ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਜ਼ਿਲ੍ਹੇ ਲਈ 16457 ਕਰੋੜ ਰੁਪਏ ਦੀ ਨਾਬਾਰਡ ਸੰਭਾਵੀ ਕਰਜ਼ਾ ਲਿੰਕਡ ਯੋਜਨਾ 2024-25 ਨੂੰ ਜਾਰੀ ਕੀਤਾ

ਅੰਮ੍ਰਿਤਸਰ 29 ਦਸਬੰਰ 2023—ਸ੍ਰੀ ਹਰਪ੍ਰੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸੰਭਾਵੀ ਕਰਜ਼ਾ ਲਿੰਕਡ ਪਲਾਨ 2024-25 ਜਾਰੀ ਕੀਤਾ ਹੈ। ਇਹ ਦਸਤਾਵੇਜ ਜੋ ਨਾਬਾਰਡ ਦੁਆਰਾ ਅੰਮ੍ਰਿਤਸਰ ਜ਼ਿਲੇ੍ਹ  ਲਈ ਕੁੱਲ 16456.99 ਕਰੋੜ ਦੇ ਸੰਭਾਵੀ ਕਰਜੇ ਲਈ ਤਿਆਰ ਕੀਤਾ ਗਿਆ ਹੈ,  ਇਹ  ਦਸਤਾਵੇਜ ਤਰਜੀਹੀ ਖੇਤਰ ਦੇ ਅਧੀਨ ਸੰਭਾਵੀ ਕਰਜ਼ਾ ਖੇਤਰਾਂ ਲਈ ਬਣਾਇਆ ਜਾਂਦਾ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਖੇਤੀ ਅਤੇ ਸਹਾਇਕ ਖੇਤਰਾਂ ਵਿੱਚ ਨਵੇਂ ਰਾਹਾਂ ਨੂੰ ਉਤਸਾਹਿਤ ਕਰਨ ਲਈ ਬੈਂਕਾਂ ਦੁਆਰਾ ਕਰਜ਼ਾ ਪੋਰਟਫੋਲੀਓ ਦੀ ਵਿਭਿੰਨਤਾ ‘ਤੇ ਜੋਰ ਦਿੱਤਾ। ਬੈਂਕਰਾਂ ਨੂੰ  ਸੈਕਟਰ ‘ਤੇ ਧਿਆਨ ਕੇਂਦਰਿਤ ਕਰਨ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਨਵੇਂ ਉੱਦਮੀਆਂ ਨੂੰ ਉਤਸਾਹਿਤ ਕਰਨ ਲਈ ਮਾਰਗਦਰਸਨ ਕੀਤਾ ਗਿਆ ਕਿਉਂਕਿ ਇਹ ਜ਼ਿਲੇ੍ਹ  ਦੀ ਭਲਾਈ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨਾਂ ਦੱਸਿਆ ਕਿ ਇਹ ਪਲਾਨ ਜਿਲ੍ਹੇ ਦੀ ਭਲਾਈ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਜਿਲ੍ਹਾ ਕ੍ਰੈਡਿਟ ਵੰਡ ਲਈ ਹਾਊਸਿੰਗ ਸੈਰ ਸਪਾਟਾ ਅਤੇ ਉਦਯੋਗ ਵਿੱਚ ਵੱਖ-ਵੱਖ ਤਰੀਕਿਆਂ ਦੀ ਪੇਸ਼ਕਸ਼ ਕਰਦਾ ਹੈ।

ਨਾਬਾਰਡ ਦੇ ਜ਼ਿਲਾ੍ਹ ਵਿਕਾਸ ਮੈਨੇਜਰ, ਜਸਕੀਰਤ ਸਿੰਘ ਨੇ ਦੱਸਿਆ ਕਿ ਨਿਵੇਸ ਕਰਜੇ ਤਹਿਤ ਖੇਤੀ ਕਰਜਾ ਵਧਣਾਊਣਾ  ਚਾਹੀਦਾ ਹੈ ਤਾਂ ਜੋ ਖੇਤੀ ਖੇਤਰ ਵਿੱਚ ਪੂੰਜੀ ਨਿਰਮਾਣ ਹੋ ਸਕੇ। ਨਿਵੇਸ ਕਰਜੇ ਨੂੰ ਵਧਾਉਣ ਲਈ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਨੂੰ ਬੈਂਕਾਂ ਦੁਆਰਾ ਲਾਗੂ ਕਰਨ ਦੀ ਲੋੜ ਹੈ। ਗੈਰ-ਰਸਮੀ ਕ੍ਰੈਡਿਟ ਡਿਲੀਵਰੀ ਸੈਕਟਰ ਬੈਂਕਾਂ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਕਰਦਾ ਹੈ।

ਉਪਰੋਕਤ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਲ 2024-25 ਲਈ ਪੀਐਲਪੀ ਦੇ ਕੁੱਲ ਅਨੁਮਾਨਾਂ ਦਾ ਅਨੁਮਾਨ 16456.99 ਕਰੋੜ ਰੁਪਏ ਹੈ ਜਿਸ ਵਿੱਚ ਖੇਤੀਬਾੜੀ ਸੈਕਟਰ ਲਈ 5441.34 ਕਰੋੜ, ਸੁਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਲਈ 9238.65 ਕਰੋੜ, ਪੋਰਟ 258 ਕਰੋੜ, ਕ੍ਰੈਡਿਟ, ਸਿੱਖਿਆ ਲਈ 289 ਕਰੋੜ, ਰਿਹਾਇਸ਼ ਲਈ 1006.27 ਕਰੋੜ, ਨਵਿਆਉਣਯੋਗ ਊਰਜਾ ਲਈ 32.15 ਕਰੋੜ, ਹੋਰਾਂ ਲਈ 127.07 ਕਰੋੜ, ਛੋਟੇ ਕਰਜ਼ੇ ਅਤੇ ਸਮਾਜਿਕ ਬੁਨਿਆਦੀ ਢਾਂਚੇ ਲਈ 63.75 ਕਰੋੜ ਰੁਪਏ ਰੱਖੇ ਗਏ ਹਨ।

ਇਸ  ਮੌਕੇ ਐਲਡੀਓ ਸ੍ਰੀਮਤੀ ਨੀਤਾ ਸ਼ਰਮਾ, ਐਲ.ਡੀ.ਐਮ. ਉਮੰਗ ਮੈਣੀ ਅਤੇ ਸਾਰੇ ਬੈਂਕਾਂ ਅਤੇ ਲਾਈਨ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ।

ਕੈਪਸ਼ਨ: ਸ੍ਰੀ ਹਰਪ੍ਰੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ  ਨਾਬਾਰਡ ਸੰਭਾਵੀ ਕਰਜ਼ਾ ਲਿੰਕਡ ਯੋਜਨਾ ਨੂੰ ਜਾਰੀ ਕਰਦੇ ਹੋਏ।

[wpadcenter_ad id='4448' align='none']