ਕੈਨੇਡਾ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਵੱਡਾ ਝਟਕਾ, ਸਰਕਾਰ ਨੇ ਕੀਤਾ ਇਹ ਐਲਾਨ

Canada Visa funds doubles:

ਜਸਟਿਨ ਟਰੂਡੋ (justin trudeau) ਸਰਕਾਰ ਨੇ ਕੈਨੇਡਾ ਪੜ੍ਹਨ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਚੁੱਪ-ਚੁਪੀਤੇ ਵੱਡੇ ਝਟਕਾ ਦਿੱਤਾ ਹੈ। ਇਸ ਫੈਸਲੇ ਨਾਲ ਇਥੇ ਆਉਣ ਵਾਲੇ ਪੂਰੀ ਦੁਨੀਆਂ ਦੇ ਵਿਦਿਆਰਥੀ ਪ੍ਰਭਾਵਿਤ ਹੋਣਗੇ, ਕਿਉਂਕਿ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ (canada visa) ਨੂੰ ਉੱਥੇ ਰਹਿਣ ਅਤੇ ਪੜ੍ਹਾਈ ਕਰਨ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਖਰਚਣੇ ਪੈਣਗੇ।

ਇਸ ਦੇ ਨਾਲ ਹੀ ਮਜ਼ਬੂਤ ​​ਵਿੱਤੀ ਪਿਛੋਕੜ ਦਿਖਾਉਣਾ ਹੋਵੇਗਾ। ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਇਸ ਬਦਲਾਅ ਦਾ ਐਲਾਨ ਕੀਤਾ ਹੈ। ਇਹ ਨਵਾਂ ਫੈਸਲਾ ਪਹਿਲੀ ਜਨਵਰੀ 2024 ਤੋਂ ਲਾਗੂ ਹੋਵੇਗਾ।

ਇਹ ਵੀ ਪੜ੍ਹੋ: ਵਿਦੇਸ਼ ਜਾ ਕੇ ਡਾਕਟਰੀ ਦੀ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ! NEET ਦੇ ਇਹ ਨਵੇਂ ਮਾਪਦੰਡ ਤੁਹਾਡੇ ਲਈ ਕਿਵੇਂ ਹਨ ਉਮੀਦ ਭਰੇ

ਮਾਰਕ ਮਿਲਰ ਨੇ ਇਕ ਨਿਊਜ਼ ਰੀਲੀਜ਼ ਵਿਚ ਕਿਹਾ ਕਿ ਇੱਕ ਬਿਨੈਕਾਰ ਨੂੰ ਇਹ ਦਿਖਾਉਣਾ ਹੋਵੇਗਾ ਕਿ ਉਨ੍ਹਾਂ ਕੋਲ ਪਹਿਲੇ ਸਾਲ ਦੇ ਟਿਊਸ਼ਨ ਅਤੇ ਯਾਤਰਾ ਦੇ ਖਰਚੇ ਤੋਂ ਇਲਾਵਾ 20,635 ਕੈਨੇਡੀਅਨ ਡਾਲਰ (ਲਗਭਗ 15,181 ਅਮਰੀਕੀ ਡਾਲਰ) ਹਨ, ਜੋ ਭਾਰਤ ਦੇ 12 ਲੱਖ 66 ਹਜ਼ਾਰ ਦੇ ਕਰੀਬ ਬਣਦੇ ਹਨ।

ਕੈਨੇਡੀਅਨ ਸਰਕਾਰ ਨੇ ਐਲਾਨ ਕੀਤੀ ਹੈ ਕਿ ਉਹ ਪਹਿਲੀ ਜਨਵਰੀ 2024 ਨੂੰ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿੱਤੀ ਜੀਵਨ ਲੋੜਾਂ ਨੂੰ ਦੁੱਗਣਾ ਕਰ ਦੇਵੇਗੀ। ਹੁਣ ਨਵੇਂ ਬਦਲਾਅ ਤਹਿਤ ਵਿਦਿਆਰਥੀਆਂ ਨੂੰ ਰਹਿਣ-ਸਹਿਣ ਅਤੇ ਪੜ੍ਹਾਈ ਦੀ ਕੁੱਲ ਲਾਗਤ ਦਾ ਅੱਧਾ ਹਿੱਸਾ ਕਾਗਜ਼ ‘ਤੇ ਸਾਬਤ ਕਰਨਾ ਹੋਵੇਗਾ। ਜਦਕਿ ਪਹਿਲਾਂ ਇਹ ਰਾਸ਼ੀ ਵਿਦਿਆਰਥੀਆਂ ਦੀ ਪੜ੍ਹਾਈ ਦੇ ਪੱਧਰ ਦੇ ਆਧਾਰ ‘ਤੇ ਤੈਅ ਕੀਤੀ ਜਾਂਦੀ ਸੀ। ਉਦਾਹਰਨ ਲਈ, ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਸਾਲਾਨਾ $10,000 ਦਾ ਪ੍ਰਬੰਧ ਕਰਨਾ ਪੈਂਦਾ ਸੀ। ਪਰ ਨਵੇਂ ਨਿਯਮਾਂ ਤਹਿਤ ਹੁਣ ਸਾਰੇ ਵਿਦਿਆਰਥੀਆਂ ਨੂੰ ਸਾਲਾਨਾ 15,000 ਡਾਲਰ ਦਾ ਪ੍ਰਬੰਧ ਕਰਨਾ ਹੋਵੇਗਾ।

Canada Visa funds doubles:

[wpadcenter_ad id='4448' align='none']