ਨੀਰਜ ਚੋਪੜਾ ਪੈਰਿਸ ਓਲੰਪਿਕ ਲਈ ਕੁਆਲੀਫਾਈ

Neeraj Chopra qualified;

ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2023 ਦੇ ਕੁਆਲੀਫਾਇੰਗ ਦੌਰ ਵਿੱਚ 88.77 ਮੀਟਰ ਥਰੋਅ ਕੀਤਾ। ਇਸ ਨਾਲ ਉਸ ਨੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਨੀਰਜ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ‘ਚ ਵੀ ਜਗ੍ਹਾ ਪੱਕੀ ਕਰ ਲਈ ਹੈ। ਪੈਰਿਸ ਓਲੰਪਿਕ 26 ਜੁਲਾਈ 2024 ਨੂੰ ਸ਼ੁਰੂ ਹੋਣਗੇ। ਇਸ ਦੇ ਨਾਲ ਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦਾ ਫਾਈਨਲ 27 ਅਗਸਤ ਯਾਨੀ ਐਤਵਾਰ ਨੂੰ ਖੇਡਿਆ ਜਾਵੇਗਾ। ਚੋਪੜਾ ਨੇ ਅਜੇ ਤੱਕ ਐਥਲੈਟਿਕਸ ਚੈਂਪੀਅਨਸ਼ਿਪ ‘ਚ ਸੋਨ ਤਮਗਾ ਨਹੀਂ ਜਿੱਤਿਆ ਹੈ।

ਬੁਡਾਪੇਸਟ, ਹੰਗਰੀ ਵਿੱਚ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ, ਨੀਰਜ ਨੇ ਕੁਆਲੀਫਾਇੰਗ ਰਾਊਂਡ ਦੀ ਆਪਣੀ ਪਹਿਲੀ ਕੋਸ਼ਿਸ਼ ਵਿੱਚ 88.77 ਮੀਟਰ ਸੁੱਟਿਆ, ਜੋ ਉਸ ਦੇ ਸੀਜ਼ਨ ਦਾ ਸਰਵੋਤਮ ਵੀ ਹੈ। ਚੋਪੜਾ ਨੇ ਇਸ ਸਾਲ ਮਈ ਵਿੱਚ ਦੋਹਾ ਡਾਇਮੰਡ ਲੀਗ ਵਿੱਚ ਆਪਣੇ ਪਿਛਲੇ ਸੀਜ਼ਨ ਦਾ ਸਰਵੋਤਮ 88.67 ਮੀਟਰ ਦਾ ਪ੍ਰਦਰਸ਼ਨ ਕੀਤਾ ਸੀ। ਓਲੰਪਿਕ, ਏਸ਼ਿਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮੇ ਜਿੱਤਣ ਤੋਂ ਇਲਾਵਾ 25 ਸਾਲਾ ਨੀਰਜ ਚੋਪੜਾ ਡਾਇਮੰਡ ਲੀਗ ਦਾ ਚੈਂਪੀਅਨ ਵੀ ਹੈ।

ਇਹ ਵੀ ਪੜ੍ਹੋ: ਚੰਦਰਯਾਨ-3 ਦੀ ਚੰਦ ‘ਤੇ ਸਫਲ ਲੈਂਡਿੰਗ ਨਾਲ ਦੁਨੀਆ ‘ਚ ਭਾਰਤ ਦਾ ਮਾਣ

ਪਾਕਿਸਤਾਨ ਦਾ ਅਰਸ਼ਦ ਨਦੀਮ 86.79 ਮੀਟਰ ਦੇ ਸੀਜ਼ਨ ਦੇ ਸਰਵੋਤਮ ਥਰੋਅ ਨਾਲ ਗਰੁੱਪ ਬੀ ਵਿੱਚ ਦੂਜੇ ਸਥਾਨ ‘ਤੇ ਰਿਹਾ। ਪਿਛਲੇ ਸਾਲ ਦਾ ਵਿਸ਼ਵ ਅਥਲੈਟਿਕਸ ਚੈਂਪੀਅਨ ਐਂਡਰਸਨ ਪੀਟਰਸ ਇਸ ਸਾਲ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ। ਗ੍ਰੇਨਾਡਾ ਦਾ ਜੈਵਲਿਨ ਥਰੋਅਰ 78.49 ਮੀਟਰ ਦੀ ਥਰੋਅ ਨਾਲ 16ਵੇਂ ਸਥਾਨ ‘ਤੇ ਰਿਹਾ। ਐਂਡਰਸਨ ਦਾ ਨਿੱਜੀ ਸਰਵੋਤਮ 93.07 ਮੀ.

ਪੈਰਿਸ 2024 ਓਲੰਪਿਕ ਵਿੱਚ ਟਰੈਕ ਅਤੇ ਫੀਲਡ ਐਥਲੀਟਾਂ ਲਈ ਯੋਗਤਾ ਵਿੰਡੋ 1 ਜੁਲਾਈ, 2023 ਨੂੰ ਸ਼ੁਰੂ ਹੋਈ ਸੀ। ਓਲੰਪਿਕ ਯੋਗਤਾ ਲਈ, ਇੱਕ ਖਿਡਾਰੀ ਨੂੰ 85.50 ਮੀਟਰ ਦਾ ਜੈਵਲਿਨ ਸੁੱਟਣ ਦੀ ਲੋੜ ਹੁੰਦੀ ਹੈ। Neeraj Chopra qualified;

ਨੀਰਜ ਚੋਪੜਾ ਦੇ ਫਾਈਨਲ ਲਈ ਕੁਆਲੀਫਾਈ ਕਰਨ ਨਾਲ ਇਸ ਚੈਂਪੀਅਨਸ਼ਿਪ ‘ਚ ਭਾਰਤ ਦੀਆਂ ਤਮਗੇ ਦੀਆਂ ਉਮੀਦਾਂ ਵੀ ਵਧ ਗਈਆਂ ਹਨ ਕਿਉਂਕਿ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ‘ਚ ਹੁਣ ਤੱਕ ਕਿਸੇ ਵੀ ਭਾਰਤੀ ਐਥਲੀਟ ਨੇ ਸੋਨ ਤਮਗਾ ਨਹੀਂ ਜਿੱਤਿਆ ਹੈ। ਹਾਲਾਂਕਿ, ਇਹ ਨੀਰਜ ਚੋਪੜਾ ਸੀ ਜਿਸ ਨੇ ਪਿਛਲੇ ਸਾਲ ਓਰੇਗਨ ਵਿੱਚ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2022 ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਨਾਲ ਉਸ ਨੇ ਤਮਗੇ ਲਈ ਭਾਰਤ ਦਾ 19 ਸਾਲਾਂ ਦਾ ਲੰਬਾ ਇੰਤਜ਼ਾਰ ਖਤਮ ਕਰ ਦਿੱਤਾ। Neeraj Chopra qualified;

[wpadcenter_ad id='4448' align='none']