Israel Hamas War Ceasefire:
ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਨੂੰ ਦੋ ਦਿਨਾਂ ਲਈ ਵਧਾ ਦਿੱਤਾ ਗਿਆ ਹੈ। ਦੋਵਾਂ ਦਿਨਾਂ ਵਿਚ 10 ਬੰਧਕਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਮਿਸਰ, ਕਤਰ ਅਤੇ ਅਮਰੀਕਾ ਦੇ ਦਬਾਅ ਤੋਂ ਬਾਅਦ ਜੰਗਬੰਦੀ ਨੂੰ ਵਧਾਇਆ ਗਿਆ ਹੈ। ਮਿਸਰ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਮੁਤਾਬਕ 20 ਹੋਰ ਬੰਧਕਾਂ ਨੂੰ ਰਿਹਾਅ ਕਰਨ ਲਈ ਸਹਿਮਤੀ ਬਣੀ ਹੈ। ਇਸ ਦੇ ਬਦਲੇ ਇਜ਼ਰਾਈਲ 60 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ।
ਇਹ ਵੀ ਪੜ੍ਹੋਂ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕਾਊਂਟਰ ਤੋਂ ਇਕ ਲੱਖ ਰੁਪਏ ਚੋਰੀ
ਇਸ ਤੋਂ ਪਹਿਲਾਂ ਇਜ਼ਰਾਈਲ ਨੇ ਕਿਹਾ ਸੀ ਕਿ ਉਹ ਜੰਗਬੰਦੀ ਨੂੰ ਵਧਾਉਣ ਲਈ ਤਿਆਰ ਹੈ। ਸ਼ਰਤ ਇਹ ਹੋਵੇਗੀ ਕਿ ਹਮਾਸ 50 ਹੋਰ ਬੰਧਕਾਂ ਨੂੰ ਰਿਹਾਅ ਕਰੇ। ਦਰਅਸਲ, 24 ਨਵੰਬਰ ਤੋਂ ਸ਼ੁਰੂ ਹੋਏ 4 ਦਿਨਾਂ ਦੀ ਜੰਗਬੰਦੀ ਵਿੱਚ 50 ਬੰਧਕਾਂ ਅਤੇ 150 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰਨ ਦਾ ਸੌਦਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਇਜ਼ਰਾਈਲ ਇਸ ਸੌਦੇ ਨੂੰ ਵਧਾਉਣ ਲਈ ਤਿਆਰ ਹੋ ਗਿਆ ਹੈ।
ਇੱਥੇ ਅਮਰੀਕੀ ਮੀਡੀਆ ਹਾਊਸ ਸੀਐਨਐਨ ਦੀ ਰਿਪੋਰਟ ਮੁਤਾਬਕ ਕਈ ਕੈਦੀਆਂ ਨੇ ਦੱਸਿਆ ਹੈ ਕਿ ਹਮਾਸ ਨੇ ਉਨ੍ਹਾਂ ਨੂੰ ਭੁੱਖਾ ਰੱਖਿਆ ਹੈ। ਭੋਜਨ ਰੋਜ਼ਾਨਾ ਨਹੀਂ ਦਿੱਤਾ ਜਾਂਦਾ ਸੀ, ਜੋ ਦਿੱਤਾ ਜਾਂਦਾ ਸੀ ਉਹ ਕਾਫ਼ੀ ਨਹੀਂ ਸੀ। ਸਹੀ ਭੋਜਨ ਨਾ ਮਿਲਣ ਕਾਰਨ ਕਈ ਬੰਧਕਾਂ ਦਾ ਭਾਰ 5 ਕਿਲੋ ਤੱਕ ਘਟ ਗਿਆ ਹੈ। ਹਾਲਾਂਕਿ ਰਿਹਾਅ ਕੀਤੇ ਗਏ ਬੰਧਕਾਂ ਦੇ ਸਰੀਰਾਂ ‘ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਹਨ, ਪਰ ਇਜ਼ਰਾਈਲ ਨੇ ਉਨ੍ਹਾਂ ਨੂੰ ਸਿਹਤਮੰਦ ਐਲਾਨਿਆ ਹੈ।
ਇਸ ਦੌਰਾਨ ਹਮਾਸ ਅੱਜ 11 ਬੰਧਕਾਂ ਨੂੰ ਰਿਹਾਅ ਕਰੇਗਾ। ਇਸ ਦੇ ਬਦਲੇ 33 ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ।
Israel Hamas War Ceasefire: