21 AUGUST,2023
TRICITY JANCONIANS MEET ਸੁਖਦੀਪ ਸਿੰਘ ਗਿੱਲ :-ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ,ਲੁਧਿਆਣਾ, ਜੋ ਕੇ ਹਮੇਸ਼ਾਂ ਤੋਂ ਆਪਣੇ ਸਾਬਕਾ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੀਆਂ ਉੱਚ ਕੋਟੀ ਦੀਆਂ ਉਪਲਭਦੀਆਂ ਕਰ ਕੇ ਜਾਣਿਆ ਜਾਂਦਾ ਹੈ ਦੇ ਟ੍ਰਾਈਸਿਟੀ ਸਥਿਤ ਸਾਬਕਾ ਵਿਦਿਆਰਥੀਆਂ ਨੇ ਟ੍ਰਾਈਸਿਟੀ ਜੈਨਕੋਨੀਅਨਜ਼ ਮੀਟ ਦਾ ਆਯੋਜਨ ਕਰਦੇ ਹੋਏ ਪਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਪਰਿਵਾਰਾਂ ਸਮੇਤ ਹਾਜ਼ਰ ਹੋਏ 100 ਤੋਂ ਵੱਧ ਸਾਬਕਾ ਵਿਦਿਆਰਥੀਆਂ ਦੇ ਇੱਕ ਪ੍ਰਭਾਵਸ਼ਾਲੀ ਇਕੱਠ ਵਿੱਚ ਨਾਮਵਰ ਸ਼ਕਸੀਅਤਾਂ ਜਿਨ੍ਹਾਂ ਵਿੱਚ ਡਿਫੈਂਸ,ਮਰਚੈਂਟ ਨੇਵੀ, ਐਂਟਰਪ੍ਰੀਨਿਓਰ, ਸਰਕਾਰੀ ਉੱਚ ਅਹੁਦਿਆਂ ਸਮੇਤ ਵਿਸ਼ਵ ਪੱਧਰ ‘ਤੇ ਅਤੇ ਰਾਸ਼ਟਰੀ ਪੱਧਰ ‘ਤੇ ਉੱਚ ਅਹੁਦਿਆਂ ‘ਤੇ ਸੇਵਾ ਨਿਭਾਹ ਚੁੱਕੇ ਕਈ ਇੰਜੀਨੀਅਰ ਸ਼ਾਮਲ ਸਨ।ਵਿਸ਼ੇਸ਼ ਇੰਟਰਐਕਟਿਵ ਸੈਸ਼ਨ ਵਿੱਚ ਸਾਰੇ ਭਾਗੀਦਾਰਾਂ ਨੇ ਆਪਣੇ ਕਾਲਜ ਜੀਐਨਈ ਦੀ ਖੋਜ ਅਤੇ ਵਿਕਾਸ ਦੇ ਵੱਖ-ਵੱਖ ਪ੍ਰੋਜੈਕਟਾਂ ਵਿੱਚ ਮਦਦ ਕਰਨ ਅਤੇ ਇਸਦਾ ਪੱਧਰ ਹੋਰ ਉੱਚਾ ਚੁੱਕਣ ਬਾਰੇ ਚਰਚਾ ਕੀਤੀ।ਇਸ ਦੌਰਾਨ ਸਭ ਵੱਲੋਂ ਵਿਸ਼ੇਸ਼ ਤੌਰ ਉੱਤੇ ਇੱਕ ਅੱਪ ਟੂ ਮਾਰਕ ਡਾਟਾ ਸੈਂਟਰ ਦੀ ਸਥਾਪਨਾ ਅਤੇ ਪਲੇਸਮੈਂਟ ਵਿੱਚ ਵਿਦਿਆਰਥੀਆਂ ਦੀ ਸਹਾਇਤਾ ਕਰਨ ਬਾਰੇ ਵੀ ਵੱਡੇ ਪੱਧਰ ਉੱਤੇ ਕੰਮ ਕਰਨ ਦਾ ਨਿਸ਼ਚੈ ਲਿਆ ਗਿਆ।
READ ALSO :ਅੰਮ੍ਰਿਤਸਰ :ਪਾਠੀ ਨੂੰ ਆਪਣੇ ਘਰਵਾਲੀ ਨੂੰ ਮੋਬਾਇਲ ਫੋਨ ਦੇਣਾ ਪਿਆ ਮਹਿੰਗਾ
