ਲੁਧਿਆਣਾਃ 6 ਦਸੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ ਵਿਖੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦੀ ਸਾਲਾਨਾ ਮਿਲਣੀ ਕਰਵਾਈ ਗਈ। 1952 ਤੋਂ ਲੈ ਕੇ ਹੁਣ ਤੱਕ ਇਸ ਸਕੂਲ ਦੇ ਸੈਂਕੜੇ ਵਿਦਿਆਰਥੀ ਇਸ ਮੌਕੇ ਹਾਜ਼ਰ ਹੋਏ । ਸਾਰਿਆਂ ਨੇ ਆਪੋ-ਆਪਣੇ ਸਮੇਂ ਦੀਆਂ ਸਕੂਲ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਸਭ ਮਹਾਂ ਅਨੁਭਵੀਆਂ ਨੇ ਵਿਦਿਆਰਥੀਆਂ ਨੂੰ ਨੈਤਿਕ ਗੁਣਾਂ ਅਤੇ ਵੱਧ ਤੋਂ ਵੱਧ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਆ ।
ਸਾਲ 2018 ਤੋਂ ਇਸ ਸਕੂਲ ਦੀ ਅਲੂਮਨੀ ਐਸੋਸੀਏਸ਼ਨ ਹੋਂਦ ਵਿੱਚ ਆਈ, ਜੋ ਕਿ ਹੁਣ ਸਥਾਪਿਤ ਰਜਿਸਟਰਡ ਸੰਸਥਾ ਬਣ ਚੁੱਕੀ ਹੈ। ਅਲੂਮਨੀ ਦੇ ਮੈਂਬਰ ਸਾਹਿਬਾਨ ਦੀ ਸਕੂਲ ਪ੍ਰਤੀ ਲਗਾਅ ਦੀ ਇਹ ਵਿਲੱਖਣ ਮਿਸਾਲ ਹੈ ਕਿ ਉਹਨਾਂ ਨੇ ਪਿਛਲੇ ਸਾਲਾਂ ਵਿੱਚ ਵੱਡੀਆਂ ਰਕਮਾਂ ਖਰਚ ਕਰਕੇ ਸਕੂਲ ਵਿਖੇ ਬਾਸਕਿਟਬਾਲ ਗਰਾਊਂਡ, ਓਪਨ ਏਅਰ ਥੀਏਟਰ, ਦੋ ਬੈਡਮਿੰਟਨ ਕੋਰਟ ਬਣਵਾ ਕੇ ਸਕੂਲ ਨੂੰ ਜਿਲ੍ਹੇ ਭਰ ਦਾ ਉੱਘਾ ਸਕੂਲ ਹੋਣ ਦਾ ਮਾਣ ਦਿਵਾਇਆ ਹੈ।
ਇਸੇ ਲੜੀ ਤਹਿਤ ਇਸ ਵਿਦਿਆਰਥੀ ਮਿਲਣੀ ਸਭਾ ਦਾ ਆਯੋਜਨ ਹਰ ਸਾਲ ਵਾਂਗ ਇਸ ਵਾਰ ਵੀ ਕੀਤਾ ਗਿਆ। ਇਸ ਮੌਕੇ ਹਰ ਸਾਲ ਵਾਂਗ ਸੈਮੀਨਾਰ ਵੀ ਕਰਵਾਇਆ ਗਿਆ। ਜਿਸ ਦਾ ਵਿਸ਼ਾ “ਅੰਗਰੇਜ਼ੀ ਰਾਜ-ਪ੍ਰਬੰਧ ਅਤੇ ਮੌਜੂਦਾ ਪ੍ਰਸ਼ਾਸਨ: ਲਗਾਤਾਰਤਾ ਅਤੇ ਬਦਲਾਅ”ਰੱਖਿਆ ਗਿਆ। ਸੋ ਸੈਮੀਨਾਰ ਵਿੱਚ ਪੰਜਾਬ ਦੇ ਨਾਮਵਰ ਵਿਦਵਾਨ ਅਤੇ ਉੱਘੀਆਂ ਹਸਤੀਆਂ ਨੇ ਭਾਗ ਲਿਆ ਬੁਲਾਰਿਆਂ ਵਿੱਚ ਡਾਕਟਰ ਜਸਬੀਰ ਸਿੰਘ ਇਤਿਹਾਸ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ , ਡਾਕਟਰ ਬਲਜੀਤ ਸਿੰਘ ਜੀ ਐਚ ਜੀ ਖਾਲਸਾ ਕਾਲਜ ਗੁਰੂਸਰ ਸੁਧਾਰ , ਸਰਦਾਰ ਨਿਰੰਜਨ ਸਿੰਘ ਸਾਬਕਾ ਡਾਇਰੈਕਟਰ ਇਨਫੋਰਸਮੈਂਟ ਡਾਇਰੈਕਟੋਰੇਟ , ਸਰਦਾਰ ਗੁਰਪ੍ਰੀਤ ਸਿੰਘ ਤੂਰ ਸਾਬਕਾ ਆਈ ਜੀ ਪੰਜਾਬ ਪੁਲਿਸ ਸੁਮਾਰ ਸਨ। ਵਿਦਵਾਨ ਸੱਜਣਾਂ ਨੇ ਅੰਗਰੇਜ਼ੀ ਰਾਜ ਦੇ ਇਤਿਹਾਸ ਦੇ ਅਜਿਹੇ ਵਾਕਿਆਤ ਸਾਂਝੇ ਕੀਤੇ ਜੋ ਸਰੋਤਿਆਂ ਲਈ ਬਿਲਕੁਲ ਅਣਸੁਣੇ ਸਨ। ਸੋ ਸੈਮੀਨਾਰ ਅਤਿਅੰਤ ਸਲਾਘਾ ਯੋਗ ਰਿਹਾ। ਇਸ ਮੌਕੇ ਸਕੂਲ ਦਾ ਸਲਾਨਾ ਰਸਾਲਾ ‘ਈਸ਼ਰ
ਰਿਸ਼ਮਾਂ’ ਵੀ ਪ੍ਰਕਾਸ਼ਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਹੋਈ। ਉਪਰੰਤ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਸ੍ਰੀ ਰਜਿੰਦਰ ਕੁਮਾਰ ਜੀ ਨੇ ਆਏ ਮਹਿਮਾਨਾਂ ਲਈ ਸਵਾਗਤੀ ਸੰਬੋਧਨ ਕੀਤਾ। ਇਸ ਤੋਂ ਅੱਗੇ ਸਮਾਗਮ ਬਕਾਇਦਾ ਸ਼ੁਰੂ ਹੋ ਗਿਆ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸਰਦਾਰ ਬਬਲਜੀਤ ਸਿੰਘ ਲੈਕਚਰਾਰ ਇਤਿਹਾਸ ਦੁਆਰਾ ਨਿਭਾਈ ਗਈ ।
ਇਸ ਮੌਕੇ ਹਾਜ਼ਰ ਸੱਜਣਾਂ ਵਿੱਚ ਵਿਸ਼ੇਸ਼ ਤੌਰ ਤੇ ਡੀ ਈ ਓ ਸੈਕੰਡਰੀ (ਬਰਨਾਲਾ) ਸ. ਸ਼ਮਸ਼ੇਰ ਸਿੰਘ, ਡਿਪਟੀ ਡੀ ਈ ਓ ਮੈਡਮ ਵਸੁੰਧਰਾ ਕਪਲਾ, ਸਰਦਾਰ ਬਿੰਦਰ ਸਿੰਘ ਖੁੱਡੀ ਜ਼ਿਲ੍ਹਾ ਖੋਜ ਅਫਸਰ ਅਤੇ ਸਟਾਫ, ਡਾ.ਚਰਨਦੀਪ ਸਿੰਘ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ ਕਾਲਜ ਗਹਿਲ, ਕਰਨਲ ਦਲਵਿੰਦਰ ਸਿੰਘ ਗਰੇਵਾਲ, ਸ੍ਰੀ ਭੀਮ ਰਾਜ ਜੀ ਬਾਂਸਲ, ਕੈਪਟਨ ਸੁਖਦੇਵ ਸਿੰਘ ਗਿੱਲ ਗਾਗੇਵਾਲ, ਲੈਕਚਰਾਰ ਸਰਦਾਰ ਸਰਬਜੀਤ ਸਿੰਘ, ਸ. ਦਲਜਿੰਦਰ ਸਿੰਘ ਸਾਇੰਸ ਮਾਸਟਰ, ਲੈਕਚਰਾਰ ਸੁਖਚੰਦਨ ਸਿੰਘ , ਹੈੱਡ ਮਾਸਟਰ ਕੁਲਦੀਪ ਸਿੰਘ, ਸਰਦਾਰ ਬਿੰਦਰ ਸਿੰਘ ਖੁੱਡੀ ਜ਼ਿਲਾ ਖੋਜ ਅਫਸਰ ਅਤੇ ਉਹਨਾਂ ਦਾ ਸਟਾਫ, ਪ੍ਰਿੰਸੀਪਲ ਸ. ਨਰਿੰਦਰ ਸਿੰਘ, ਸ. ਪਰਮਿੰਦਰ ਸਿੰਘ ਗੁਰੂ ਨਾਨਕ ਪਬਲਿਕ ਸਕੂਲ ਧਨੇਰ, ਬੀ ਐੱਨ ਓ ਜਸਵਿੰਦਰ ਸਿੰਘ, ਹੈੱਡ ਮਾਸਟਰ ਰਾਜੇਸ਼ ਗੋਇਲ ਸ. ਲੈਕਚਰਾਰ ਅਜੀਤ ਸਿੰਘ, ਮਨਦੀਪ ਸਿੰਘ, ਗੱਲਾ ਕਮੇਟੀ, ਗ੍ਰਾਮ ਪੰਚਾਇਤ ਮੂੰਮ, ਗ੍ਰਾਮ ਪੰਚਾਇਤ ਚੱਕ ਭਾਈ ਕਾ, ਗ੍ਰਾਮ ਪੰਚਾਇਤ ਗਾਗੇਵਾਲ ਹਾਜ਼ਰ ਹੋਏ।