Monsoon is weak ਜੁਲਾਈ ਮਹੀਨੇ ਵਿਚ ਆਮ ਨਾਲੋਂ ਵੱਧ ਮੀਂਹ ਪੈਣ ਤੋਂ ਬਾਅਦ ਮਾਨਸੂਨ ਹੁਣ ਹੌਲੀ-ਹੌਲੀ ਕਮਜ਼ੋਰ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਐਤਵਾਰ ਨੂੰ ਦੱਸਿਆ ਗਿਆ ਕਿ ਜੁਲਾਈ ‘ਚ ਪੰਜ ਫੀਸਦੀ ਜ਼ਿਆਦਾ ਬਾਰਿਸ਼ ਹੋਈ ਸੀ, ਪਰ ਮਾਨਸੂਨ ਹੁਣ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਸੌਰਾਸ਼ਟਰ ਸਮੇਤ ਦੇਸ਼ ਦੇ ਉੱਤਰੀ ਮੈਦਾਨੀ ਇਲਾਕਿਆਂ ‘ਚ ਕਮਜ਼ੋਰ ਪੜਾਅ ‘ਚ ਦਾਖਲ ਹੋ ਗਿਆ ਹੈ।ਅਜਿਹੇ ‘ਚ ਆਉਣ ਵਾਲੇ ਦਿਨਾਂ ‘ਚ ਉੱਤਰੀ ਖੇਤਰਾਂ ‘ਚ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਮੱਧ ਅਤੇ ਪ੍ਰਾਇਦੀਪ ਭਾਰਤ ਵਿੱਚ ਵੀ ਬਾਰਸ਼ ਵਿਚ ਕਮੀ ਆਵੇਗੀ।ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਐਮ ਮਹਾਪਾਤਰਾ ਨੇ ਕਿਹਾ, ‘ਮਾਨਸੂਨ ਹੁਣ ਕਮਜ਼ੋਰ ਪੜਾਅ ‘ਚ ਦਾਖਲ ਹੋ ਗਿਆ ਹੈ। ਅਸੀਂ ਪੂਰੇ ਜੁਲਾਈ ਵਿੱਚ ਮਾਨਸੂਨ ਦਾ ਇੱਕ ਜੋਰਦਾਰ ਅਤੇ ਸਰਗਰਮ ਪੜਾਅ ਦੇਖਿਆ ਹੈ।
READ ALSO : ਐਮਐਲਏ ਜਗਦੀਪ ਕੰਬੋਜ਼ ਗੋਲਡੀ ਵਲੋਂ ਇੱਕ ਨਹਿਰ ਤੇ ਛਾਪਾ ਮਾਰਕੇਪਾਣੀ ਦੀ ਹੋ ਰਹੀ ਚੋਰੀ
ਅੰਤਰ-ਮੌਸਮੀ ਪਰਿਵਰਤਨ ਦੇ ਨਾਲ ਇੱਕ ਸਰਗਰਮ ਪੜਾਅ ਤੋਂ ਬਾਅਦ ਮਾਨਸੂਨ ਦੇ ਹੁਣ ਕਮਜ਼ੋਰ ਪੜਾਅ ਦੇਖਣ ਦੀ ਉਮੀਦ ਹੈ।ਐੱਮ ਮਹਾਪਾਤਰਾ ਨੇ ਕਿਹਾ, ”ਅਸੀਂ ਬਿਹਾਰ, ਪੱਛਮੀ ਬੰਗਾਲ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਵਰਗੇ ਪੂਰਬੀ ਰਾਜਾਂ ਦੇ ਕੁਝ ਹਿੱਸਿਆਂ ‘ਚ ਬਾਰਸ਼ ਦੀ ਉਮੀਦ ਕਰ ਰਹੇ ਹਾਂ ਜੋ ਮੀਂਹ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ।” ਅਗਸਤ ਮਹੀਨੇ ‘ਚ ਦੇਸ਼ ‘ਚ ਆਮ ਨਾਲੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ। 1971 ਤੋਂ 2020 ਤੱਕ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਕਿ ਇੰਨੇ ਲੰਬੇ ਸਮੇਂ ਵਿੱਚ ਭਾਰਤ ਵਿੱਚ ਅਗਸਤ ਦੀ ਔਸਤ ਵਰਖਾ ਆਮ ਦੇ ਮੁਕਾਬਲੇ 90% ਤੋਂ 94% ਦੇ ਵਿਚਕਾਰ ਰਹੀ ਹੈ |ਮੌਸਮ ਵਿਭਾਗ ਅਨੁਸਾਰ ਅਗਸਤ ਅਤੇ ਸਤੰਬਰ ਵਿੱਚ ਬਾਰਿਸ਼ ਮਿਲਾ ਕੇ ਆਮ ਤੌਰ ‘ਤੇ 42.8 ਸੀ.ਐਮ. ਰਹਿੰਦੀ ਹੈ। ਇਕੱਲੇ ਅਗਸਤ ਵਿਚ ਹੀ 25.49 CM ਮੀਂਹ ਪੈਂਦਾ ਹੈ | Monsoon is weak।
ਅਗਲੇ ਇੱਕ ਹਫ਼ਤੇ ਮੀਂਹ ਪਵੇਗਾ। ਹਾਲਾਂਕਿ ਇਹ ਹਿਮਾਲਿਆ ਦੀਆਂ ਪਹਾੜੀਆਂ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਬਾਰਿਸ਼ ਹੋਵੇਗੀ।Monsoon is weak