Asia Cup ਇਸ ਵਾਰ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਪਾਕਿਸਤਾਨ ਅਤੇ ਸ਼੍ਰੀਲੰਕਾ ਸਾਂਝੇ ਤੌਰ ‘ਤੇ ਕਰਨਗੇ। ਇਹ ਟੂਰਨਾਮੈਂਟ 30 ਅਗਸਤ ਤੋਂ ਸ਼ੁਰੂ ਹੋਵੇਗਾ। ਏਸ਼ੀਆ ਕੱਪ ‘ਚ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਦੇ ਸਾਰੇ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3 ਵਜੇ ਸ਼ੁਰੂ ਹੋਣਗੇ। ਇਹ ਟੂਰਨਾਮੈਂਟ ਦੋ ਹਿੱਸਿਆਂ ਵਿੱਚ ਖੇਡਿਆ ਜਾਵੇਗਾ। ਗਰੁੱਪ ਪੜਾਅ ਤੋਂ ਬਾਅਦ ਸੁਪਰ-4 ਰਾਊਂਡ ਹੋਵੇਗਾ। 19 ਦਿਨਾਂ ਵਿੱਚ ਕੁੱਲ 13 ਮੈਚ ਖੇਡੇ ਜਾਣਗੇ।
READ ALSO : ਭਾਰਤ ਪਾਕਿਸਤਾਨ ਵਿਸ਼ਵ ਕੱਪ ‘ਦੇ ਮੈੱਚ ਦੀ ਬਦਲੀ ਤਰੀਕ ਜਾਣੋਂ
ਪਹਿਲੇ ਮੈਚ ਵਿੱਚ ਪਾਕਿਸਤਾਨ ਦਾ ਸਾਹਮਣਾ ਮੁਲਤਾਨ ਵਿੱਚ ਨੇਪਾਲ ਨਾਲ ਹੋਵੇਗਾ।ਪਾਕਿਸਤਾਨ ਨੂੰ ਇਸ ਤੋਂ ਪਹਿਲਾਂ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਅਧਿਕਾਰ ਮਿਲਿਆ ਸੀ ਪਰ ਭਾਰਤ ਵੱਲੋਂ ਉੱਥੇ ਖੇਡਣ ਤੋਂ ਇਨਕਾਰ ਕਰਨ ਤੋਂ ਬਾਅਦ ਹਾਈਬ੍ਰਿਡ ਮਾਡਲ ਅਪਣਾਇਆ ਗਿਆ। ਇਸ ਦੇ ਤਹਿਤ ਫਾਈਨਲ ਸਮੇਤ ਭਾਰਤ ਦੇ ਸਾਰੇ ਮੈਚ ਸ਼੍ਰੀਲੰਕਾ ‘ਚ ਖੇਡੇ ਜਾਣਗੇ। ਪਾਕਿਸਤਾਨ ਵਿੱਚ ਕੁੱਲ 4 ਮੈਚ ਖੇਡੇ ਜਾਣਗੇ, ਸ਼੍ਰੀਲੰਕਾ ‘ਚ ਕੁੱਲ 9 ਮੈਚ ਹੋਣਗੇ। ਮੈਚ ਸ਼੍ਰੀਲੰਕਾ ਦੇ ਕੈਂਡੀ ਅਤੇ ਕੋਲੰਬੋ ਵਿੱਚ ਖੇਡੇ ਜਾਣਗੇ ਜਦੋਂ ਕਿ ਪਾਕਿਸਤਾਨ ਵਿੱਚ ਮੈਚ ਮੁਲਤਾਨ ਅਤੇ ਲਾਹੌਰ ਵਿੱਚ ਹੋਣਗੇ |Asia Cup
ਮੇਜ਼ਬਾਨ ਪਾਕਿਸਤਾਨ ਗਰੁੱਪ ਗੇੜ ‘ਚ ਘਰੇਲੂ ਮੈਦਾਨ ‘ਤੇ ਸਿਰਫ ਇਕ ਮੈਚ ਖੇਡੇਗਾ ਅਤੇ ਉਸ ਨੂੰ ਲਾਹੌਰ ‘ਚ ਸੁਪਰ ਫੋਰ ਦੌਰ ਦਾ ਪਹਿਲਾ ਮੈਚ ਖੇਡਣ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਮੇਜ਼ਬਾਨ ਸ਼੍ਰੀਲੰਕਾ ਲਾਹੌਰ ‘ਚ ਘੱਟੋ-ਘੱਟ ਇਕ ਮੈਚ ਖੇਡੇਗੀ। ਕੱਟੜ ਵਿਰੋਧੀ ਭਾਰਤ ਅਤੇ ਪਾਕਿਸਤਾਨ ਇੱਕੋ ਗਰੁੱਪ ਵਿੱਚ ਹਨ। ਦੋਵਾਂ ਦੀ ਪਹਿਲੀ ਟੱਕਰ 2 ਸਤੰਬਰ ਨੂੰ ਕੈਂਡੀ ‘ਚ ਹੋਵੇਗੀ। ਇਸ ਤੋਂ ਬਾਅਦ ਦੋਵੇਂ ਟੀਮਾਂ ਸੁਪਰ-ਫੋਰ ਰਾਊਂਡ ‘ਚ ਵੀ ਇਕ ਵਾਰ ਆਹਮੋ-ਸਾਹਮਣੇ ਹੋਣਗੀਆਂ ਅਤੇ ਜੇਕਰ ਉਹ ਫਾਈਨਲ ‘ਚ ਪਹੁੰਚਦੀਆਂ ਹਨ ਤਾਂ 13 ਦਿਨਾਂ ਦੇ ਅੰਦਰ ਏਸ਼ੀਆ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ 3 ਮੈਚ ਖੇਡੇ ਜਾਣਗੇ।ਭਾਰਤ ਦਾ ਪਹਿਲਾ ਮੈਚ 2 ਸਤੰਬਰ ਨੂੰ ਕੈਂਡੀ ‘ਚ ਪਾਕਿਸਤਾਨ ਨਾਲ ਹੋਵੇਗਾ। ਇਸ ਤੋਂ ਬਾਅਦ 4 ਸਤੰਬਰ ਨੂੰ ਗਰੁੱਪ ਗੇੜ ਵਿੱਚ ਨੇਪਾਲ ਨਾਲ ਟੱਕਰ ਹੋਵੇਗੀ। ਕੋਲੰਬੋ ‘ਚ 10 ਸਤੰਬਰ ਨੂੰ ਸੁਪਰ-4 ਦੌਰ ‘ਚ ਵੀ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ।Asia Cup