With The breaking of the dam ਦਰਿਆ ਸਤਲੁਜ ਦੇ ਵਿਚ ਪਾਣੀ ਦਾ ਪੱਧਰ ਵਧਣ ਨਾਲ ਪਿੰਡ ਗਿੱਦੜ ਪਿੰਡੀ ਨੇੜਿਉਂ ਧੁੱਸੀ ਬੰਨ੍ਹ ਵਿਚ ਰਾਤ 1.30 ਵਜੇ ਦੇ ਕਰੀਬ ਪਾੜ ਪੈ ਗਿਆ ਜਿਸ ਨਾਲ ਹਲਕਾ ਲੋਹੀਆਂ ਖਾਸ ਤੇ ਸੁਲਤਾਨਪੁਰ ਲੋਧੀ ਦੇ ਤਕਰੀਬਨ 50 ਪਿੰਡ ਪਾਣੀ ਦੇ ਘੇਰੇ ਵਿੱਚ ਆ ਗਏ ਹਨ। ਜਲੰਧਰ ਫਿਰੋਜ਼ਪੁਰ ਹਾਈਵੇਅ ਨੂੰ ਵੀ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ ਅਤੇ ਫਿਰੋਜ਼ਪੁਰ ਨੂੰ ਜਾਣ ਵਾਲੀਆਂ ਸਮੁੱਚੀਆਂ ਟ੍ਰੇਨਾਂ ਦੀ ਆਵਾਜਾਈ ਬੰਦ ਹੋ ਗਈ ਹੈ।
ਲਗਾਤਾਰ ਪਾਣੀ ਦਾ ਪੱਧਰ -ਇਲਾਕੇ ਭਰ ਦੇ ਲੋਕਾਂ ਵੱਲੋਂ ਸਾਰੀ ਰਾਤ ਦਰਿਆ ਸਤਲੁਜ ਦੇ ਧੁੱਸੀ ਬੰਨ੍ਹ ਤੇ ਪੂਰੀ ਤਰ੍ਹਾਂ ਨਾਲ ਪਹਿਰਾ ਦਿੱਤਾ ਜਾ ਰਿਹਾ ਸੀ ਅਤੇ ਕਮਜ਼ੋਰ ਬੰਨ ਤੇ ਮਿੱਟੀ ਦੇ ਬੋਰੇ ਲਗਾਏ ਜਾ ਰਹੇ ਸਨ ਪਰ ਪਾਣੀ ਅੱਗੇ ਕਿਸੇ ਦਾ ਜ਼ੋਰ ਨਾ ਚੱਲਿਆ ਤੇ ਆਖ਼ਰ ਰਾਤ 1.30 ਵਜੇ ਦੇ ਕਰੀਬ ਪਿੰਡ ਨਸੀਰਪੁਰ ਤੇ ਸਾਬੂਵਾਲ ਦੇ ਨੇੜਿਉਂ ਧੁੱਸੀ ਬੰਨ੍ਹ ਵਿਚ 100 ਫੁੱਟ ਦਾ ਪਾੜ ਪੈ ਗਿਆ ਅਤੇ ਦੇਖਦੇ ਹੀ ਦੇਖਦੇ ਖੇਤਾਂ ਵਿੱਚ 5 -5 ਫੁੱਟ ਪਾਣੀ ਹੋ ਗਿਆ।
READ ALSO : ਕੇਜਰੀਵਾਲ ਨੇ ਆਪਣੇ ਜਨਮ ਦਿਨ ‘ਤੇ ਮਨੀਸ਼ ਸਿਸੋਦੀਆ ਨੂੰ ਯਾਦ ਕੀਤਾ
ਸਮੁੱਚੇ ਇਲਾਕੇ ਵਿੱਚਲੇ ਪਿੰਡਾਂ ਦੇ ਲੋਕਾਂ ਨੇ ਆਪਣਾ ਸਮਾਨ ਉਚੀਆਂ ਥਾਵਾਂ ਤੇ ਰੱਖਣਾ ਸ਼ੁਰੂ ਕਰ ਦਿੱਤਾ ਤੇ ਸੁਰੱਖਿਅਤ ਥਾਵਾਂ ਵੱਲ ਨੂੰ ਪਲਾਨ ਕਰ ਰਹੇ ਹਨ। ਨੀਵੇਂ ਥਾਵਾਂ ਵਿੱਚ ਵਸੇ ਘਰਾਂ ਵਿੱਚ ਪਾਣੀ ਭਰ ਗਿਆ ਹੈ ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਸ਼ੂਆਂ ਦੇ ਲਈ ਵੀ ਵੱਡੀ ਮੁਸੀਬਤ ਬਣੀ ਹੋਈ ਹੈ ਅਤੇ ਲੋਕ ਪਸ਼ੂਆਂ ਨੂੰ ਵੀ ਉੱਚੀਆਂ ਥਾਵਾਂ ਵੱਲ ਲਿਜਾ ਰਹੇ ਹਨ। ਅੱਜ ਰਾਤ ਤੱਕ ਸਮੁੱਚੇ ਇਲਾਕੇ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਪਾਣੀ ਭਰ ਜਾਵੇਗਾ ਜਿਸ ਨਾਲ ਫ਼ਸਲਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਜਾਣਗੀਆਂ ਅਤੇ ਚਾਰੇ ਪਾਸੇ ਤਬਾਹੀ ਦਾ ਮੰਜ਼ਰ ਸਾਫ ਦਿਖਾਈ ਦੇ ਰਿਹਾ ਹੈ। ਪ੍ਰਸ਼ਾਸਨ ਵੱਲੋਂ ਕੁਝ ਥਾਵਾਂ ਤੇ ਲੋਕਾਂ ਦੇ ਠਹਿਰਨ ਲਈ ਪ੍ਰਬੰਧ ਕੀਤੇ ਗਏ ਹਨ।With The breaking of the dam
ਪਿੰਡਾਂ ਵਿੱਚ ਤਬਾਹੀ ਅਤੇ ਜਾਨ – ਮਾਰ ਦਾ ਨੁਕਸਾਨ -ਪੌਗ ਡੈਮ ਤੋਂ 1.40 ਲੱਖ ਕਿਊਸਿਕ ਪਾਣੀ ਛੱਡੇ ਦਾਣ ਤੋ ਬਾਅਦ ਬਿਆਸ ਦਰਿਆ ਕੰਢੇ ਵੱਸੇ ਪਿੰਡਾਂ ਵਿੱਚ ਤਬਾਹੀ ਮੱਚ ਗਈ । ਦਰਿਈ ਵਿੱਚ ਆਚਨਕ ਦਾ ਪੱਧਰ ਵਧਣ ਕਾਰਨ ਦੀਨਾਨਗਰ ਦੇ ਪਿੰਡ ਜਗਤਪੁਰ ਟਾਡਾ ਨੇੜੇ ਧੁੱਸੀ ਬੰਨ੍ਹ ਵਿੱਚ ਪਾੜ ਪੈ ਗਿਆ,ਜਿਸ ਕਾਰਨ ਕਈ ਪਿੰਡ ਹੜ੍ਹ ਦੇ ਲਪੇਟੇ ‘ਚ ਆ ਗਏ ਅਤੇ ਲੋਕਾਂ ਦੇ ਘਰ ਪਾਣੀ ਵਿੱਚ ਡੁੱਬ ਗਏ । ਜਿਲ੍ਹਾਂ ਪ੍ਰਸ਼ਾਸ਼ਨ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਜਗਤਪੁਰ ,ਟਾਂਡਾਂ , ਭੈਣੀ ਪਸਵਾਲ , ਖੈਰਾ , ਦਲੇਰਪੁਰ ਆਦਿ ਇਲਾਕੇ ਦੇ ਵਾਸੀਆ ਨੂੰ ਸੁੱਰਖਿਆ ਥਾਂਵਾਂ ‘ਤੇ ਜਾਣ ਲਈ ਕਿਹਾ । With The breaking of the dam