Virat Kohli: ਵਿਰਾਟ ਕੋਹਲੀ ਦੇ ‘ਬ੍ਰੇਕ ਮੈਸੇਜ’ ਨੇ ਮਚਾਈ ਹਲਚਲ, ਕੀ SA ਸੀਰੀਜ਼ ਤੋਂ ਪਹਿਲਾਂ ਵਨਡੇ-ਟੀ-20 ਤੋਂ ਲੈਣਗੇ ਸੰਨਿਆਸ?

IND vs SA, Virat Kohli:

ਵਿਰਾਟ ਕੋਹਲੀ ਹਾਲ ਹੀ ਵਿੱਚ ਖੇਡੇ ਗਏ ਇੱਕ ਰੋਜ਼ਾ ਵਿਸ਼ਵ ਕੱਪ 2023 ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਸਨ।

ਪਰ ਹੁਣ ਇਸ ਸਟਾਰ ਭਾਰਤੀ ਬੱਲੇਬਾਜ਼ ਬਾਰੇ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਦੱਖਣੀ ਅਫ਼ਰੀਕਾ ਖ਼ਿਲਾਫ਼ ਵਾਈਟ ਬਾਲ ਸੀਰੀਜ਼ ਨਹੀਂ ਖੇਡੇਗਾ। ਖਬਰਾਂ ਦੀ ਮੰਨੀਏ ਤਾਂ ਕੋਹਲੀ ਵਾਈਟ ਬਾਲ ਦੀ ਕ੍ਰਿਕਟ ਤੋਂ ਬ੍ਰੇਕ ਲੈ ਲੈਣਗੇ ਅਤੇ ਸਿਰਫ ਟੈਸਟ ਕ੍ਰਿਕਟ ਲਈ ਮੌਜੂਦ ਰਹਿਣਗੇ।

‘ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਕ ਵਿਰਾਟ ਕੋਹਲੀ ਨੇ ਬੀਸੀਸੀਆਈ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਵਾਈਟ ਬਾਲ ਦੀ ਕ੍ਰਿਕਟ ਤੋਂ ਬ੍ਰੇਕ ਲੈ ਲੈਣਗੇ। ਇਸ ਤਰ੍ਹਾਂ ਉਹ ਟੈਸਟ ਕ੍ਰਿਕਟ ‘ਚ ਹੀ ਚੋਣ ਲਈ ਉਪਲਬਧ ਹੋਣਗੇ।

ਭਾਰਤੀ ਟੀਮ ਦਾ ਅਗਲਾ ਮਿਸ਼ਨ ਦੱਖਣੀ ਅਫਰੀਕਾ ਦਾ ਦੌਰਾ ਹੋਵੇਗਾ, ਜਿੱਥੇ ਟੀਮ ਇੰਡੀਆ ਤਿੰਨਾਂ ਫਾਰਮੈਟਾਂ ਦੀ ਸੀਰੀਜ਼ ਖੇਡੇਗੀ। ਦੌਰੇ ਦੀ ਸ਼ੁਰੂਆਤ 10 ਦਸੰਬਰ ਨੂੰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਨਾਲ ਹੋਵੇਗੀ। ਫਿਰ 17 ਦਸੰਬਰ ਤੋਂ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ ਅਤੇ ਫਿਰ 26 ਦਸੰਬਰ ਤੋਂ ਟੀਮ ਇੰਡੀਆ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ।ਇੱਕ ਸੂਤਰ ਨੇ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ ਕਿਹਾ, “ਕੋਹਲੀ ਨੇ ਬੀਸੀਸੀਆਈ ਅਤੇ ਚੋਣਕਾਰਾਂ ਨੂੰ ਕਿਹਾ ਹੈ ਕਿ ਉਸਨੂੰ ਵਾਈਟ ਬਾਲ ਦੀ ਕ੍ਰਿਕਟ ਤੋਂ ਬ੍ਰੇਕ ਦੀ ਜ਼ਰੂਰਤ ਹੈ ਅਤੇ ਉਸ ਸਮੇਂ ਵਾਪਿਸ ਆ ਜਾਣਗੇ ਜਦੋਂ ਉਨ੍ਹਾਂ ਵਾਈਟ ਬਾਲ ਕ੍ਰਿਕਟ ਖੇਡਣਾ ਹੈ। ਫਿਲਹਾਲ ਉਨ੍ਹਾਂ ਨੇ ਬੀਸੀਸੀਆਈ ਨੂੰ ਕਿਹਾ ਹੈ ਕਿ ਉਹ ਰੈੱਡ ਬਾਲ ਕ੍ਰਿਕਟ ਖੇਡਣਗੇ, ਜਿਸ ਦਾ ਮਤਲਬ ਹੈ ਕਿ ਉਹ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਲਈ ਮੌਜੂਦ ਰਹੇਗਾ।

ਭਾਰਤ ਦੀ ਮੇਜ਼ਬਾਨੀ ਵਿੱਚ 2023 ਦੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ, ਵਿਰਾਟ ਕੋਹਲੀ ਨੇ ਕਈ ਰਿਕਾਰਡ ਤੋੜੇ ਅਤੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ। ਕੋਹਲੀ ਨੇ 11 ਮੈਚਾਂ ਦੀਆਂ 11 ਪਾਰੀਆਂ ‘ਚ 95.62 ਦੀ ਔਸਤ ਨਾਲ 765 ਦੌੜਾਂ ਬਣਾਈਆਂ ਸਨ।ਇਸ ਦੌਰਾਨ ਉਨ੍ਹਾਂ ਨੇ 3 ਸੈਂਕੜੇ ਅਤੇ 6 ਅਰਧ ਸੈਂਕੜੇ ਲਗਾਏ। 765 ਦੌੜਾਂ ਬਣਾ ਕੇ ਕੋਹਲੀ ਨੇ ਵਨਡੇ ਵਿਸ਼ਵ ਕੱਪ ਦੇ ਕਿਸੇ ਇੱਕ ਐਡੀਸ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਸੀ।

IND vs SA, Virat Kohli:

[wpadcenter_ad id='4448' align='none']