Journalist Ravi Gill Suicide Case ਐਂਕਰ: ਜਲੰਧਰ ਵਿੱਚ ਪੱਤਰਕਾਰ ਰਵੀ ਗਿੱਲ ਖੁਦਕੁਸ਼ੀ ਮਾਮਲੇ ਵਿੱਚ ਨਾਮਜ਼ਦ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਪੀਏਪੀ ਚੌਕ ਤੋਂ ਧਰਨਾ ਚੁੱਕਿਆ ਗਿਆ ਹੈ। ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਨੇ ਮੌਕੇ ’ਤੇ ਪਹੁੰਚ ਕੇ ਰਵੀ ਗਿੱਲ ਦੇ ਰਿਸ਼ਤੇਦਾਰਾਂ ਤੇ ਸਮਰਥਕਾਂ ਨੂੰ ਆਪਣੇ ਫੋਨ ’ਤੇ ਫੜੇ ਗਏ 3 ਮੁਲਜ਼ਮਾਂ ਨੂੰ ਦਿਖਾਇਆ, ਜਿਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਪੀਏਪੀ ਚੌਕ ’ਤੇ ਧਰਨਾ ਕੁਝ ਸਮੇਂ ਲਈ ਸਮਾਪਤ ਕਰ ਦਿੱਤਾ।
ਪੁਲੀਸ ਕਮਿਸ਼ਨਰ ਨੇ ਚੌਥੇ ਨਾਮਜ਼ਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਸਵੇਰ ਤੱਕ ਦਾ ਸਮਾਂ ਮੰਗਿਆ ਹੈ।
READ ALSO :ਬਠਿੰਡਾ ਦੀ ਤਾਜ਼ਾ ਖ਼ਬਰ : ਪੀ.ਆਰ.ਟੀ.ਸੀ ਦੀ ਬੱਸ ਹੋਈ ਲੁੱਟ ਦਾ ਸ਼ਿਕਾਰ !
ਦੱਸਿਆ ਜਾ ਰਿਹਾ ਹੈ ਕਿ ਸੀ ਰਵੀ ਗਿੱਲ ਦੀਆਂ ਅੰਤਿਮ ਰਸਮਾਂ ਤੋਂ ਕੁਝ ਮਿੰਟਾਂ ਬਾਅਦ ਉਕਤ 3 ਦੋਸ਼ੀਆਂ ਨੇ ਫੇਸਬੁੱਕ ‘ਤੇ ਲਾਈਵ ਹੋ ਗਏ, ਜਿਨ੍ਹਾਂ ਨੂੰ ਲੁਧਿਆਣਾ ‘ਚ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਨੂੰ ਫਿਲਹਾਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਅੱਜ ਸਵੇਰੇ ਪੁਲੀਸ ਨੇ ਉਸ ਦਾ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Journalist Ravi Gill Suicide Case
ਬਾਈਟ: ਕੁਲਦੀਪ ਸਿੰਘ ਚਾਹਲ (ਪੁਲਿਸ ਕਮਿਸ਼ਨਰ ਜਲੰਧਰ)Journalist Ravi Gill Suicide Case