ਜ਼ਿਲ੍ਹਾ ਰੋਜ਼ਗਾਰ  ਬਿਊਰੋ ਦਫ਼ਤਰ ਵਿਖੇ 27 ਦਸੰਬਰ ਨੂੰ ਹੋਵੇਗਾ ਰੋਜ਼ਗਾਰ ਕੈਂਪ ਦਾ ਆਯੋਜਨ

ਮੋਗਾ, 22 ਦਸੰਬਰ:
ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਮੋਗਾ ਵਿਖੇ 27 ਦਸੰਬਰ, 2023 ਦਿਨ ਬੁੱਧਵਾਰ ਨੂੰ ਇੱਕ ਰੋਜ਼ਗਾਰ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਮੋਗਾ ਸ਼੍ਰੀਮਤੀ ਡਿੰਪਲ ਥਾਪਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਸਵਿੱਫਟ ਸਿਕਉਰੀਟੀਜ਼ ਕੰਪਨੀ ਪ੍ਰਾਈ: ਲਿਮਿਟਡ ਮੋਗਾ ਵੱਲੋਂ ਸਿਵਲ ਸਕਿਉਰਿਟੀ ਗਾਰਡਾਂ, ਐਕਸ-ਸਰਵਿਸਮੈਨ ਸਕਊਰਟੀ ਗਾਰਡਾਂ ਅਤੇ ਗੰਨਮੈਨਾਂ ਦੀਆਂ ਅਸਾਮੀਆਂ ਸਬੰਧੀ ਇੰਟਰਵਿਊ ਦੀ ਪ੍ਰਕਿਰਿਆ ਰਾਹੀ ਯੋਗ ਪ੍ਰਾਰਥੀਆਂ ਰੋਜ਼ਗਾਰ ਲਈ ਚੋਣ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਿਵਲ ਸਕਿਉਰਿਟੀ ਗਾਰਡ ਦੀ ਅਸਾਮੀ ਲਈ ਲੋੜੀਂਦੀ ਯੋਗਤਾ ਦਸਵੀਂ ਪਾਸ, ਉਮਰ 30-45, ਕੱਦ 170 ਸੈਂਟੀਮੀਟਰ ਦੇ ਨਾਲ-ਨਾਲ ਸਰੀਰਿਕ ਤੌਰ ਉੱਪਰ ਫਿੱਟ ਅਤੇ ਮੈਂਟਲੀ ਯੋਗ ਹੋਣਾ ਚਾਹੀਦਾ ਹੈ। ਸਿਵਲ ਸਕਿਉਰਿਟੀ ਗਾਰਡ ਆਸਾਮੀ ਲਈ 12800, ਐਕਸ-ਸਰਵਿਸਮੈਨ ਨੂੰ 14300, ਗੰਨਮੈਨ ਨੂੰ 16500 ਰੁਪਏ ਤਨਖਾਹ ਤੋਂ ਇਲਾਵਾ ਓਵਰਟਾਈਮ ਅਲੱਗ ਤੋਂ ਦਿੱਤਾ ਜਾਵੇਗਾ। ਡਿਊਟੀ ਸਮਾਂ 8 ਘੰਟੇ ਦਾ ਹੋਵੇਗਾ।
ਸ੍ਰੀਮਤੀ ਡਿੰਪਲ ਥਾਪਰ ਨੇ ਜ਼ਿਲ੍ਹਾ ਮੋਗਾ ਦੇ ਯੋਗ ਤੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਕਤ ਮਿਤੀ ਨੂੰ ਲਗਾਏ ਜਾਣ ਵਾਲੇ ਰੋਜ਼ਗਾਰ ਕੈਂਪ ਵਿੱਚ ਵੱਧ ਤੋਂ ਵੱਧ ਪ੍ਰਾਰਥੀ ਆਪਣੇ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਆਧਾਰ ਕਾਰਡ, ਰੀਜਿਊਮ, ਪੈਨ ਕਾਰਡ ਪਾਸਪੋਰਟ ਸਾਈਜ ਼ਫੋਟੋਆਂ ਆਦਿ ਅਸਲ ਦੇ ਨਾਲ ਨਾਲ ਫੋਟੋ ਕਾਪੀਆਂ ਲੈ ਕੇ ਇਸ ਕੈਂਪ ਵਿੱਚ ਪਹੁੰਚਣ ਤਾਂ ਜੋ ਜਿਆਦਾ ਗਿਣਤੀ ਵਿੱਚ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਆਯੋਜਿਤ ਕਰਵਾਏ ਜਾਣ ਵਾਲੇ ਕੈਂਪ ਦਾ  ਸਥਾਨ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮੋਗਾ, ਤੀਜੀ ਮੰਜ਼ਿਲ, ਚਨਾਬ-ਜੇਹਲਮ ਬਲਾਕ, ਡੀ.ਸੀ.ਕੰਪਲੈਕਸ, ਨੈਸਲੇ ਦੇ ਸਾਹਮਣੇ, ਮੋਗਾ ਹੈ।  ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਸਹਾਇਤਾ ਲਾਈਨ ਨੰਬਰ 62392-66360 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

[wpadcenter_ad id='4448' align='none']