ਜਾਣੋਂ ਅੱਜ ਭਾਖ਼ੜੇ ‘ਚ ਕਿੰਨਾ ਹੈ ਪਾਣੀ ਦਾ ਪੱਧਰ, ਖ਼ਤਰੇ ਦੇ ਨਿਸ਼ਾਨ ਤੋਂ ਕਿੰਨਾ ਹੇਠਾਂ?

The Bhakra Beas Management Board ਅੱਜ ਜਾਰੀ ਤਾਜਾ ਅੰਕੜਿਆਂ ਅਨੁਸਾਰ ਭਾਖ਼ੜਾ ਡੈਮ ‘ਚ ਅੱਜ ਦਾ ਜਲ ਪੱਧਰ 1655.75 ਫੁੱਟ ਹੈ। ਇਹ ਬੀਤੇ ਦਿਨ ਨਾਲੋਂ 1.09 ਫੁੱਟ ਵੱਧ ਹੈ। ਭਾਖ਼ੜਾ ਡੈਮ ‘ਚ ਪਾਣੀ ਦੀ ਆਮਦ 57549 ਕਿਊਸਿਕ ਦਰਜ ਕੀਤੀ ਗਈ ਹੈ। ਜਦ ਕੀ ਭਾਖ਼ੜਾ ਡੈਮ ਵਿਚੋਂ ਟਰਬਾਈਨਾਂ ਰਾਹੀਂ ਸਿਰਫ਼ 40971 ਕਿਊਸਿਕ ਪਾਣੀ ਹੀ ਛੱਡੀਆ ਗਿਆ ਹੈ।
ਭਾਖ਼ੜਾ ਤੋ ਨੰਗਲ ਡੈਮ ‘ਤੇ ਨੰਗਲ ਹਾਈਡਲ ਨਹਿਰ ਵਿਚ 123550 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ‘ਚ 10150 ਕਿਊਸਿਕ, ਜਦੋਂ ਕੀ ਸਤਲੁਜ ਦਰਿਆ ਵਿਚ 18600 ਕਿਊਸਿਕ ਪਾਣੀ ਛੱਡਿਆ ਗਿਆ ਹੈ।The Bhakra Beas Management Board

ਇਹ ਵੀ ਪੜ੍ਹੋ: ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਨੇ ਇਕ ਦਿਨ ਦੀ ਤਨਖਾਹ ਹੜ੍ਹ ਪੀੜਤਾਂ ਦੀ ਮਦਦ ਲਈ ਦਿੱਤੀ
ਆਉਣ ਵਾਲੇ ਦਿਨਾਂ ‘ਚ ਹਿਮਾਚਲ ਪ੍ਰਦੇਸ਼ ਵਿਚ ਵਰਖ਼ਾ ਹੋਣ ਦੀ ਸੰਭਾਵਨਾ ਹੈ। ਜਿਸ ਕਾਰਨ ਭਾਖ਼ੜਾ ਡੈਮ ‘ਚ ਪਾਣੀ ਦਾ ਜਲ-ਪੱਧਰ ਰੌਜ਼ਾਨਾ ਕਰੀਬ 01-02 ਫੁੱਟ ਵੱਧ ਸਕਦਾ ਹੈ। ਅਨੁਮਾਨ ਲਗਾਈਆ ਜਾ ਰਿਹਾ ਹੈ ਕੀ ਜੇਕਰ ਰੌਜ਼ਾਨਾ ਇਸ ਪ੍ਰਕਾਰ ਨਾਲ ਹੀ ਪਾਣੀ ਦਾ ਪੱਧਰ ਵੱਧ ਦਾ ਰਿਹਾ ਤਾਂ ਆਉਂਣ ਵਾਲੇ ਹਫ਼ਤੇ ਤੋਂ 15 ਦਿਨਾਂ ‘ਚ ਭਾਖ਼ੜੇ ਤੋਂ ਪਾਣੀ ਛੱਡਿਆ ਜਾ ਸਕਦਾ ਹੈ। The Bhakra Beas Management Board

[wpadcenter_ad id='4448' align='none']