ਲੁਧਿਆਣਾ ਜੀਐਨਡੀਈਸੀ, ਲੁਧਿਆਣਾ, ਵਿਖੇ ਯੂਥ ਫੈਸਟੀਬਲ ਦੇ ਦੂਜੇ ਦਿਨ ਵੀ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

The second day of the Youth Festival ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ,ਗਿੱਲ ਪਾਰਕ,ਲੁਧਿਆਣਾ, ਵਿਖੇ ਚੱਲ ਰਹੇ ਆਈਕੇਜੀਪੀਟੀਯੂ ਯੁਵਕ ਮੇਲੇ ਦੇ ਦੂਜੇ ਦਿਨ ਕਵਿਤਾ ਉਚਾਰਨ, ਭਾਸ਼ਣ, ਡਿਬੇਟ, ਪੋਸਟਰ ਮੇਕਿੰਗ, ਆਨ ਸਪਾਟ ਪੇਂਟਿੰਗ, ਮਹਿੰਦੀ, ਕੋਲਾਜ ਮੇਕਿੰਗ, ਸਕਿੱਟ,ਮਾਈਮ, ਕਲਾਸੀਕਲ ਵੋਕਲ ਸੋਲੋ, ਕਲਾਸੀਕਲ ਇੰਸਟਰੂਮੈਂਟਲ ਸੋਲੋ ਅਤੇ ਵਾਰ ਗਾਇਨ ਦੇ ਮੁਕਾਬਲੇ ਕਰਵਾਏ ਗਏ। ਇਹਨਾ ਤੋਂ ਅਲਾਵਾ ਆਪਣੀ ਰਚਨਾਤਮਿਕਤਾ ਅਤੇ ਨਵੀਨਤਾ ਵਰਗੇ ਗੁਣਾ ਨੂੰ ਸਭ ਦੇ ਅੱਗੇ ਪ੍ਰਦਰਸ਼ਿਤ ਕਰਦੇ ਹੋਏ ਵਿਦਿਆਰਥੀਆਂ ਨੇ ਡਿਬੇਟ, ਇਲੋਕਿਊਸ਼ਨ, ਸਟੋਰੀ, ਕਵਿਤਾ ਅਤੇ ਲੇਖ ਲਿਖਣ ਵਰਗੇ ਮੁਕਾਬਲਿਆਂ ਵਿੱਚ ਭਾਗ ਲਿਆ।

READ ALSO : ਹਿਮਾਚਲ ਦੇ ਮੁੱਖ ਮੰਤਰੀ ਅੱਠਵੇਂ ਦਿਨ ਆਏ ICU ਤੋਂ ਬਾਹਰ

ਸ਼੍ਰੀ.ਸਮੀਰ ਸ਼ਰਮਾ, ਅਸਿਸਟੈਂਟ ਡਾਇਰੈਕਟਰ, ਯੂਥ ਅਫੇਅਰਜ਼,ਆਈਕੇਜੀਪੀਟੀਯੂ,ਨੇ ਵੀ ਉਚੇਚੇ ਤੌਰ ਉੱਤੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।ਉਨ੍ਹਾਂ ਨੇ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਅਹਿਮ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝਾ ਕੀਤੇ। ਡਾ.ਐਮ.ਐੱਸ.ਤੂਰ, ਸਾਬਕਾ ਪ੍ਰੋਫੈਸਰ,ਪੀਏਯੂ, ਨੇ ਬਤੌਰ ਆਬਜ਼ਰਵਰ ਆਈਕੇਜੀਪੀਟੀਯੂ ਪ੍ਰੋਗਰਾਮ ਨੂੰ ਸਹੀ ਮਾਪਦੰਡਾਂ ਦੇ ਜ਼ਰੀਏ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ।ਦੂਸਰੇ ਦਿਨ ਦੇ ਅੰਤ ਵਿਚ ਕੋਕ ਸਟੂਡੀਓ ਵੱਲੋਂ ਦਿੱਤੀ ਗਈ ਲਾਈਵ ਪਰਫਾਰਮੈਂਸ ਨੇ ਸਭ ਦਾ ਮਨ ਮੋਹ ਲਿਆ।

ਡਾ.ਸਹਿਜਪਾਲ ਸਿੰਘ, ਪ੍ਰਿੰਸੀਪਲ , ਜੀਐਨਡੀਈਸੀ, ਡਾ.ਕੇ.ਐੱਸ.ਮਾਨ, ਡਾ. ਪਰਮਪਾਲ ਸਿੰਘ, ਪ੍ਰੋ.ਜਸਵੰਤ ਸਿੰਘ ਟੌਰ, ਨੇ ਪ੍ਰੋਗਰਾਮ ਦੇ ਦੂਜੇ ਦਿਨ ਪਹੁੰਚੇ ਮੁੱਖ ਮਹਿਮਾਨਾਂ ਅਤੇ ਬਤੌਰ ਭਾਗੀਦਾਰ ਬਣ ਪਹੁੰਚੇ ਕਾਲਜਾਂ ਦਾ ਧੰਨਵਾਦ ਕੀਤਾ।

ਨਤੀਜੇ:-
ਵਾਰ ਗਾਉਣਾ

  1. ਬੁਗਚੂ
  2. ਇਕਤਾਰਾ
  3. ਪਿੱਪਲ ਪੱਤੀਆਂ

ਕਲਾਸੀਕਲ ਇੰਸਟਰੂਮੈਂਟਲ ਸੋਲੋ (ਨਾਨ ਪਰਕਸ਼ਨ)

  1. ਪਿੱਪਲ ਪੱਤੀਆਂ
  2. ਬੁਗਚੂ

ਮਹਿੰਦੀ
1 ਸਰਪੇਚ
2 ਪਿੱਪਲ ਪੱਤੀਆਂ
3 ਪਰਾਂਦਾ

ਔਨ ਸਪਾਟ ਪੇਂਟਿੰਗ
1 ਪਿੱਪਲ ਪੱਤੀ
2 ਅਲਗੋਜ਼ਾ
3 ਕਲਗੀ

ਕਲਾਸੀਕਲ ਇੰਸਟਰੂਮੈਂਟਲ ਸੋਲੋ (ਪਰਕਸ਼ਨ)
1 ਢੋਲ
2 ਪਿੱਪਲ ਪੱਤੀਆਂ

ਕਲਾਸੀਕਲ ਵੋਕਲ ਸੋਲੋ
1.ਬਗਚੂ

  1. ਕਲਗੀ
  2. ਪਿੱਪਲ ਪੱਤੀਆਂ

ਮਾਈਮ

  1. ਅਲਗੋਜ਼ਾ
  2. ਸਿਤਾਰ
  3. ਪਿੱਪਲ ਪੱਤੀਆਂ

ਸਕਿੱਟ

  1. ਸਿਤਾਰ
  2. ਬੁਗਚੂ
  3. ਅਲਗੋਜ਼ਾ

ਕਵਿਤਾ ਲਿਖੀ
1 ਕੈਂਠਾ
2 ਅਲਗੋਜ਼ਾ
3 ਬਾਜੁ ਬੰਦ

ਲੇਖ
1 ਬਾਜੁ ਬੰਦ
2 ਰਬਾਬ
3 ਕੈਂਠਾ

The second day of the Youth Festival

[wpadcenter_ad id='4448' align='none']