ਫਾਜਿਲਕਾ 19 ਦਸੰਬਰ
ਮਾਨਯੋਗ ਮਨਜੀਤ ਸਿੰਘ ਢੇਸੀ ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਸਮੱਗਲਰਾ ਅਤੇ ਅਸਲਾ ਤਸਕਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸੀ.ਆਈ.ਏ ਸਟਾਫ ਫਾਜਿਲਕਾ ਦੀ ਟੀਮ ਵੱਲੋ ਵੱਡੀ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 58
ਮਿਤੀ 12.4.2023 ਅ/ਧ 21(ਸੀ), 23,29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਾਜਿਲਕਾ ਦਰਜ ਰਜਿਸਟਰ ਕੀਤਾ ਗਿਆ ਸੀ। ਜਿਸ ਵਿੱਚ ਦੋ ਕਾਰਾ ਮਾਰਕਾ ਇੱਕ ਕਾਰ ਮਾਰਕਾ
ਹੰਡੋਈ ਐਲੇਟਰਾ ਰੰਗ ਚਿੱਟਾ ਅਤੇ ਦੂਸਰੀ ਕਾਰ ਹੋਡਾ ਸਿਵਕ ਰੰਗ ਸਿਲਵਰ ਵਿੱਚ ਚਾਰ ਨੋਜਵਾਨਾ ਨੂੰ ਕਾਬੂ ਕਰਕੇ 36 ਕਿਲੋ 915 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।
ਜਿਨ੍ਹਾ ਦੀ ਪੁੱਛਗਿੱਛ ਪਰ ਉਨ੍ਹਾਂ ਦੇ ਬਾਕੀ ਸਾਥੀਆ ਨੂੰ ਨਾਮਜਦ ਕੀਤਾ ਗਿਆ। ਦੋਰਾਨੇ ਤਫਤੀਸ਼ ਚਾਰ ਨਾਮਜਦ ਦੋਸੀਆਨ ਨੂੰ ਗ੍ਰਿਫਤਾਰ ਕਰਕੇ 48 ਲੱਖ ਰੁਪਏ ਡਰੱਗ ਮਨੀ ਅਤੇ ਇੱਕ ਪਿਸਟਲ (ਗਲੋਕ) ਸਮੇਤ 6 ਜਿੰਦਾ ਰੋਂਦ ਬ੍ਰਾਮਦ ਕੀਤੇ ਗਏ ਸਨ। ਮੁਕੱਦਮਾ ਹਜ਼ਾ ਵਿੱਚ ਨੋਵੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੀਤੂ ਉਰਫ ਗੋਰੀ ਪੁੱਤਰ ਗੁਰਦੀਪ ਸਿੰਘ ਪੁੱਤਰ ਅਮੀਰ ਸਿੰਘ ਵਾਸੀ ਦੋਨਾ ਨਾਨਕਾ (ਮਹਾਤਮ ਨਗਰ) ਥਾਣਾ ਸਦਰ ਫਾਜਿਲਕਾ ਨੂੰ ਮਿਤੀ 13.12.2023 ਨੂੰ ਨਵਾ ਗਾਓ ਮੋਹਾਲੀ ਤੋਂ ਗ੍ਰਿਫਤਾਰ ਕਰਕੇ ਦੌਰਾਨੇ ਤਫਤੀਸ਼ 16 ਲੱਖ ਰੁਪਏ ਡਰੱਗ ਮਨੀ ਬ੍ਰਾਮਦ ਕਰਵਾਈ ਗਈ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਹੁਣ ਤੱਕ ਕੁੱਲ ਬ੍ਰਾਮਦਗੀ:
1) 36 ਕਿਲੋ 915 ਗ੍ਰਾਮ ਹੈਰੋਇਨ
2) 64 ਲੱਖ ਡਰੱਗ ਮਨੀ
3) ਇੱਕ ਪਿਸਟਲ (ਗਲੋਕ) ਸਮੇਤ 6 ਜਿੰਦਾ ਰੋਂਦ