ਅੰਮ੍ਰਿਤਸਰ, 20 ਦਸੰਬਰ -ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ ਦੁਆਲੇ ਨੂੰ ਸਾਫ ਸੁਥਰਾ ਤੇ ਹਵਾਈ ਉਡਾਨਾਂ ਲਈ ਸੁਰੱਖਿਅਤ ਬਨਾਉਣ ਵਾਸਤੇ ਬਣਾਈ ਗਈ ‘ਏਅਰ ਫੀਲਡ ਵਾਤਾਵਰਣ ਮੈਨਜਮੈਂਟ’ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਨੇ ਕਿਹਾ ਕਿ ਹਵਾਈ ਅੱਡੇ ਉਤੇ ਉਡਾਨਾਂ ਦੀ ਸੁਰੱਖਿਅਤ ਆਵਾਜਾਈ ਲਈ ਜਰੂਰੀ ਹੈ ਕਿ ਇਸ ਇਲਾਕੇ ਤੋਂ ਪੰਛੀਆਂ ਨੂੰ ਦੂਰ ਰੱਖਿਆ ਜਾਵੇ। ਪੰਛੀਆਂ ਤੋਂ ਬਚਾਅ ਲਈ ਇਸਦੇ ਆਲੇ ਦੁਆਲੇ ਨੂੰ ਕੂੜੇ ਆਦਿ ਤੋਂ ਮੁੱਕਤ ਰੱਖਣਾ ਇਸ ਦੀ ਲੋੜ ਹੈ, ਇਸ ਲਈ ਇਕ ਤਾਂ ਇਸਦੇ ਨੇੜੇ ਕੂੜੇ ਦੇ ਡੰਪ ਨਾ ਲੱਗਣ ਦਿੱਤੇ ਜਾਣ ਤੇ ਦੂਸਰਾ ਲੋਕਾਂ ਨੂੰ ਇਸ ਲੋੜ ਬਾਬਤ ਜਾਣੂੰ ਕਰਵਾ ਕੇ ਉਨਾਂ ਦਾ ਸਾਥ ਲਿਆ ਜਾਵੇ। ਉਨਾਂ ਕਿਹਾ ਕਿ ਫਿਲਹਾਲ ਇਸ ਸਬੰਧੀ ਅਜਿਹੀ ਕੋਈ ਸ਼ਿਕਾਇਤ ਨਹੀਂ ਹੈ, ਪਰ ਇਹ ਵਾਤਾਵਰਣ ਇਸ ਤਰਾਂ ਹੀ ਬਣਿਆ ਰਹੇ, ਇਸ ਲਈ ਜਾਗਰੂਕਤਾ ਮੁਹਿੰਮ ਜਾਰੀ ਰਹਿਣੀ ਚਾਹੀਦੀ ਹੈ। ਉਨਾਂ ਇਸ ਲਈ ਹਵਾਈ ਅੱਡੇ ਦੇ ਨਾਲ ਲੱਗਦੇ ਨਾਲੇ ਵੀ ਸਾਫ ਰੱਖਣ ਦੀ ਹਦਾਇਤ ਸਬੰਧਤ ਵਿਭਾਗਾਂ ਨੂੰ ਕੀਤੀ। ਉਨਾਂ ਹਵਾਈ ਅੱਡਾ ਅਧਿਕਾਰੀਆਂ ਦੀ ਮੰਗ ਉਤੇ ਹਵਾਈ ਅੱਡੇ ਦੇ ਕੂੜਾ ਪ੍ਰਬੰਧਨ ਵਿਚ ਕਾਰਪੋਰੇਸ਼ਨ ਨੂੰ ਸਕਾਰਤਮ ਭੂਮਿਕਾ ਨਿਭਾਉਣ ਦਾ ਨਿਰਦੇਸ਼ ਦਿੱਤਾ। ਉਨਾਂ ਕਿਹਾ ਕਿ ਹਵਾਈ ਅੱਡਾ ਸਾਡੇ ਵਾਸੀਆਂ ਤੇ ਮਹਿਮਾਨਾਂ ਦੀ ਲੋੜ ਦਾ ਵੱਡਾ ਕੇਂਦਰ ਹੈ। ਇਸ ਲਈ ਜਰੂਰੀ ਹੈ ਕਿ ਇਸ ਨੂੰ ਅਤੇ ਇਸਦੇ ਆਲੇ ਦੁਆਲੇ ਨੂੰ ਸਾਫ ਤੇ ਸੁਰੱਖਿਅਤ ਰੱਖਿਆ ਜਾਵੇ। ਉਨਾਂ ਹਵਾਈ ਅੱਡਾ ਪ੍ਰਬੰਧਕਾਂ ਨੂੰ ਇਸ ਲਈ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਜਿਲ੍ਹਾ ਪ੍ਰਸ਼ਾਸਨ ਵੱਲੋ ਹਰ ਤਰਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ।
ਹਵਾਈ ਅੱਡੇ ਦੇ ਆਲੇ ਦੁਆਲੇ ਨੂੰ ਕੂੜਾ ਰਹਿਤ ਬਨਾਉਣ ਦੀ ਲੋੜ ਉਤੇ ਜ਼ੋਰ
[wpadcenter_ad id='4448' align='none']