I.N.D.I.A ਦੀ ਬੈਠਕ ‘ਚ ਸੀਟ ਵੰਡ ਫਾਰਮੂਲੇ ‘ਤੇ ਚਰਚਾ ਜਾਰੀ

INDIA Alliance Meeting

I.N.D.I.A ਦੇ ਆਗੂਆਂ ਦੀ ਚੌਥੀ ਮੀਟਿੰਗ ਅੱਜ (19 ਨਵੰਬਰ) ਦਿੱਲੀ ਦੇ ਅਸ਼ੋਕਾ ਹੋਟਲ ਵਿੱਚ ਹੋ ਰਹੀ ਹੈ। ਇਸ ‘ਚ ਕਾਂਗਰਸ ਨੇਤਾ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਸ਼ਾਮਲ ਹੋਏ। ਮੀਟਿੰਗ ਵਿੱਚ ਸਪਾ ਆਗੂ ਅਖਿਲੇਸ਼ ਯਾਦਵ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼, ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫ਼ਤੀ ਅਤੇ ਆਰਐਲਡੀ ਦੇ ਜਯੰਤ ਚੌਧਰੀ ਵੀ ਮੌਜੂਦ ਹਨ।

ਮੀਟਿੰਗ ‘ਚ ਇਨ੍ਹਾਂ ਚਾਰ ਮੁੱਦਿਆਂ ‘ਤੇ ਚਰਚਾ ਕੀਤੀ ਜਾ ਰਹੀ ਹੈ

1- ਸੀਟ ਵੰਡ ਫਾਰਮੂਲੇ ਨੂੰ ਅੰਤਿਮ ਰੂਪ

ਮੀਟਿੰਗ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਸੀਟਾਂ ਦੀ ਵੰਡ ਦਾ ਮੁੱਦਾ ਚਰਚਾ ਦਾ ਕੇਂਦਰ ਰਿਹਾ। ਵਿਰੋਧੀ ਪਾਰਟੀਆਂ ਸੀਟਾਂ ਦੀ ਵੰਡ ਦੇ ਫਾਰਮੂਲੇ ਨੂੰ ਅੰਤਿਮ ਰੂਪ ਦੇਣ ‘ਤੇ ਕੇਂਦਰਿਤ ਹਨ। ਭਾਜਪਾ ਖਿਲਾਫ 400 ਸੀਟਾਂ ‘ਤੇ ਸਾਂਝੇ ਉਮੀਦਵਾਰ ਖੜ੍ਹੇ ਕਰਨ ਦਾ ਟੀਚਾ ਹੈ। ਇਸ ਦੇ ਨਾਲ ਹੀ ਕਾਂਗਰਸ 275 ਤੋਂ 300 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਦੀ ਕੋਸ਼ਿਸ਼ ਕਰੇਗੀ। ਪਾਰਟੀ ਦੂਜੀਆਂ ਪਾਰਟੀਆਂ ਨੂੰ ਸਿਰਫ਼ 200-250 ਸੀਟਾਂ ਦੇਣ ਦੇ ਹੱਕ ਵਿੱਚ ਹੈ।

ਇਹ ਵੀ ਪੜ੍ਹੋ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 22 ਦਸੰਬਰ ਨੂੰ ਆਉਣਗੇ ਚੰਡੀਗੜ੍ਹ

2- ਕੋਆਰਡੀਨੇਟਰ ਕੌਣ ਹੋਵੇਗਾ?

ਮੀਟਿੰਗ ‘ਚ ਮੋਰਚੇ ਦੇ ਕੋਆਰਡੀਨੇਟਰ ਦੇ ਨਾਂ ‘ਤੇ ਚਰਚਾ ਹੋ ਰਹੀ ਹੈ। ਇਸ ਦੇ ਲਈ ਊਧਵ ਠਾਕਰੇ, ਮਮਤਾ ਬੈਨਰਜੀ, ਨਿਤੀਸ਼ ਕੁਮਾਰ ਦੇ ਨਾਵਾਂ ‘ਤੇ ਵਿਚਾਰ ਕੀਤਾ ਜਾ ਸਕਦਾ ਹੈ।

3- ਵਿਕਲਪਿਕ ਏਜੰਡਾ ਅਤੇ ਮੁੱਦੇ ਕੀ ਹੋਣਗੇ?

ਮੀਟਿੰਗ ਵਿੱਚ ਰਣਨੀਤੀ ਉਲੀਕੀ ਜਾਵੇਗੀ ਕਿ ਭਾਜਪਾ ਦੇ ਸਨਾਤਨ ਅਤੇ ਭਗਵੇਂ ਮੁੱਦੇ ਦੇ ਜਵਾਬ ਵਿੱਚ ਉਨ੍ਹਾਂ ਨੂੰ ਕਿਹੜੇ ਮੁੱਦਿਆਂ ’ਤੇ ਜਾਣਾ ਚਾਹੀਦਾ ਹੈ। ਮੋਦੀ ਅਤੇ ਭਾਜਪਾ ਦਾ ਵਿਰੋਧ ਕਰਨ ਤੋਂ ਇਲਾਵਾ I.N.D.I.A ਦੀ ਦੇਸ਼ ਲਈ ਕੀ ਯੋਜਨਾ ਹੈ, ਇਸ ‘ਤੇ ਵੀ ਗੱਲਬਾਤ ਹੋਵੇਗੀ।

4- ਚੋਣ ਮੁਹਿੰਮ ਅਤੇ ਪ੍ਰਬੰਧਨ

ਗਠਜੋੜ ਦੇ ਆਗੂ ਉਮੀਦਵਾਰ ਤੈਅ ਕਰਨ ਤੋਂ ਬਾਅਦ ਲੋਕ ਸਭਾ ਚੋਣਾਂ ਲਈ ਸੁਰ ਤੈਅ ਕਰਨਗੇ। ਕਿੱਥੇ, ਕਿੰਨੀਆਂ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਸਟਾਰ ਪ੍ਰਚਾਰਕ ਕੌਣ ਹੋਣਗੇ। ਚੋਣ ਪ੍ਰਚਾਰ ਦੀ ਬ੍ਰਾਂਡਿੰਗ ਕਿਵੇਂ ਹੋਵੇਗੀ ਅਤੇ ਇਸ ਲਈ ਕਿਹੜੀਆਂ ਏਜੰਸੀਆਂ ਦੀ ਮਦਦ ਲਈ ਜਾ ਸਕਦੀ ਹੈ?

ਮੀਟਿੰਗ ਤੋਂ ਪਹਿਲਾਂ, ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ 5 ਮੈਂਬਰਾਂ ਦੀ ਰਾਸ਼ਟਰੀ ਗਠਜੋੜ ਕਮੇਟੀ ਬਣਾਈ। ਅਸ਼ੋਕ ਗਹਿਲੋਤ, ਭੁਪੇਸ਼ ਬਘੇਲ, ਸਲਮਾਨ ਖੁਰਸ਼ੀਦ ਅਤੇ ਮੋਹਨ ਪ੍ਰਕਾਸ਼ ਇਸ ਦੇ ਮੈਂਬਰ ਹਨ, ਮੁਕੁਲ ਵਾਸਨਿਕ ਨੂੰ ਕਮੇਟੀ ਦਾ ਕਨਵੀਨਰ ਬਣਾਇਆ ਗਿਆ ਹੈ।

INDIA Alliance MeetingINDIA Alliance Meeting

[wpadcenter_ad id='4448' align='none']