ਼ ਇਕੱਠੇ ਹੋ ਗਏ ਹਨ। ਜਿੱਥੇ ਪਥਰਾਅ ਦੀ ਸੂਚਨਾ ਮਿਲਣ ‘ਤੇ ਪੁਲਿਸ ਫੋਰਸ ਨੂੰ ਮੌਕੇ ‘ਤੇ ਰਵਾਨਾ ਕਰ ਦਿੱਤਾ ਗਿਆ ਹੈ।

40 ਤੋਂ ਵੱਧ ਵਾਹਨਾਂ ਦੀ ਭੰਨਤੋੜ ਅਤੇ ਅੱਗ

ਸੋਮਵਾਰ ਦੁਪਹਰਿੇ ਨੂੰ ਤਿਰੰਗਾ ਪਾਰਕ ਨੇੜੇ ਪਹਿਲਾਂ ਹਿੰਸਾ ਭੜਕ ਗਈ, ਜਿਸ ਨੇ ਕੁਝ ਹੀ ਸਮੇਂ ਵਿੱਚ ਪੂਰੇ ਨੂੰਹ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦੌਰਾਨ ਪੁਰਾਣੇ ਬੱਸ ਸਟੈਂਡ, ਹੋਟਲ ਬਾਈਪਾਸ, ਮੇਨ ਬਾਜ਼ਾਰ, ਅਨਾਜ ਮੰਡੀ ਅਤੇ ਗੁਰੂਗ੍ਰਾਮ-ਅਲਵਰ ਹਾਈਵੇ ‘ਤੇ ਇਕ ਤੋਂ ਬਾਅਦ ਇਕ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ।

ਦੁਪਹਿਰ ਤੱਕ 40 ਤੋਂ ਵੱਧ ਵਾਹਨਾਂ ਦੀ ਭੰਨਤੋੜ ਕੀਤੀ ਗਈ। ਇਨ੍ਹਾਂ ਵਿੱਚ ਕਾਰਾਂ ਤੋਂ ਇਲਾਵਾ ਬੱਸਾਂ, ਬਾਈਕ, ਸਕੂਟੀ ਅਤੇ ਹੋਰ ਵਾਹਨ ਸ਼ਾਮਲ ਸਨ। ਵਾਹਨਾਂ ਨੂੰ ਲੱਗੀ ਅੱਗ ਕਾਰਨ ਨੂੰਹ ਸ਼ਹਿਰ ਦੇ ਅਸਮਾਨ ਵਿੱਚ ਸਿਰਫ਼ ਧੂੰਆਂ ਹੀ ਦਿਖਾਈ ਦੇਣ ਲੱਗਾ।Haryana saw violent

[wpadcenter_ad id='4448' align='none']