ਕੁਰੂਕਸ਼ੇਤਰ ‘ਚ ਰੰਜਿਸ਼ ਕਾਰਨ ਸ਼ਰਾਬ ਦੇ ਠੇਕੇਦਾਰ ‘ਤੇ ਫਾਇਰਿੰਗ

Firing On Liquor Contractor

ਕੁਰੂਕਸ਼ੇਤਰ ਦੇ ਕੌਲਾਪੁਰ ਪਿੰਡ ਨੇੜੇ ਸ਼ਰਾਬ ਦੇ ਠੇਕੇਦਾਰ ਦੀ ਕਾਰ ‘ਤੇ ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਹੁੰਦੇ ਹੀ ਸ਼ਰਾਬ ਦੇ ਠੇਕੇਦਾਰ ਨੇ ਕਾਰ ਨੂੰ ਮੋੜ ਕੇ ਆਪਣੀ ਜਾਨ ਬਚਾਈ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਇਸ ਹਮਲੇ ਤੋਂ ਬਾਅਦ ਠੇਕੇਦਾਰ ਅਤੇ ਉਸ ਦਾ ਪਰਿਵਾਰ ਡਰਿਆ ਹੋਇਆ ਹੈ। ਸ਼ਿਕਾਇਤ ’ਤੇ ਪੁਲੀਸ ਨੇ ਸੱਤ ਨੌਜਵਾਨਾਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਦੇ ਹੋਰ ਸਾਥੀਆਂ ਖ਼ਿਲਾਫ਼ ਅਸਲਾ ਐਕਟ, ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਥਾਣਾ ਸਦਰ ਵਿਖੇ ਦਰਜ ਕਰਵਾਈ ਸ਼ਿਕਾਇਤ ‘ਚ ਰਵਿੰਦਰਪਾਲ ਸਿੰਘ ਵਾਸੀ ਕੌਲਾਪੁਰ ਨੇ ਦੱਸਿਆ ਕਿ ਉਹ ਦੀਪਾ ਲਾਡਵਾ-ਸਮਾਲਖਾ ਦੇ ਨਾਂਅ ‘ਤੇ ਜਾਰੀ ਸ਼ਰਾਬ ਦੇ ਠੇਕਿਆਂ ‘ਚ ਬਿਨਾਂ ਰਿਕਾਰਡ ਤੋਂ ਭਾਈਵਾਲ ਹੈ | 21 ਦਸੰਬਰ ਨੂੰ ਉਹ ਆਪਣੇ ਦੋਸਤ ਸੁਰਿੰਦਰ ਸਿੰਘ ਵਾਸੀ ਚਨਾਰਥਲ ਨਾਲ ਆਪਣੀ ਵਰਨਾ ਕਾਰ ਵਿੱਚ ਈਸ਼ਰਗੜ੍ਹ ਠੇਕੇ ਤੋਂ ਪਿੰਡ ਕੌਲਾਪੁਰ ਨੂੰ ਜਾ ਰਿਹਾ ਸੀ। ਜਦੋਂ ਉਹ ਸ਼ਾਮ 7.15 ਵਜੇ ਦੇ ਕਰੀਬ ਸਾਹਿਲ ਖ਼ਾਨ ਦੇ ਫਾਰਮ ਹਾਊਸ ਨੇੜੇ ਪੁੱਜਾ ਤਾਂ ਰਾਹੁਲ ਕੁਮਾਰ ਉਰਫ਼ ਸ਼ੰਕਾ, ਸੋਨੂੰ ਨੈਨ, ਸਾਹਿਲ ਖ਼ਾਨ, ਸਾਹਿਲ ਫ਼ਾਤੀਰਾਮਨ, ਅਮਨ, ਵਿੱਕੀ ਜੱਜ, ਸੁਮਿਤ ਲਾਠੜ ਆਪਣੇ ਹੋਰ 5-7 ਸਾਥੀਆਂ ਨਾਲ ਗੇਟ ਕੋਲ ਖੜ੍ਹੇ ਸਨ।

ਇਹ ਵੀ ਪੜ੍ਹੋ: ਜਲੰਧਰ ਦੇ ਲਾਪਤਾ ਨੌਜਵਾਨ ਦੀ ਲੰਡਨ ‘ਚ ਮੌਤ

ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦਾ, ਰਾਹੁਲ ਉਰਫ਼ ਸ਼ੰਕਾ ਨੇ ਉਸ ਨੂੰ ਮਾਰਨ ਦੀ ਨੀਅਤ ਨਾਲ ਰਿਵਾਲਵਰ/ਪਿਸਟਲ ਨਾਲ ਉਸ ‘ਤੇ ਗੋਲੀ ਚਲਾ ਦਿੱਤੀ। ਇਹ ਗੋਲੀ ਡਰਾਈਵਰ ਦੀ ਸਾਈਡ ਦੀ ਖਿੜਕੀ ਨੂੰ ਲੱਗੀ। ਫਾਇਰਿੰਗ ਹੁੰਦੇ ਹੀ ਉਸ ਨੇ ਤੁਰੰਤ ਬ੍ਰੇਕ ਲਗਾ ਕੇ ਕਾਰ ਨੂੰ ਰੋਕ ਲਿਆ। ਜਦੋਂ ਕਾਰ ਇਕਦਮ ਰੁਕੀ ਤਾਂ ਉਸ ਦਾ ਦੋਸਤ ਸੁਰਿੰਦਰ ਕਾਰ ਦੇ ਡੈਸ਼ਬੋਰਡ ਨਾਲ ਟਕਰਾ ਗਿਆ ਅਤੇ ਉਹ ਵੀ ਜ਼ਖਮੀ ਹੋ ਗਿਆ। ਫਿਰ ਸੋਨੂੰ ਨੈਨ ਨੇ ਇੱਕ ਹੋਰ ਰਾਊਂਡ ਫਾਇਰ ਕੀਤਾ। ਉਸ ਨੇ ਤੁਰੰਤ ਕਾਰ ਨੂੰ ਮੋੜ ਲਿਆ ਅਤੇ ਪਿਪਲੀ ਵੱਲ ਤੁਰ ਪਿਆ। ਸੁਰਿੰਦਰ ਕਾਰ ਤੋਂ ਉਤਰ ਕੇ ਖੇਤਾਂ ਵੱਲ ਭੱਜਿਆ। ਸ਼ੁਕਰ ਹੈ ਕਿ ਉਹ ਅਤੇ ਉਸ ਦਾ ਦੋਸਤ ਸੁਰਿੰਦਰ ਇਸ ਹਮਲੇ ਵਿਚ ਵਾਲ-ਵਾਲ ਬਚ ਗਏ। ਪੁਲਿਸ ਨੇ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। Firing On Liquor Contractor

[wpadcenter_ad id='4448' align='none']