INDIA Mumbai Meeting: ਮੁੰਬਈ ਵਿੱਚ ਆਈ.ਐਨ.ਡੀ.ਆਈ.ਏ ਗਠਜੋੜ ਦੀ ਮੀਟਿੰਗ ਅੱਜ ਤੋਂ ਸ਼ੁਰੂ ਹੋ ਰਹੀ ਹੈ। ਇਸ ਮੀਟਿੰਗ ਨੂੰ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਨਜ਼ਰੀਏ ਤੋਂ ਵੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਕਈ ਅਹਿਮ ਫੈਸਲੇ ਲਏ ਜਾਣਗੇ। ਇਨ੍ਹਾਂ ਵਿੱਚ ਸੀਟ ਵੰਡ ਤੋਂ ਲੈ ਕੇ ਗਠਜੋੜ ਦੇ ਲੋਗੋ, ਝੰਡੇ ਅਤੇ ਕੋਆਰਡੀਨੇਟਰ ਦੀ ਚੋਣ ਤੱਕ ਸਭ ਕੁਝ ਵਿਚਾਰਿਆ ਜਾ ਸਕਦਾ ਹੈ। ਪਰ ਇਨ੍ਹਾਂ ਸਾਰੇ ਸਵਾਲਾਂ ਦੇ ਵਿਚਕਾਰ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਕੀ ਵਿਰੋਧੀ ਪਾਰਟੀਆਂ ਦਾ ਗਠਜੋੜ ਪ੍ਰਧਾਨ ਮੰਤਰੀ ਅਹੁਦੇ ਦੇ ਨਾਂ ‘ਤੇ ਸਹਿਮਤੀ ਬਣਾਉਣ ‘ਚ ਕਾਮਯਾਬ ਹੋਵੇਗਾ? ਜੇਕਰ ਗਠਜੋੜ ਬਿਨਾਂ ਚਿਹਰੇ ਦੇ ਮੈਦਾਨ ‘ਚ ਉਤਰਦਾ ਹੈ ਤਾਂ ਸੀਟਾਂ ਦਾ ਕੀ ਬਣੇਗਾ ਫਾਰਮੂਲਾ?
ਇਹ ਵੀ ਪੜ੍ਹੋ: ਰੱਖੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਕੂਲਾਂ ‘ਤੇ ਦਫ਼ਤਰਾਂ ਦਾ ਬਦਲਿਆ ਸਮਾਂ
ਦੋ ਰੋਜ਼ਾ ਮੀਟਿੰਗ ਵਿੱਚ ਕਰੀਬ 28 ਪਾਰਟੀਆਂ ਦੇ ਆਗੂ ਹਿੱਸਾ ਲੈਣਗੇ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਐਨਡੀਏ ਦਾ ਮੁਕਾਬਲਾ ਕਰਨ ਲਈ ਸਾਂਝੀ ਮੁਹਿੰਮ ਦੀ ਰਣਨੀਤੀ ਦਾ ਐਲਾਨ ਕਰਨ, ਗਠਜੋੜ ਦੇ ਸਾਂਝੇ ਘੱਟੋ-ਘੱਟ ਪ੍ਰੋਗਰਾਮ ਦਾ ਖਰੜਾ ਤਿਆਰ ਕਰਨ, ਦੇਸ਼ ਭਰ ਵਿੱਚ ਅੰਦੋਲਨ ਕਰਨ ਲਈ ਸਾਂਝੀਆਂ ਯੋਜਨਾਵਾਂ ਬਣਾਉਣ ਅਤੇ ਸੀਟਾਂ ਦੀ ਵੰਡ ਲਈ ਕੁਝ ਕਮੇਟੀਆਂ ਦਾ ਐਲਾਨ ਕਰਨ ਦੀ ਵੀ ਸੰਭਾਵਨਾ ਹੈ। INDIA Mumbai Meeting:
ਮੀਟਿੰਗ ‘ਚ ਕੀ ਹੋਵੇਗਾ?
- I.N.D.I.A ਗਠਜੋੜ ਦਾ ਲੋਗੋ ਤੈਅ ਕੀਤਾ ਜਾਵੇਗਾ।
- ਦਿੱਲੀ ਵਿੱਚ ਗਠਜੋੜ ਦਾ ਹੈੱਡਕੁਆਰਟਰ ਬਣਾਉਣ ਦੇ ਪ੍ਰਸਤਾਵ ‘ਤੇ ਚਰਚਾ ਕੀਤੀ ਜਾਵੇਗੀ।
- I.N.D.I.A ਗਠਜੋੜ ਦੇ ਕੋਆਰਡੀਨੇਟਰ ਦੇ ਅਹੁਦੇ ਦੇ ਪ੍ਰਸਤਾਵ ‘ਤੇ ਚਰਚਾ ਹੋ ਸਕਦੀ ਹੈ।
- ਤਾਲਮੇਲ ਕਮੇਟੀ ਦੇ ਗਠਨ ਨੂੰ ਅੰਤਿਮ ਰੂਪ ਦੇਣ ‘ਤੇ ਵੀ ਚਰਚਾ ਹੋਵੇਗੀ।
- ਗਠਜੋੜ ਦੇ ਬੁਲਾਰੇ ਨਿਯੁਕਤ ਕਰਨ ਦੇ ਪ੍ਰਸਤਾਵ ‘ਤੇ ਚਰਚਾ ਕੀਤੀ ਜਾਵੇਗੀ।
- ਮੀਟਿੰਗ ਵਿੱਚ ਭਵਿੱਖ ਵਿੱਚ ਵਿਸ਼ਾਲ ਰੈਲੀ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
- I.N.D.I.A ਗਠਜੋੜ ਦੇ ਵਿਸਥਾਰ ਅਤੇ ਗਠਜੋੜ ਵਿੱਚ ਹੋਰ ਪਾਰਟੀਆਂ ਦੇ ਸ਼ਾਮਲ ਹੋਣ ਬਾਰੇ ਵੀ ਗੱਲਬਾਤ ਹੋ ਸਕਦੀ ਹੈ।
- ਸੀਟਾਂ ਦੇ ਤਾਲਮੇਲ ਅਤੇ ਸੀਟ ਵੰਡ ਫਾਰਮੂਲੇ ‘ਤੇ ਚਰਚਾ ਹੋਵੇਗੀ।
- ਗਠਜੋੜ ਉਨ੍ਹਾਂ ਮੁੱਦਿਆਂ ‘ਤੇ ਚਰਚਾ ਕਰ ਸਕਦਾ ਹੈ ਜਿਨ੍ਹਾਂ ਦੇ ਆਧਾਰ ‘ਤੇ ਭਾਜਪਾ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। INDIA Mumbai Meeting: