Mohali Police Arrestted Gangstars:
ਮੋਹਾਲੀ ਪੁਲਸ ਨੇ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ‘ਚੋਂ ਇਕ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਦਕਿ ਦੋ ਹੋਰ ਨੂੰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਤਿੰਨੋਂ ਟਰਾਈਸਿਟੀ ਵਿੱਚ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਵਸੂਲਦੇ ਸਨ।
ਪੁਲਸ ਤਿੰਨਾਂ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਉਂਜ ਮੁਹਾਲੀ ਪੁਲੀਸ ਇਸ ਮਾਮਲੇ ਵਿੱਚ ਹਾਲੇ ਜ਼ਿਆਦਾ ਖ਼ੁਲਾਸਾ ਨਹੀਂ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੀਨੀਅਰ ਪੁਲਸ ਅਧਿਕਾਰੀ ਇਸ ਮਾਮਲੇ ‘ਚ ਪ੍ਰੈੱਸ ਕਾਨਫਰੰਸ ਕਰਨਗੇ।
ਇਹ ਵੀ ਪੜ੍ਹੋ: ਪੰਜਾਬ ਦੇ 11 ਜ਼ਿਲ੍ਹਿਆਂ ਦੇ SSP ਨੂੰ ਕਾਰਨ ਦੱਸੋ ਨੋਟਿਸ, ਪਰਾਲੀ ਸਾੜਨ ‘ਤੇ ਡੀਜੀਪੀ ਨੇ ਮੰਗਿਆ ਜਵਾਬ
ਮੋਹਾਲੀ ਪੁਲਸ ਨੇ ਵੀਰਵਾਰ ਨੂੰ ਲਾਰੈਂਸ ਗੈਂਗ ਦੇ ਸਰਗਨਾ ਗੁਰਪਾਲ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਉਸ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਪਿੰਡ ਰਣਖੰਡੀ ਤੋਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਦੇ ਕਬਜ਼ੇ ’ਚੋਂ ਇੱਕ 0.30 ਬੋਰ ਦਾ ਚੀਨ ਦਾ ਬਣਿਆ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਹੋਏ ਹਨ।
6 ਨਵੰਬਰ ਨੂੰ ਜ਼ੀਰਕਪੁਰ ਕਸਬੇ ਦੇ ਵੀਆਈਪੀ ਰੋਡ ’ਤੇ ਮੁਹਾਲੀ ਪੁਲੀਸ ਅਤੇ ਲਾਰੈਂਸ ਦੇ ਗੁੰਡਿਆਂ ਵਿਚਕਾਰ ਮੁਕਾਬਲਾ ਹੋਇਆ ਸੀ। ਇਸ ਵਿੱਚ ਪੁਲਿਸ ਨੇ ਇੱਕ ਗੈਂਗਸਟਰ ਮਨਜੀਤ ਸਿੰਘ ਉਰਫ਼ ਗੁਰੀ ਨੂੰ ਗੋਲੀ ਮਾਰ ਕੇ ਕਾਬੂ ਕੀਤਾ ਸੀ। ਜਦਕਿ ਦੂਜਾ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਗੁਰਪਾਲ ਸਿੰਘ ਉਹੀ ਮੁਲਜ਼ਮ ਹੈ ਜੋ ਉਸ ਦਿਨ ਮੁਕਾਬਲੇ ਦੌਰਾਨ ਫਰਾਰ ਹੋ ਗਿਆ ਸੀ।
ਕਾਬੂ ਕੀਤੇ ਮਨਜੀਤ ਸਿੰਘ ਉਰਫ਼ ਗੁਰੀ ਤੋਂ ਪੁੱਛਗਿੱਛ ‘ਚ ਖੁਲਾਸਾ ਹੋਇਆ ਕਿ ਗੁਰਪਾਲ ਸਿੰਘ ਮੌਕੇ ਤੋਂ ਫਰਾਰ ਹੋ ਕੇ ਉੱਤਰ ਪ੍ਰਦੇਸ਼ ਚਲਾ ਗਿਆ ਸੀ। ਉਸ ਨੇ ਕੁਝ ਦਿਨ ਪਹਿਲਾਂ ਡੇਰਾਬੱਸੀ ਵਿੱਚ ਦੋ ਅਣਪਛਾਤੇ ਨੌਜਵਾਨਾਂ ਕੋਲੋਂ ਹਥਿਆਰ ਖੋਹ ਲਏ ਸਨ। ਉਹ ਨੌਜਵਾਨ ਮੋਟਰਸਾਈਕਲ ‘ਤੇ ਆਇਆ ਸੀ। ਦੋਵਾਂ ਨੇ ਜ਼ੀਰਕਪੁਰ ਵਿੱਚ ਹੀ ਕੋਈ ਵੱਡੀ ਵਾਰਦਾਤ ਕਰਨੀ ਸੀ।
Mohali Police Arrestted Gangstars: