ਡਿਪਟੀ ਕਮਿਸ਼ਨਰ ਦਫਤਰ ਵਿਚ ਭਰਤੀ ਕੀਤੇ ਜਾਣਗੇ ‘ਬਲੌਕ ਫੈਲੋ’

ਅੰਮ੍ਰਿਤਸਰ, 15 ਦਸੰਬਰ-

ਸਰਕਾਰ ਦੀਆਂ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਲੋਕਾਂ ਵਿਚ ਜਾਗਰੂਕਤਾ ਲਿਆਉਣ, ਅਧਿਕਾਰੀਆਂ ਵਿਚਾਲੇ ਬਿਹਤਰ ਤਾਲਮੇਲ ਬਨਾਉਣ ਤੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਆਮ ਲੋਕਾਂ ਦੀ ਰੈਅ ਲੈਣ ਵਾਸਤੇ ਡਿਪਟੀ ਕਮਿਸ਼ਨਰ ਦਫਤਰ ਵਿਚ ਇਛਾਵਾਨ ਬਲੌਕ ਫੈਲੋ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਉਕਤ ਫੈਲੋਸ਼ਿਪ ਪ੍ਰੋਗਰਾਮ ਫਿਲਹਾਲ ਇਕ ਸਾਲ ਸਮਾਂ ਸੀਮਾ ਦਾ ਹੋਵੇਗਾ, ਜਿਸ ਨੂੰ ਵਿਭਾਗ ਦੀਆਂ ਲੋੜਾਂ, ਕੰਮ ਦੀ ਗੁਣਵਤਾ ਤੇ ਲੋਕਾਂ ਦੀ ਜਰੂਰਤ ਅਨੁਸਾਰ ਵਧਾਇਆ ਵੀ ਜਾ ਸਕਦਾ ਹੈ। ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲੇ ਵਿਚ ਫਿਲਹਾਲ 2 ਫੈਲੋ ਲਏ ਜਾਣਗੇ, ਜਿੰਨਾ ਨੂੰ 55000 ਰੁਪਏ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ। ਉਨਾਂ ਕਿਸੇ ਵੀ ਵਿਸ਼ੇ ਉਤੇ ਪੋਸਟ ਗਰੈਜੂਏਸ਼ਨ ਦੀ ਪੜਾਈ ਕਰ ਚੁੱਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਅੰਮ੍ਰਿਤਸਰ ਜਿਲ੍ਹੇ ਦੀ ਵੈਬਸਾਈਟ ‘ਅੰਮ੍ਰਿਤਸਰ . ਐਨ ਆਈ ਸੀ. ਇਨ’ ਉਤੇ ਜਾ ਕੇ 19 ਦਸੰਬਰ ਤੱਕ ਆਪਣੇ ਬਿਨੈ ਪੱਤਰ ਦੇ ਸਕਦੇ ਹਨ। ਉਨਾਂ ਦੱਸਿਆ ਕਿ ਆਏ ਹੋਏ ਬਿਨੈ ਪੱਤਰਾਂ ਵਿਚ 2 ਨੌਜਵਾਨਾਂ ਦੀ ਚੋਣ ਕਰਕੇ ਉਨਾਂ ਨੂੰ 22 ਦਸੰਬਰ ਨੂੰ ਹੀ ਕੰਮ ਉਤੇ ਬੁਲਾ ਲਿਆ ਜਾਵੇਗਾ।

[wpadcenter_ad id='4448' align='none']