fire at Bhikhiwind:
- ਪਰਿਵਾਰਕ ਮੈਂਬਰਾਂ ਦਾ ਫੁੱਟਿਆ ਗੁੱਸਾ ਕਿਹਾ ਬਿਜਲੀ ਵਿਭਾਗ ਦੀ ਅਣਗਿਹਲੀ ਕਾਰਨ ਹੋਇਆ ਨੁਕਸਾਨ
- ਅੱਗ ਲੱਗਣ ਤੋਂ ਇੱਕ ਘੰਟੇ ਬਾਅਦ ਦੂਜੇ ਹਲਕੇ ਚੋ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ,ਹਲਕਾ ਖੇਮਕਰਨ ਫਾਇਰ ਬ੍ਰਿਗੇਡ ਦੀ ਗੱਡੀ ਤੋਂ ਵੀ ਸੱਖਣਾ
ਪੱਤਰਕਾਰ ਕਵਲਜੀਤ ਦੀ ਭਿੱਖੀਵਿੰਡ ਤੋ ਖਾਸ ਰਿਪੋਰਟ
ਹਲਕਾ ਖੇਮਕਰਨ ਦੇ ਕਸਬਾ ਭਿੱਖੀਵਿੰਡ ਚ ਅੱਜ ਸਵੇਰੇ ਤੜਕਸਾਰ ਕਮਲ ਬੂਟ ਹਾਊਸ ਦੀ ਦੁਕਾਨ ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਕਾਨ ਦੇ ਮਾਲਕ ਹਰਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਬਿਜਲੀ ਵਿਭਾਗ ਦੀ ਅਣਗਿਹਲੀ ਕਰਨ ਲੱਗੀ ਹੈ।
ਜਿਸ ਸੰਬੰਧੀ ਉਹ ਪਹਿਲਾਂ ਕਈ ਵਾਰ ਬਿਜਲੀ ਵਿਭਾਗ ਨੂੰ ਸੂਚਿਤ ਕਰ ਚੁੱਕੇ ਹਨ। ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਜਦ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ। fire at Bhikhiwind:
ਇਹ ਵੀ ਪੜ੍ਹੋ: ਕੀ ਹੁਣ ਦੇਸ਼ ਦੇ ਨਾਮ ਬਦਲੇਗੀ ਮੋਦੀ ਸਰਕਾਰ: G-20 ਦੇ ਸੱਦੇ ਪੱਤਰ ‘ਤੇ ਲਿਖਿਆ President of Bharat
ਪਰ ਇੱਥੇ ਤਰਸਯੋਗ ਗੱਲ ਇਹ ਹੈ ਕਿ ਹਲਕਾ ਖੇਮਕਰਨ ਬਾਰਡਰ ਤੇ ਵਸਿਆ ਹੋਣ ਕਾਰਨ ਵੀ ਇੱਥੇ ਫਾਇਰ ਬ੍ਰਿਗੇਡ ਦੀ ਕੋਈ ਵੀ ਗੱਡੀ ਮੌਜੂਦ ਨਹੀਂ ਸੀ। ਅੱਗ ਲੱਗਣ ਕਾਰਨ ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਪਰਿਵਾਰ ਵੱਲੋਂ ਬਿਜਲੀ ਵਿਭਾਗ ਦੇ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ। fire at Bhikhiwind: