ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਛਤਰ ਸਿੰਘ ਚੌਹਾਨ ਦਾ ਦਿਹਾਂਤ

Chhatar Singh Chauhan Died

ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਛਤਰ ਸਿੰਘ ਚੌਹਾਨ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਰੋਹਤਕ ਪੀਜੀਆਈ ਵਿੱਚ ਆਖਰੀ ਸਾਹ ਲਿਆ। ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 12 ਦਸੰਬਰ ਨੂੰ ਪਿੰਡ ਬੌਂਦ ਵਿੱਚ ਕੀਤਾ ਜਾਵੇਗਾ।

ਚੌਹਾਨ ਚਰਖੀ ਦਾਦਰੀ ਦੇ ਬੋਂਡ ਪਿੰਡ ਦਾ ਰਹਿਣ ਵਾਲੇ ਸੀ। ਫਿਲਹਾਲ ਉਹ ਭਿਵਾਨੀ ਸ਼ਹਿਰ ‘ਚ ਰਹਿ ਰਹੇ ਸਨ। ਉਹ ਭਿਵਾਨੀ ਦੇ ਮੁੰਦਲ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ। ਬੰਸੀਲਾਲ ਦੀ ਸਰਕਾਰ ਵਿੱਚ ਉਨ੍ਹਾਂ ਨੂੰ ਵਿਧਾਨ ਸਭਾ ਦਾ ਸਪੀਕਰ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਚੱਲਦੇ ਸ਼ੋਅ ਨੂੰ ਪੁਲਿਸ ਨੇ ਕਰਵਾਇਆ ਬੰਦ

ਛਤਰ ਸਿੰਘ ਚੌਹਾਨ ਨੂੰ ਪਿਛਲੇ ਕਈ ਦਿਨਾਂ ਤੋਂ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਭਿਵਾਨੀ ਦੇ ਹਸਪਤਾਲ ‘ਚ ਭਰਤੀ ਕਰਵਾਇਆ। ਉੱਥੇ ਵੀ ਉਨ੍ਹਾਂ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ। ਇੱਥੇ ਉਹ ਵੈਂਟੀਲੇਟਰ ‘ਤੇ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਦਿਲ ਦੀ ਸਮੱਸਿਆ ਵੀ ਸੀ।

1991 ਵਿੱਚ ਵਿਧਾਇਕ ਬਣੇ
ਛਤਰ ਸਿੰਘ ਚੌਹਾਨ 1991 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸਨ। ਉਹ 1996 ਤੋਂ 1999 ਤੱਕ ਵਿਧਾਨ ਸਭਾ ਦੇ ਸਪੀਕਰ ਵੀ ਰਹੇ।

Chhatar Singh Chauhan Died

[wpadcenter_ad id='4448' align='none']