ਅੱਜ ਦੀ ਵੱਡੀ ਖ਼ਬਰ :ਭਗਵੰਤ ਮਾਨ ਦਾ ਪਟਵਾਰੀਆਂ ਨੂੰ ਲੈ ਕੇ ਵੱਡਾ ਐਲਾਨ

2 SEP,2023

BHAGWANT MANN ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਉਹ ਪਟਵਾਰੀਆਂ ਨੂੰ ਲੈ ਕੇ ਕੋਈ ਵੱਡਾ ਐਲਾਨ ਕਰਨਗੇ ।

ਇਸੇ ਹੀ ਲੜੀ ‘ਚ ਉਨ੍ਹਾਂ ਨੇ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦੇਣ ਦਾ ਐਲਾਨ ਕੀਤਾ ਹੈ। ਅੰਡਰ ਟ੍ਰੇਨਿੰਗ 741 ਪਟਵਾਰੀਆਂ ਨੂੰ ਫੀਲਡ ‘ਚ ਲਿਆਂਦਾ ਜਾ ਰਿਹਾ ਹੈ।

ਪਟਵਾਰੀਆਂ ਦੀ ਹੜਤਾਲ ‘ਤੇ ਸਖ਼ਤ ਕਾਰਵਾਈ ਕਰਦੇ ਹੋਏ ਮਾਨ ਸਰਕਾਰ ਨੇ ਪਟਵਾਰੀਆਂ ਦੀਆਂ 586 ਨਵੀਂਆਂ ਭਰਤੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵੀ ਐਲਾਨ ਕੀਤਾ ਗਿਆ ਹੈ ਕਿ ਨਵ-ਨਿਯੁਕਤ 710 ਪਟਵਾਰੀਆਂ ਨੂੰ ਜਲਦੀ ਹੀ ਨਿਯੁਕਤੀ ਪੱਤਰ ਦਿੱਤੇ ਜਾਣਗੇ।ਮੁੱਖ ਮੰਤਰੀ ਨੇ ਕਿਹਾ ਕਿ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਹੁਣ ਪਟਵਾਰੀਆਂ ਦੀ ਹਾਜ਼ਰੀ ਬਾਇਓਮੀਟ੍ਰਿਕ ਵਿਧੀ ਰਾਹੀਂ ਹੋਵੇਗੀ।

READ ALSO :ਪੰਚਾਇਤੀ ਬੈਂਕ ਖਾਤੇ ਨੂੰ ਫ੍ਰੀਜ਼ ਕਰਨ ਦਾ ਫੈਸਲਾ ਵੀ ਰੱਦ

ਪਟਵਾਰੀਆਂ ਨੂੰ ਅੰਡਰ ਟਰੇਨਿੰਗ ਦੇਣ ਦਾ ਫੈਸਲਾ ਲੈਂਦਿਆਂ ਸਰਕਾਰ ਨੇ ਕਿਹਾ ਕਿ 741 ਪਟਵਾਰੀਆਂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ। ਠੇਕੇ ’ਤੇ ਕੰਮ ਕਰਦੇ ਸੇਵਾਮੁਕਤ ਪਟਵਾਰੀਆਂ ਨੂੰ ਹੋਰ ਸਰਕਲਾਂ ਦਾ ਚਾਰਜ ਦਿੱਤਾ ਗਿਆ ਹੈ ਅਤੇ ਸੇਵਾਮੁਕਤ ਪਟਵਾਰੀਆਂ ਨੂੰ 2-2 ਸਰਕਲਾਂ ਦਾ ਚਾਰਜ ਦਿੱਤਾ ਗਿਆ ਹੈ।BHAGWANT MANN

ਮੁਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਪਟਵਾਰੀਆਂ ਦੀ ਹਜ਼ਾਰੀ ਬਾਇਓਮੈਟ੍ਰਿਕ ਹੋਵੇਗੀ।BHAGWANT MANN

[wpadcenter_ad id='4448' align='none']