ਆਯੂਸਮਾਨ ਸਕੀਮ ਤਹਿਤ ਵਰਤੀ ਕੋਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ – ਸਿਵਲ ਸਰਜਨ ਲੁਧਿਆਣਾ

ਲੁਧਿਆਣਾ, 20 ਦਸੰਬਰ –

ਭਾਰਤ ਅਤੇ ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਆਯੂਸ਼ਮਾਨ ਭਾਰਤ ਸਰੱਬਤ ਸਿਹਤ ਬੀਮਾ ਯੋਜਨਾ ਅਧੀਨ ਲਾਭਪਾਤਰੀਆਂ ਦਾ ਇਲਾਜ਼ ਸਿਹਤ ਸੰਸਥਾਵਾਂ ਵਿੱਚ ਕੀਤਾ ਜਾਵੇਗਾ।

ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਉਪਰੋਕਤ ਸਕੀਮ ਤਹਿਤ ਜਿਹੜੇ ਲਾਭਪਾਤਰੀਆਂ ਦਾ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਿਆ ਹੈ, ਉਨਾਂ ਮਰੀਜਾਂ ਦਾ ਇਲਾਜ ਇਸ ਸਕੀਮ ਰਾਹੀ ਕੀਤਾ ਜਾਵੇਗਾ।

ਡਾ. ਔਲਖ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋ ਮਿਲ ਰਹੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਚ ਆਯੂਸਮਾਨ ਭਾਰਤ ਸਰੱਬਤ ਬੀਮਾ ਯੋਜਨਾ ਅਧੀਨ ਬਹੁਤ ਘੱਟ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੀ ਅਬਾਦੀ ਅਨੁਸਾਰ ਲਗਭਗ 75 ਫੀਸਦ ਮਰੀਜ਼ ਇਸ ਸਕੀਮ ਅਧੀਨ ਆਉਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰੀ ਹਸਪਲਾਤਾਂ ਵਿੱਚ ਆਉਣ ਵਾਲੇ ਇਨ੍ਹਾਂ ਮਰੀਜ਼ਾਂ ਦਾ ਇਲਾਜ ਇਸ ਸਕੀਮ ਅਧੀਨ ਕੀਤਾ ਜਾਂਦਾ ਤਾਂ ਸਬੰਧਤ ਸਿਹਤ ਸੰਸਥਾਵਾਂ ਵਿੱਤੀ ਘਾਟੇ ਤੋ ਬਚ ਸਕਦੀਆਂ ਹਨ।

ਉਨਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਆਯੂਸਮਾਨ ਭਾਰਤ ਸਰੱਬਤ ਬੀਮਾ ਯੋਜਨਾ ਦੇ ਕਾਰਡ ਧਾਰਕ ਮਰੀਜਾਂ ਦਾ ਇਲਾਜ ਇਸ ਸਕੀਮ ਰਾਹੀ ਕਰਨ ਲਈ ਜਿਲ੍ਹੇ ਭਰ ਦੇ ਸਮੂਹ ਮੈਡੀਕਲ ਅਫਸਰਾਂ ਅਤੇ ਅਰੋਗਿਆ ਮਿੱਤਰ ਜਾਂ ਹਸਪਤਾਲ ਦੇ ਹੋਰ ਸਟਾਫ ਦੀ ਜਿੰਮੇਵਾਰੀ ਲਗਾਈ ਗਈ ਹੈ ਕਿ ਉਹ ਬੀਮਾ ਯੋਜਨਾ ਕਾਰਡ ਧਾਰਕ ਮਰੀਜ ਦਾ ਇਲਾਜ ਇਸ ਸਕੀਮ ਅਧੀਨ ਕਰਨ। ਉਨ੍ਹਾ ਸਪੱਸ਼ਟ ਕੀਤਾ ਕਿ ਜੇਕਰ ਕੋਈ ਸਿਹਤ ਸੰਸਥਾ ਇਸ ਵਿੱਚ ਅਣਗਹਿਲੀ ਵਰਤੇਗੀ ਤਾਂ ਉਹ ਬਰਦਾਸ਼ਤ ਨਹੀ ਕੀਤੀ ਜਾਵੇ।

[wpadcenter_ad id='4448' align='none']