Motorola has launched ਮੋਬਾਇਲ ਕੰਪਨੀ ਮਟਰੋਲਾ ਨੇ ਅੱਜ ਭਾਰਤੀ ਮਾਰਕੀਟ ਵਿੱਚ ਘੱਟ ਬਜਟ ਸੇਗਮੈਂਟ ਵਿੱਚ ਸਭ ਤੋਂ ਵਧੀਆ ਸਮਾਰਟ ਸਮਾਰਟਫੋਨ Moto G14 ਲਾਂਚ ਕੀਤਾ ਹੈ। ਸਮਾਰਟਫੋਨ ਵਿੱਚ 50 ਮੈਗਾ-ਪਿਕਸਲ ਕੈਮਰੇ ਦੇ ਦੇ ਨਾਲ 5000mAh ਦੀ ਬੈਟਰੀ ਅਤੇ 20W ਦਾ ਟਰਬੋ ਪਾਵਰਿੰਗ ਚਾਰਜਰ ਦਿੱਤਾ ਹੈ।
ਕੰਪਨੀ ਦਾ ਦਾਅਵਾ ਹੈ ਕਿ ਸਮਾਰਟਫੋਨ ਇੱਕ ਵਾਰ ਫੁੱਲ ਚਾਰਜ ਹੋਣ ‘ਤੇ ਪੂਰਾ 34 ਘੰਟੇ ਦਾ ਟਾਕ ਟਾਈਮ ਪਾਵਰ ਬੈਕਅੱਪ ਦਿੰਦਾ ਹੈ। ਇਸ ਤੋਂ ਇਲਾਵਾ 94 ਘੰਟੇ ਤੱਕ ਮਿਊਜ਼ਿਕ ਸੁਣ ਜਾਂ 16 ਘੰਟੇ ਵੀਡੀਓ ਵੀ ਦੇਖ ਸਕਦੇ ਹੋ।Motorola has launched
ਕੰਪਨੀ ਨੇ ਮੋਟੋ G14 ਨੂੰ 4GB ਰੈਮ + 128GB ਦੀ ਇੰਟਰਨਲ ਸਟੋਰੇਜ ਦੇ ਸਿੰਗਲ ਵੈਰਿਅੰਟ ਵਿੱਚ ਪੇਸ਼ ਕੀਤਾ ਹੈ। ਇਸਦੀ ਕੀਮਤ 9,999 ਹੈ। ਈ-ਕਾਮਰਸ ਵੈੱਬਸਾਈਟ ਫਲਿਪਕਾਰਟ ‘ਤੇ ਇਸ ਦੀ ਪ੍ਰੀ-ਬੁੱਕਿੰਗ ਸ਼ੁਰੂ ਹੋ ਗਈ ਹੈ।। 9,249 ਦੀ ਲਾਂਚਿੰਗ ਆਫਰ ਵਿੱਚ ਆਰਡਰ ਦੇ ਸਕਦੇ ਹਨ। ਫੋਨ ਦੀ ਸੇਲ 8 ਅਗਸਤ ਤੋਂ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ:ਖ਼ੁਸ਼ਖਬਰੀ! ਖ਼ੁਸ਼ਖਬਰੀ! ਕਾਰੋਬਾਰੀ LPG ਗੈਸ ਸਿੰਲਡਰ ਹੋਇਆ 100 ਰੁਪਏ ਸਸਤਾ
ਮੋਟੋਰੋਲਾ ਦੇ ਅਨੁਸਾਰ, ਸਮਾਰਟਫੋਨ ਦੀ ਬਾਡੀ ਉੱਚ ਗੁਣਵੱਤਾ ਵਾਲੀ ਸਮੱਗਰੀ ਪੌਲੀਕਾਰਬੋਨੇਟ ਨਾਲ ਬਣੀ ਹੈ। ਇਹ ਸਮਾਰਟਫੋਨ ਸਟੀਲ ਗ੍ਰੇ ਅਤੇ ਸਕਾਈ ਬਲੂ ਕਲਰ ਆਪਸ਼ਨ ‘ਚ ਉਪਲੱਬਧ ਹੈ। ਮੋਟੋ ਜੀ14 ਗੋਲ ਕੋਨਿਆਂ ਦੇ ਨਾਲ ਇੱਕ ਫਲੈਟ ਫਰੇਮ ਡਿਜ਼ਾਈਨ ਵਿੱਚ ਆਵੇਗਾ। ਇਸਦੇ ਟਾਪ ਸੈਂਟਰ ਵਿੱਚ ਫਰੰਟ ਕੈਮਰੇ ਲਈ ਇੱਕ ਹੋਲ-ਪੰਚ ਕਟਆਊਟ ਦਿੱਤਾ ਗਿਆ ਹੈ।

ਫੋਟੋਗ੍ਰਾਫੀ ਲਈ, ਨਵੇਂ ਮੋਟੋ ਫੋਨ ਦੇ ਪਿਛਲੇ ਪੈਨਲ ‘ਤੇ LED ਫਲੈਸ਼ ਨਾਲ ਲੈਸ ਇੱਕ ਡਿਊਲ ਰੀਅਰ ਕੈਮਰਾ ਸੈੱਟਅਪ ਉਪਲਬਧ ਹੈ, ਜਿਸ ਵਿੱਚ ਇੱਕ 50 MP ਪ੍ਰਾਇਮਰੀ ਸੈਂਸਰ ਅਤੇ ਇੱਕ ਮੈਕਰੋ ਲੈਂਸ ਸ਼ਾਮਲ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ‘ਚ 8MP ਦਾ ਫਰੰਟ ਕੈਮਰਾ ਹੈ।
Moto G14 ਨੂੰ ਵਾਟਰਪਰੂਫਿੰਗ ਲਈ IP52 ਰੇਟ ਕੀਤਾ ਗਿਆ ਹੈ। ਸੁਰੱਖਿਆ ਲਈ ਇਸ ਦੇ ਸਾਈਡ ਪੈਨਲ ‘ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ‘ਚ Dolby Atmos ਸਟੀਰੀਓ ਸਪੀਕਰ ਅਤੇ 3.5mm ਜੈਕ ਵਰਗੇ ਫੀਚਰਸ ਵੀ ਮੌਜੂਦ ਹਨ। ਫੋਨ ਦੀ ਮੋਟਾਈ ਸਿਰਫ 7.99mm ਹੈ।Motorola has launched