ਦੁਨੀਆ ਜਲਦ ਵੇਖੇਗੀ ਟਵੀਟਰ ਦੇ ਮਾਲਕ Elon Musk ‘ਤੇ ਫੇਸਬੁੱਕ ਦੇ ਮਾਲਕ Mark Zuckerberg ਦਾ ਅਸਲੀ ਘੋਲ, ਦੋਨੋਂ ਲੰਬੇ ਸਮੇਂ ਤੋਂ ਕਰ ਰਹੇ ਹਨ ਕਸਰਤ

Mark Zuckerberg vs Elon musk ਲੰਬੇ ਸਮੇਂ ਤੋਂ Meta/facebook ਦੇ CEO ਮਾਰਕ ਜ਼ੁਕਰਬਰਗ(Mark Zuckerberg) ‘ਤੇ ਮਾਈਕ੍ਰੋਬਲਾਗਿੰਗ ਪਲੇਟਫਾਰਮ X.com (ਟਵਿਟਰ) ਦੇ ਮਾਲਕ ਐਲੋਨ ਮਸਕ(Elon Musk) ਵਿਚਕਾਰ Cage Fight ਦੀ ਗੱਲ ਚੱਲ ਰਹੀ ਸੀ। ਦੋਵਾਂ ਤਕਨੀਕੀ ਦਿੱਗਜਾਂ ਨੇ ਸੋਸ਼ਲ ਮੀਡੀਆ ‘ਤੇ ਇਸ ਲੜਾਈ ਦਾ ਐਲਾਨ ਕੀਤਾ ਸੀ। ਇਸ ਦੇ ਲਈ ਮਸਕ ਅਤੇ ਜ਼ੁਕਬਰਗ ਨੇ ਟ੍ਰੇਨਿੰਗ ਵੀ ਸ਼ੁਰੂ ਕਰ ਦਿੱਤੀ ਪਰ ਬਾਅਦ ‘ਚ ਸਭ ਕੁਝ ਠੰਡੇ ਬਸਤੇ ‘ਚ ਚਲਾ ਗਿਆ।Mark Zuckerberg vs Elon musk

ਹਾਲਾਂਕਿ, ਹੁਣ ਐਲੋਨ ਮਸਕ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਅਤੇ ਜ਼ੁਕਬਰਗ ਵਿਚਕਾਰ ਪਿੰਜਰੇ ਦੀ ਲੜਾਈ ਹੋਵੇਗੀ। ਉਨ੍ਹਾਂ ਕਿਹਾ ਕਿ ਲੜਾਈ ਦੀ ਲਾਈਵ ਸਟ੍ਰੀਮਿੰਗ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ X.com ‘ਤੇ ਹੋਵੇਗੀ। ਭਾਵ ਜੇਕਰ ਤੁਸੀਂ ਅਮਰੀਕਾ ਦੇ ਦੋ ਅਮੀਰਾਂ ਵਿਚਾਲੇ ਇਸ ਲੜਾਈ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਐਕਸ (ਟਵਿਟਰ) ‘ਤੇ ਦੇਖ ਸਕਦੇ ਹੋ। ਮਸਕ ਨੇ ਇਹ ਵੀ ਦੱਸਿਆ ਕਿ ਲੜਾਈ ਤੋਂ ਇਕੱਠੇ ਹੋਏ ਪੈਸੇ ਚੈਰਿਟੀ(ਦਾਨ) ਵਿੱਚ ਜਾਣਗੇ।

ਇਹ ਵੀ ਪੜ੍ਹੋ: ਦਿੱਲੀ ਦੇ AIIMS ਹਸਪਤਾਲ ‘ਚ ਲੱਗੀ ਅੱਗ ਵੇਖੋ ਤਸਵੀਰਾਂ ‘ਤੇ ਜਾਣੋਂ ਕੀ ਨੇ ਹਾਲਾਤ

ਮੇਟਾ ਦੇ ਸੀਈਓ ਮਾਰਕ ਜ਼ਕਰਬਰਗ 26 ਅਗਸਤ ਨੂੰ ਟੇਸਲਾ ਦੇ ਸੀਈਓ ਐਲੋਨ ਮਸਕ ਨਾਲ ਲੜਨਾ ਚਾਹੁੰਦੇ ਹਨ। ਜਦੋਂ ਮਸਕ ਨੇ ਜ਼ੁਕਰਬਰਗ ਨੂੰ Cage Fight ਲਈ ਪਹਿਲੀ ਵਾਰ ਸੱਦਾ ਦਿੱਤਾ ਸੀ, ਤਾਂ ਜ਼ੁਕਰਬਰਗ ਨੇ ਇਸ ਤਾਰੀਖ ਦਾ ਸੁਝਾਅ ਦਿੱਤਾ ਸੀ। ਹਾਲਾਂਕਿ, ਮਸਕ ਨੇ ਅਜੇ ਤੱਕ ਲੜਾਈ ਦੀ ਤਾਰੀਖ ਦੀ ਪੁਸ਼ਟੀ ਨਹੀਂ ਕੀਤੀ ਹੈ।

ਮਸਕ ਨੇ ਕਿਹਾ ਕਿ ਅੱਜ ਉਸ ਦੀ ਗਰਦਨ ਅਤੇ ਉਪਰਲੀ ਪਿੱਠ ਦਾ ਐੱਮ.ਆਰ.ਆਈ. ਇਸ ਤੋਂ ਬਾਅਦ ਸਰਜਰੀ ਦੀ ਲੋੜ ਪੈ ਸਕਦੀ ਹੈ। ਇਸ ਲਈ ਇਸ ਹਫਤੇ ਦੇ ਅੰਤ ਤੱਕ ਉਹ ਤਰੀਕ ਬਾਰੇ ਜਾਣਕਾਰੀ ਦੇਣਗੇ। ਮਸਕ ਨੇ ਇਹ ਵੀ ਕਿਹਾ ਕਿ ਜੇਕਰ ਲੜਾਈ ਛੋਟੀ ਹੋਵੇ ਤਾਂ ਉਹ ਜਿੱਤ ਸਕਦਾ ਹੈ। ਮੇਰਾ ਭਾਰ 300 ਪੌਂਡ ਭਾਵ 136 ਕਿਲੋ ਹੈ।

ਮਸਕ ਅਤੇ ਜ਼ਕਰਬਰਗ ਨੇ ਕੁਝ ਦਿਨ ਪਹਿਲਾਂ ਹੀ ਪਿੰਜਰੇ ਦੀ ਲੜਾਈ ਦੀ ਸਿਖਲਾਈ ਸ਼ੁਰੂ ਕੀਤੀ ਸੀ। ਟ੍ਰੇਨਿੰਗ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇੱਕ ਤਸਵੀਰ ਵਿੱਚ, ਮਸਕ ਪ੍ਰਸਿੱਧ ਪੋਡਕਾਸਟਰ ਅਤੇ ਏਆਈ ਖੋਜਕਰਤਾ ਲੈਕਸ ਫਰੀਡਮੈਨ ਨਾਲ ਲੜ ਰਿਹਾ ਹੈ। ਫ੍ਰਾਈਡਮੈਨ ਨੇ ਟਵਿੱਟਰ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ- ਮੈਂ ਮਸਕ ਦੀ ਸ਼ਕਤੀ ਤੋਂ ਪ੍ਰਭਾਵਿਤ ਹਾਂ।Mark Zuckerberg vs Elon musk

[wpadcenter_ad id='4448' align='none']