ਉੱਘੇ ਬੁਲਾਰਿਆਂ ਜਿਨ੍ਹਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਉਹ ਹਨ , ਪ੍ਰੋ.(ਵਿੰਗ ਕਮਾਂਡਰ.ਪ੍ਰਦੀਪ ਪ੍ਰਭਾਕਰ), ਐਸ.ਐਮ.ਐਸ. ਸੰਧੂ ਸਾਬਕਾ ਚੇਅਰਮੈਨ ਪੰਜਾਬ ਇਨਫੋਟੈਕ ਕਾਰਪੋਰੇਸ਼ਨ, ਓਲੰਪੀਅਨ ਅਤੇ ਅਰਜੁਨਾ ਐਵਾਰਡੀ ਗੁਰਬੀਰ ਸਿੰਘ ਸੰਧੂ ਪ੍ਰਧਾਨ ਜੈਨਕੋ ਅਲੂਮਨੀ ਐਸੋਸੀਏਸ਼ਨ ਅਤੇ ਡਾ: ਸਹਿਜਪਾਲ ਸਿੰਘ,ਪ੍ਰਿੰਸੀਪਲ ,ਗੁਰੂ ਨਾਨਕ ਦੇਵ ਇੰਜੀ. ਕਾਲਜ ,ਲੁਧਿਆਣਾ। ਕਾਲਜ ਦੇ ਸਭ ਤੋਂ ਪੁਰਾਣੇ ਬੈਚ 1957-61 ਦੇ ਕਈ ਸਾਬਕਾ ਵਿਦਿਆਰਥੀਆਂ ਨੇ ਵੀ ਪ੍ਰੋਗਰਾਮ ਦਾ ਹਿੱਸਾ ਬਣ ਇਸਦੀ ਸ਼ੋਭਾ ਵਿਚ ਕਈ ਗੁਣਾ ਇਜ਼ਾਫਾ ਕੀਤਾ।TRICITY JANCONIANS MEET
ਇਸ ਦੌਰਾਨ ਸਭ ਤੋਂ ਲੰਬੇ ਸਮੇਂ ਤੱਕ ਬਤੌਰ ਪ੍ਰਿੰਸੀਪਲ ਸੇਵਾ ਨਿਭਾਉਣ ਵਾਲੇ ਸ.ਤਾਰਾ ਸਿੰਘ ਜੀ ਨੂੰ ਸਮਰਪਿਤ ਇੱਕ ਫੋਨ ਡਾਇਰੈਕਟਰੀ ਜਿਸ ਵਿੱਚ ਸਾਰੇ 266 ਸਾਬਕਾ ਵਿਦਿਆਰਥੀਆਂ ਦੇ ਨਾਮ, ਬੈਚ, ਬ੍ਰਾਂਚ ਅਤੇ ਸੰਪਰਕ ਨੰਬਰ ਸਨ ਜਾਰੀ ਕੀਤੀ ਗਈ।ਸਾਰੇ ਭਾਗੀਦਾਰਾਂ ਨੂੰ ਬਰਾਸ ਦੀਆਂ ਨੇਮ ਪਲੇਟਾਂ ਅਤੇ “I am ਜੈਨਕੋਨੀਅਨ” ਨਾਮਕ ਸਟਿੱਕਰ ਵੀ ਦਿੱਤੇ ਗਏ।ਇਸ ਮੌਕੇ ‘ਤੇ 1981 ਬੈਚ ਦੇ ਜੈਨਕੋਨੀਅਨ ਜਸਬੀਰ ਸਿੰਘ ਡਾਵਰ ਦੁਆਰਾ ਵਿਸ਼ੇਸ਼ ਤੌਰ ਉੱਤੇ ਤਿਆਰ ਕੀਤਾ ਗਿਆ ਪੰਜਾਬੀ ਗੀਤ “ਅਸੀਂ ਜੀਐਨਈ ਕਾਲਜ ਦੇ ਮੁੰਡੇ” ਵੀ ਰਿਲੀਜ਼ ਕੀਤਾ ਗਿਆ, ਜਿਸ ਨੇ ਹਰ ਕਿਸੇ ਨੂੰ ਇਸਦੀਆਂ ਰੋਮਾਂਚਕ ਬੀਟਾਂ ‘ਤੇ ਨੱਚਣ ਲਈ ਮਜਬੂਰ ਕਰ ਦਿੱਤਾ।ਇਸ ਉਪਰੰਤ ਸਾਰਿਆਂ ਨੇ ਸ਼ਾਨਦਾਰ ਖਾਣੇ ਦਾ ਆਨੰਦ ਮਾਣਿਆ। ਸਮਾਗਮ ਅੰਤ ਵਿਚ ਮੀਟ ਦੇ ਆਯੋਜਕ ਜੈਨਕੋ ਅਲੂਮਨੀ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਅਤੇ ਚੀਫ ਇੰਜੀਨੀਅਰ ਮਨਜੀਤ ਸਿੰਘ ਰੰਧਾਵਾ ਨੇ ਸਾਰੇ ਆਏ ਮਹਿਮਾਨਾ ਦਾ ਦਿਲੋਂ ਧੰਨਵਾਦ ਕੀਤਾ।TRICITY JANCONIANS MEET