ਪੰਚਾਇਤ ਚੋਣਾਂ ਲਈ ਜਿਲ੍ਹਾ ਪ੍ਰਸਾਸ਼ਨ ਨੇ ਤਿਆਰੀਆਂ ਆਰੰਭੀਆਂ

ਅੰਮ੍ਰਿਤਸਰ, 15 ਦਸੰਬਰ –

ਪੰਜਾਬ ਸਰਕਾਰ ਵੱਲੋਂ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਨਿਕਟ ਭਵਿੱਖ ਵਿਚ ਕਰਵਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸਦੇ ਚੱਲਦੇ ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਅਧਿਕਾਰੀਆਂ ਨੂੰ ਵੋਟਰ ਸੂਚੀਆਂ ਦੀ ਸੁਧਾਈ ਤਰੁੰਤ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਰੀ ਕੀਤੇ ਗਏ ਹੁਕਮਾਂ ਵਿਚ ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 20 ਦਸੰਬਰ 2023 ਨੂੰ ਕਰਵਾਈ ਜਾਵੇਗੀ ਅਤੇ ਵੋਟਾਂ ਸਬੰਧੀ ਦਾਅਵੇ ਤੇ ਇਤਰਾਜ਼ 21 ਤੋਂ 29 ਦਸੰਬਰ ਤੱਕ ਲਏ ਜਾਣਗੇ। ਉਨਾਂ ਹਦਾਇਤ ਕੀਤੀ ਕਿ ਉਕਤ ਦਾਅਵੇ ਤੇ ਇਤਰਾਜ਼ਾਂ ਦਾ ਨਿਪਟਾਰਾ 5 ਜਨਵਰੀ 2024 ਤੱਕ ਪੂਰਾ ਕਰ ਲਿਆ ਜਾਵੇ ਅਤੇ ਉਪਰੰਤ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 7 ਜਨਵਰੀ 2024 ਨੂੰ ਕਰ ਦਿੱਤਾ ਜਾਵੇ।

     ਉਨਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ ਲਈ ਰਾਜ ਚੋਣ ਕਮਿਸ਼ਨ ਵੱਲੋਂ ਬਲਾਕ ਅਜਨਾਲਾ ਲਈ ਸਬ ਡਵੀਜਨਲ ਮੈਜਿਟਰੇਟ ਅਜਨਾਲਾ, ਬਲਾਕ ਚੌਗਾਵਾਂ ਅਤੇ ਹਰਸ਼ਾ ਛੀਨਾ ਲਈ ਸਬ ਡਵੀਜਨਲ ਮੈਜਿਸਟਰੇਟ ਲੋਪੋਕੇ, ਬਲਾਕ ਮਜੀਠਾ ਲਈ ਸਬ ਡਵੀਜਨਲ ਮੈਜਿਸਟਰੇਟ ਮਜੀਠਾ, ਬਲਾਕ ਰਈਆ ਅਤੇ ਤਰਸਿੱਕਾ ਲਈ ਸਬ ਡਵੀਜਨਲ ਮੈਜਿਸਟਰੇਟ ਸ੍ਰੀ ਬਾਬਾ ਬਕਾਲਾ ਸਾਹਿਬ, ਬਲਾਕ ਜੰਡਿਆਲਾ ਗੁਰੂ ਲਈ ਸਬ ਡਵੀਜਨਲ ਮੈਜਿਸਟਰੇਟ ਅੰਮ੍ਰਿਤਸਰ-1 ਅਤੇ ਬਲਾਕ ਅਟਾਰੀ ਤੇ ਵੇਰਕਾ ਲਈ ਸਬ ਡਵੀਜਨਲ ਮੈਜਿਸਟਰੇਟ ਅੰਮ੍ਰਿਤਸਰ ਨੂੰ ਬਤੌਰ ਚੋਣਕਾਰ ਰਜਿਸਟੇਸ਼ਨ ਅਫਸਰ ਨਿਯੁੱਕਤ ਕੀਤਾ ਗਿਆ ਹੈ। ਉਨਾਂ ਆਮ ਜਨਤਾ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਦਾਅਵੇ ਤੇ ਇਤਰਾਜ਼ ਆਪਣੇ ਆਪਣੇ ਬਲਕਾ ਦੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਦੇ ਦਫਤਰਾਂ ਵਿਚ ਦਾਇਰ ਕੀਤੇ ਜਾ ਸਕਦੇ ਹਨ।

[wpadcenter_ad id='4448' align='none']