ਭਾਰਤ ਪਾਕਿਸਤਾਨ ਵਿਸ਼ਵ ਕੱਪ ‘ਦੇ ਮੈੱਚ ਦੀ ਬਦਲੀ ਤਰੀਕ ਜਾਣੋਂ ਹੁਣ ਕਦੋਂ ਹੋਵੇਗਾ ਮੈੱਚ

India Pakistan Match
India Pakistan Match

India Pakistan Match ਵਨਡੇ ਵਿਸ਼ਵ ਕੱਪ ‘ਚ 15 ਅਕਤੂਬਰ ਨੂੰ ਅਹਿਮਦਾਬਾਦ ‘ਚ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਦੀ ਤਰੀਕ ਬਦਲ ਦਿੱਤੀ ਗਈ ਹੈ। ਇਹ ਮੈਚ ਹੁਣ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਖ਼ਬਰਾਂ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਤਰੀਕ ਬਦਲਣ ਲਈ ਸਹਿਮਤੀ ਜਤਾਈ ਹੈ।

ਸ਼੍ਰੀਲੰਕਾ ਖਿਲਾਫ ਪਾਕਿਸਤਾਨ ਦੇ ਮੈਚ ਦੀ ਤਰੀਕ ਵੀ ਬਦਲ ਦਿੱਤੀ ਗਈ ਹੈ। ਇਹ ਮੈਚ 12 ਅਕਤੂਬਰ ਨੂੰ ਖੇਡਿਆ ਜਾਣਾ ਸੀ। ਹੁਣ ਇਹ ਮੈਚ 10 ਅਕਤੂਬਰ ਨੂੰ ਹੋਵੇਗਾ। ਇਸ ਬਦਲਾਅ ਕਾਰਨ ਪਾਕਿਸਤਾਨ ਨੂੰ ਭਾਰਤ ਖਿਲਾਫ ਮੈਚ ਤੋਂ ਪਹਿਲਾਂ 3 ਦਿਨ ਦਾ ਗੈਪ ਮਿਲੇਗਾ।

ਇਹ ਵੀ ਪੜ੍ਹੋ:ਵਿਦਿਆਰਥੀ ਧਿਆਨ ਦੇਂਣ ਹੁਣ ਸਫਲਤਾ ਦੂਰ ਨਹੀਂ ਇਹ ਆਦਤਾਂ ਤੁਹਾਡੇ ਲਈ…

ਇੱਕ ਰੋਜ਼ਾ ਵਿਸ਼ਵ ਕੱਪ 5 ਅਕਤੂਬਰ ਤੋਂ ਖੇਡਿਆ ਜਾਵੇਗਾ ਅਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਜੂਨ ਦੇ ਅਖੀਰ ਵਿੱਚ ਇਸ ਦਾ ਸਮਾਂ-ਸਾਰਣੀ ਜਾਰੀ ਕੀਤੀ ਸੀ। ਹੋਰ ਟੀਮਾਂ ਦੇ ਕੁਝ ਮੈਚਾਂ ਦਾ ਸਮਾਂ ਵੀ ਬਦਲਿਆ ਜਾ ਸਕਦਾ ਹੈ। ICC ਜਲਦ ਹੀ ਨਵਾਂ ਸ਼ਡਿਊਲ ਜਾਰੀ ਕਰੇਗਾ।

ਸੁਰੱਖਿਆ ਏਜੰਸੀਆਂ ਨੇ ਅਹਿਮਦਾਬਾਦ ‘ਚ 15 ਅਕਤੂਬਰ ਨੂੰ ਹੋਣ ਵਾਲੇ ਮੈਚ ‘ਤੇ ਚਿੰਤਾ ਪ੍ਰਗਟਾਈ ਸੀ। ਏਜੰਸੀਆਂ ਨੇ ਕਿਹਾ ਸੀ ਕਿ ਇਹ ਤਰੀਕ ਨਵਰਾਤਰੀ ਦਾ ਪਹਿਲਾ ਦਿਨ ਹੋਵੇਗੀ। ਅਜਿਹੇ ‘ਚ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ‘ਚ ਦਿੱਕਤ ਆ ਸਕਦੀ ਹੈ। ਇਸ ਤੋਂ ਬਾਅਦ ICC ਅਤੇ BCCI ਨੇ ਪਾਕਿਸਤਾਨ ਬੋਰਡ ਨਾਲ ਸੰਪਰਕ ਕੀਤਾ ਅਤੇ 2 ਗਰੁੱਪ ਮੈਚਾਂ ਦੀ ਤਰੀਕ ਬਦਲਣ ਦੀ ਗੱਲ ਕੀਤੀ।

ਪਾਕਿਸਤਾਨ 2023 ਵਨਡੇ ਵਿਸ਼ਵ ਕੱਪ ਵਿੱਚ ਆਪਣੇ ਦੋ ਲੀਗ ਮੈਚਾਂ ਦਾ ਸਥਾਨ ਬਦਲਣਾ ਚਾਹੁੰਦਾ ਸੀ, ਪਰ ਰਿਪੋਰਟਾਂ ਅਨੁਸਾਰ, ICC ਅਤੇ BCCI ਨੇ ਉਸਦੀ ਮੰਗ ਨੂੰ ਠੁਕਰਾ ਦਿੱਤਾ ਹੈ। ਇਸ ਮੰਗ ਨੂੰ ਠੁਕਰਾਉਣ ਦਾ ਆਧਾਰ ਇਹ ਹੈ ਕਿ ਪਾਕਿਸਤਾਨ ਨੇ ਇਹ ਨਹੀਂ ਦੱਸਿਆ ਕਿ ਉਹ ਸਥਾਨ ਨੂੰ ਕਿਉਂ ਬਦਲਣਾ ਚਾਹੁੰਦਾ ਹੈ।India Pakistan Match

ਭਾਰਤੀ ਟੀਮ ਵਿਸ਼ਵ ਕੱਪ 2023 ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਆਸਟਰੇਲੀਆ ਖ਼ਿਲਾਫ਼ ਮੈਚ ਨਾਲ ਕਰੇਗੀ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਮੈਚ 8 ਅਕਤੂਬਰ ਨੂੰ ਖੇਡਿਆ ਜਾਵੇਗਾ। ਦੋਵੇਂ ਟੀਮਾਂ 8 ਅਕਤੂਬਰ ਨੂੰ ਚੇਨਈ ਵਿੱਚ ਆਹਮੋ-ਸਾਹਮਣੇ ਹੋਣਗੀਆਂ।India Pakistan Match

——————————————————————————————-

[wpadcenter_ad id='4448' align='none']