ਸੈਮੀਫਾਈਨਲ ‘ਚ ਪਹੁੰਚਿਆ ਆਸਟ੍ਰੇਲੀਆ, ਗਲੇਨ ਮੈਕਸਵੈੱਲ ਬਣਿਆ ਸਿਕਸਰ ਕਿੰਗ; ਜ਼ਾਂਪਾ ਦੇ ਨਾਂ 20 ਵਿਕਟਾਂ

ODI World Cup 2023 ਆਸਟਰੇਲੀਆ ਨੇ ਵਨਡੇ ਵਿਸ਼ਵ ਕੱਪ 2023 ਵਿੱਚ ਅਫਗਾਨਿਸਤਾਨ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ। ਟੀਮ ਦੇ 8 ਮੈਚਾਂ ਵਿੱਚ 6 ਜਿੱਤਾਂ ਨਾਲ 12 ਅੰਕ ਹਨ। ਉਥੇ ਹੀ ਅਫਗਾਨਿਸਤਾਨ 8 ਮੈਚਾਂ ‘ਚ 4 ਜਿੱਤਾਂ ਤੇ 4 ਹਾਰਾਂ ਨਾਲ 8 ਅੰਕਾਂ ਨਾਲ ਛੇਵੇਂ ਸਥਾਨ ‘ਤੇ ਹੈ।

READ ALSO : ਹਰਜੋਤ ਸਿੰਘ ਬੈਂਸ ਵੱਲੋਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨਾਲ ਮੁਲਾਕਾਤ 

ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕਾਕ ਟੂਰਨਾਮੈਂਟ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ, ਜਿਨ੍ਹਾਂ ਨੇ 8 ਮੈਚਾਂ ਵਿੱਚ 550 ਦੌੜਾਂ ਬਣਾਈਆਂ ਹਨ। ਸ਼੍ਰੀਲੰਕਾ ਦੇ ਦਿਲਸ਼ਾਨ ਮਦੁਸ਼ੰਕਾ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ, ਉਨ੍ਹਾਂ ਦੇ ਨਾਂ 21 ਵਿਕਟਾਂ ਹਨ। ODI World Cup 2023

ਆਸਟ੍ਰੇਲੀਆ ਦੇ ਐਡਮ ਜ਼ਾਂਪਾ 20 ਵਿਕਟਾਂ ਨਾਲ ਦੂਜੇ ਸਥਾਨ ‘ਤੇ ਹਨ। ਗਲੇਨ ਮੈਕਸਵੈੱਲ ਨੇ ਅਫਗਾਨਿਸਤਾਨ ਖਿਲਾਫ 10 ਛੱਕੇ ਜੜੇ, ਉਨ੍ਹਾਂ ਦੇ ਨਾਂ ਕੁੱਲ 22 ਛੱਕੇ ਹਨ, ਇਸ ਨਾਲ ਉਹ ਟੂਰਨਾਮੈਂਟ ਦੇ ਛੱਕੇ ਲਗਾਉਣ ਵਾਲੇ ਬਾਦਸ਼ਾਹ ਬਣ ਗਏ ਹਨ। ODI World Cup 2023

[wpadcenter_ad id='4448' align='none']