SECOND SOLAR ECLIPSE 2023 ਸੂਰਜ ਗ੍ਰਹਿਣ ਦੇ ਮਾਮਲੇ ਵਿਚ ਇਹ ਗੱਲ ਜਾਣਨ ਯੋਗ ਹੈ ਕਿ ਇਸ ਦੌਰਾਨ ਕਈ ਸਾਰੇ ਕਾਰਜ ਕਰਨ ਦੀ ਮਨਾਹੀ ਹੁੰਦੀ ਹੈ। ਜੇਕਰ ਇਹ ਕੰਮ ਗ੍ਰਹਿਣ ਵਿਚ ਕੀਤੇ ਜਾਣ ਤਾਂ ਧਨ ਹਾਨੀ ਸਮੇਤ ਕਈ ਸਾਰੇ ਕਸ਼ਟ ਝੱਲਣੇ ਪੈਂਦੇ ਹਨ। ਸੋ ਆਓ ਤੁਹਾਨੂੰ ਦੱਸੀਏ ਕਿ 2023 ਦਾ ਦੂਜਾ ਸੂਰਜ ਗ੍ਰਹਿਣ ਕਦੋਂ ਹੈ ਤੇ ਇਸ ਦੌਰਾਨ ਕਿਹੜੇ ਕਾਰਜ ਕਰਨ ਤੋਂ ਬਚਣਾ ਚਾਹੀਦਾ ਹੈ
ਸ੍ਰਿਸ਼ਟੀ ਦੀ ਹਰ ਸ਼ੈਅ ਗਤੀ ਵਿਚ ਹੈ। ਸਾਡੀ ਧਰਤੀ, ਸੂਰਜ, ਚੰਨ ਤੇ ਹੋਰ ਗ੍ਰਹਿ ਸਭ ਗਤੀਸ਼ੀਲ ਹਨ। ਇਹਨਾਂ ਸਭਨਾਂ ਦੀ ਖਾਸ ਸਥਿਤੀ ਕਾਰਨ ਸੂਰਜ ਜਾਂ ਚੰਦਰਮਾਂ ਗ੍ਰਹਿਣ ਲਗਦੇ ਰਹਿੰਦੇ ਹਨ। ਅਸਲ ਵਿਚ ਜਦ ਕੋਈ ਗ੍ਰਹਿ ਸੂਰਜ ਤੇ ਧਰਤੀ ਦੇ ਵਿਚਕਾਰ ਆ ਜਾਵੇ ਤਾਂ ਕੁਝ ਸਮੇਂ ਲਈ ਸੂਰਜ ਦੀ ਪ੍ਰਕਾਸ਼ ਰੁਕ ਜਾਂਦਾ ਹੈ, ਇਸਨੂੰ ਸੂਰਜ ਗ੍ਰਹਿਣ ਲੱਗਣਾ ਕਿਹਾ ਜਾਂਦਾ ਹੈ।
ਅਜਿਹਾ ਹੀ ਹੋਰਨਾਂ ਗ੍ਰਹਿਣਾਂ ਦੇ ਮਾਮਲੇ ਵਿਚ ਵਾਪਰਦਾ ਹੈ। ਹਰ ਸਾਲ 2 ਸੂਰਜ ਅਤੇ 2 ਚੰਦਰਮਾ ਯਾਨੀ ਕੁੱਲ 4 ਗ੍ਰਹਿਣ ਲਗਦੇ ਹਨ। ਇਸ ਸਾਲ 2023 ਵਿਚ ਹੁਣ ਦੂਸਰਾ ਸੂਰਜ ਗ੍ਰਹਿਣ ਲੱਗੇਗਾ। ਪਹਿਲਾਂ ਗ੍ਰਹਿਣ 20 ਅਪ੍ਰੈਲ ਨੂੰ ਲੱਗ ਚੁੱਕਿਆ ਹੈ।
READ ALSO :
2023 ਦੂਸਰਾ ਸੂਰਜ ਗ੍ਰਹਿਣ -ਸੂਰਜ ਗ੍ਰਹਿਣ ਹਿੰਦੂ ਪੰਚਾਂਗ ਅਨੁਸਾਰ ਅੱਸੂ ਮਹੀਨੇ ਵਿਚ ਲਗਦਾ ਹੈ। ਇਸ ਮਹੀਨੇ ਦੀ ਮੱਸਿਆ ਨੂੰ ਕੰਨਿਆ ਰਾਸ਼ੀ ਅਤੇ ਚਿਤਰਾ ਨਕਸ਼ੱਤਰ ਵਿਚ ਦੂਸਰਾ ਸੂਰਜ ਗ੍ਰਹਿਣ ਲੱਗੇਗਾ। ਅੰਗਰੇਜ਼ੀ ਮਹੀਨੇ ਦੇ ਹਿਸਾਬ ਨਾਲ ਇਹ ਤਾਰੀਕ 14 ਅਕਤੂਬਰ ਹੈ। 14 ਅਕਤੂਬਰ ਦੀ ਰਾਤ 8.34 ਤੋਂ ਸ਼ੁਰੂ ਹੋ ਕੇ ਰਾਤ ਨੂੰ 2.25 ਵਜੇ ਤੱਕ ਇਹ ਗ੍ਰਹਿਣ ਲੱਗੇਗਾ।
ਭਾਰਤੀ ਸਮੇਂ ਦੇ ਹਿਸਾਬ ਨਾਲ ਸੂਰਜ ਗ੍ਰਹਿਣ ਰਾਤ ਵੇਲੇ ਲੱਗ ਰਿਹਾ ਹੈ ਤਾਂ ਸਪੱਸ਼ਟ ਹੈ ਕਿ ਇਹ ਭਾਰਤ ਵਿਚ ਨਹੀਂ ਦਿਖੇਗਾ। ਪਰ ਅਜਿਹੇ ਦੇਸ਼ ਜਿੱਥੇ ਗ੍ਰਹਿਣ ਸਮੇਂ ਦਿਨ ਹੋਵੇਗਾ ਤਾਂ ਉੱਥੇ ਸੂਰਜ ਗ੍ਰਹਿਣ ਨਜ਼ਰ ਆਵੇਗਾ। ਇਹਨਾਂ ਦੇਸ਼ਾਂ ਵਿਚ ਐਂਟੀਗੁਆ, ਅਰਜਨਟੀਨਾ, ਬਹਾਮਾਸ, ਬਾਰਬਾਡੋਸ, ਬ੍ਰਾਜ਼ੀਲ, ਬ੍ਰਿਟਿਸ਼ ਵਰਜਿਨ ਟਾਪੂ, ਕੈਨੇਡਾ, ਚਿਲੀ, ਕੋਲੰਬੀਆ, ਕਿਊਬਾ, ਡੋਮਿਨਿਕਾ, ਇਕਵਾਡੋਰ, ਗੁਆਟੇਮਾਲਾ, ਹੈਤੀ, ਜਮਾਏਕਾ, ਮੈਕਸੀਕੋ, ਨਿਕਾਰਾਗੁਆ, ਪੈਰਾਗੁਏ, ਪੇਰੂ, ਸੰਯੁਕਤ ਰਾਜ ਅਮਰੀਕਾ (USA), ਉਰੂਗਵੇ, ਵੈਨੇਜ਼ੁਏਲਾ ਦਾ ਨਾਮ ਸ਼ਾਮਿਲ ਹੈ। SECOND SOLAR ECLIPSE 2023
ਕਾਰਜ-ਨੀਂਦ ਸਾਡੀ ਸਿਹਤ ਲਈ ਬੇਹੱਦ ਜ਼ਰੂਰੀ ਹੈ। ਨੀਂਦ ਸਾਡੇ ਸਰੀਰ ਵਿਚ ਸਕਰਾਤਮਕ ਊਰਜਾ ਪਾਉਂਦੀ ਹੈ ਪਰ ਗ੍ਰਹਿਣ ਦੌਰਾਨ ਸੌਣਾ ਉਚਿਤ ਨਹੀਂ ਮੰਨਿਆ ਜਾਂਦਾ। ਅਜਿਹੀ ਮਾਨਤਾ ਹੈ ਕਿ ਗ੍ਰਹਿਣ ਵਿਚ ਸੌਣ ਨਾਲ ਨਕਰਾਤਮਕ ਊਰਜਾ ਉਤਪੰਨ ਹੁੰਦੀ ਹੈ। ਗ੍ਰਹਿਣ ਦੇ ਵਿਚ ਨਵਾਂ ਕਾਰਜ ਆਰੰਭ ਕਰਨਾ ਅਸ਼ੁੱਭ ਹੁੰਦਾ ਹੈ। ਇਸ ਲਈ ਕਿਸੇ ਵੀ ਗ੍ਰਹਿਣ ਵਿਚ ਕਦੇ ਵੀ ਕੋਈ ਨਵਾਂ ਕਾਰਜ ਆਰੰਭ ਨਾ ਕਰੋ।ਗਰਭਵਤੀ ਮਹਿਲਾਵਾਂ ਜੇਕਰ ਗ੍ਰਹਿਣ ਦੌਰਾਨ ਕਮਰੇ ਵਿਚੋਂ ਬਾਹਰ ਨਿਕਲਣ ਦਾ ਉਹਨਾਂ ਦਾ ਬੱਚਾ ਗ੍ਰਹਿਣਾ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਗ੍ਰਹਿਣ ਦੌਰਾਨ ਉਹ ਕੋਈ ਚਾਕੂ, ਸੂਈ, ਕੈਂਚੀ ਆਦਿ ਤਿੱਖੀ ਚੀਜ਼ ਵਰਤਣ ਤਾਂ ਇਸ ਨਾਲ ਬੱਚੇ ਦੀ ਸਿਹਤ ਖਰਾਬ ਹੁੰਦਾ ਹੈ। ਉਸਦਾ ਕੋਈ ਅੰਗ ਪੈਰ ਅਧੂਰਾ ਹੋ ਜਾਂਦਾ ਹੈ। SECOND SOLAR ECLIPSE 2023