ਸਾਹਮਣੇ ਆਈ ਗਲੋਬਲ ਵਾਰਮਿੰਗ ਨੂੰ ਲੈ ਕੇ AI ਦੀ ਤਾਜ਼ਾ ਰਿਪੋਰਟ

ਦੁਨੀਆਂ ਭਰ ਵਿੱਚ ਗਲੋਬਲ ਵਾਰਮਿੰਗ ਇੱਕ ਅਹਿਮ ਮੁੱਦਾ ਹੈ ਅਤੇ ਇਸ ‘ਤੇ ਲਗਾਤਾਰ ਦੁਨੀਆਂ ਭਰ ਦੇ ਦੇਸ਼ ਚਿੰਤਨ ਕਰ ਰਹੇ ਹਨ। ਧਰਤੀ ਦੇ ਵੱਧ ਰਹੇ ਤਾਪਮਾਨ ਨਾਲ ਦੁਨੀਆਂ ਦੇ ਸਾਰੇ ਲੋਕਾਂ ਨੂੰ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ 2015 ਵਿੱਚ ਪੈਰਿਸ ਵਿੱਚ ਹੋਏ ਸੰਮੇਲਨ ਦੌਰਾਨ ਗਲੋਬਲ ਵਾਰਮਿੰਗ ਨੂੰ ਔਸਤਨ 1.5 ਡਿਗਰੀ ਸੈਲਸੀਅਸ ਤੋਂ ਘੱਟ ਰੱਖਣ ਦਾ ਟੀਚਾ ਬਣਾਇਆ ਗਿਆ ਸੀ।

2015 ਤੋਂ ਹੁਣ ਤੱਕ ਦੀ ਜੇਕਰ ਗੱਲ ਕਰੀਏ ਤਾਂ ਦੁਨੀਆਂ ਦੇ ਤਾਪਮਾਨ ਨੂੰ ਮਾਪਦੇ ਰਹਿਣ ਲਈ AI ਦੀ ਮਦਦ ਲਈ ਜਾ ਰਹੀ ਹੈ। ਹਾਲ ਹੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 10-15 ਸਾਲਾਂ ਵਿੱਚ ਹੀ 1.5 ਡਿਗਰੀ ਦੀ ਸੀਮਾ ਪਾਰ ਹੋ ਸਕਦੀ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ AI ਨੂੰ ਜਲਵਾਯੂ ਤਬਦੀਲੀ ਦੀ ਭਵਿੱਖਬਾਣੀ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਇਸ ਦੇ ਅੰਕੜਿਆਂ ‘ਤੇ ਜੇਕਰ ਨਜ਼ਰ ਮਾਰੀਏ ਤਾਂ AI ਦੀ ਰਿਪੋਰਟ ਮੁਤਾਬਿਕ ਜੇਕਰ ਇਸੇ ਤਰ੍ਹਾਂ ਆਉਣ ਵਾਲੇ ਕੁੱਝ ਦਹਾਕਿਆਂ ਵਿੱਚ ਜੇਕਰ ਨਿਕਾਸ ਜ਼ਿਆਦਾ ਰਹਿੰਦਾ ਹੈ ਤਾਂ ਇਸ ਸਦੀ ਦੇ ਮੱਧ ਤੱਕ ਧਰਤੀ ਦੇ ਪੂਰਵ-ਉਦਯੋਗਿਕ ਪੱਧਰ ਤੋਂ ਦੋ ਡਿਗਰੀ ਸੈਲਸੀਅਸ ਉੱਪਰ ਗਰਮ ਹੋਣ ਦੀ 50 ਪ੍ਰਤੀਸ਼ਤ ਸੰਭਾਵਨਾ ਹੈ, ਅਤੇ 80 ਪ੍ਰਤੀਸ਼ਤ ਤੋਂ ਵੱਧ ਸੰਭਾਵਨਾ ਹੈ ਕਿ ਇਹ 2060 ਤੱਕ ਨਿਰਧਾਰਿਤ ਸੀਮਾ ਨੂੰ ਪਾਰ ਕਰ ਲਵੇਗਾ।

ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ ਦੇ ਜਰਨਲ ਪ੍ਰੋਸੀਡਿੰਗਜ਼ ਵਿੱਚ ਪ੍ਰਕਾਸ਼ਿਤ ਖੋਜ ਨੇ ਦੁਨੀਆ ਭਰ ਦੇ ਹਾਲ ਹੀ ਦੇ ਤਾਪਮਾਨ ਦੇ ਨਿਰੀਖਣਾਂ ਦੀ ਵਰਤੋਂ ਕਰਦੇ ਹੋਏ ਜਲਵਾਯੂ ਪਰਿਵਰਤਨ ਦੀ ਭਵਿੱਖਬਾਣੀ ਕਰਨ ਲਈ AI ਨੂੰ ਨਿਯੁਕਤ ਕੀਤਾ ਹੈ।

ਪਹਿਲਾਂ ਹੀ ਵੱਧ ਚੁੱਕਾ ਹੈ ਬਹੁਤ ਤਾਪਮਾਨ: ਵਧਦੇ ਤਾਪਮਾਨ ਬਾਰੇ ਗੱਲ ਕਰਦੇ ਹੋਏ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਜਲਵਾਯੂ ਵਿਗਿਆਨੀ ਨੂਹ ਡਾਈਫੇਨਬਾਕ ਨੇ ਕਿਹਾ ਕਿ AI ਜਿਸਨੂੰ ਕਿ ਜਲਵਾਯੂ ਪਰਿਵਰਤਨ ਲਈ ਨਿਯੁਕਤ ਕੀਤਾ ਗਿਆ ਹੈ ਅਤੇ ਜਿਸਨੇ ਮੌਜੂਦਾ ਹਾਲਾਤਾਂ ਦੇ ਮੁਤਾਬਿਕ ਰਿਪੋਰਟ ਤਿਆਰ ਕੀਤੀ ਹੈ, ਇਹ ਪੁਸ਼ਟੀ ਕਰਦਾ ਹੈ ਕਿ ਸੰਸਾਰ 1.5 ਡਿਗਰੀ ਸੈਲਸੀਅਸ ਸੀਮਾ ਨੂੰ ਪਾਰ ਕਰ ਜਾਵੇਗਾ।

ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ AI ਦੇ ਅੰਕੜੇ ਪੂਰੀ ਤਰ੍ਹਾਂ ਭਰੋਸੇਯੋਗ ਹਨ ਅਤੇ ਇਸ ਦੇ ਹਿਸਾਬ ਨਾਲ ਪਹਿਲਾਂ ਹੀ ਬਹੁਤ ਵਾਧਾ ਹੋ ਚੁੱਕਾ ਹੈ।

[wpadcenter_ad id='4448' align='none']