Pandit Ravishankar
20ਵੀਂ ਸਦੀ ਦੇ ਮਹਾਨ ਕਲਾਕਾਰਾਂ ‘ਚ ਪੰਡਿਤ ਰਵੀਸ਼ੰਕਰ (Pandit Ravishankar) ਨੇ ਜੋ ਛਾਪ ਛੱਡੀ, ਉਹ ਕਈ ਸਦੀਆਂ ਤੱਕ ਕਾਇਮ ਰਹੇਗੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਸਿਤਾਰ ਦੇ ਮਹਾਨ ਜਾਦੂਗਰ ਸਨ, ਪਰ ਉਨ੍ਹਾਂ ਦੀ ਖਾਸੀਅਤ ਇਹ ਸੀ ਕਿ ਉਨ੍ਹਾਂ ਨੇ ਸਾਜ਼-ਸੰਗੀਤ ਨੂੰ ਜਿਸ ਉੱਚ ਪੱਧਰ ਤੱਕ ਦੁਨੀਆ ਭਰ ‘ਚ ਫੈਲਾਇਆ ਉਸ ਦਾ ਕੋਈ ਮੁਕਾਬਲਾ ਨਹੀਂ ਹੈ।ਇਸ ਦੇ ਨਾਲ ਹੀ ਉਨ੍ਹਾਂ ਦੇ ਸਾਜ-ਸੰਗੀਤ ਦੀ ਇੱਕ ਵੱਡੀ ਵਿਸੇਸ਼ਤਾ ਇਹ ਸੀ ਕਿ ਬੇਹੱਦ ਸ਼ਾਲੀਨਤਾ ਅਤੇ ਸ਼ਾਸਤਰੀ ਢੰਗ ਨਾਲ ਜਿਸ ਤਰ੍ਹਾਂ ਉਹ ਸਾਜ-ਸੰਗੀਤ ਨੂੰ ਸੰਸਾਰ ਭਰ ‘ਚ ਉੱਚ ਸਥਾਨ ਦਿਵਾਉਣ ‘ਚ ਸਫਲ ਹੋਏ ਅਤੇ ਸਿਤਾਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਜਿੰਨਾ ਹਰਮਨਪਿਆਰਾ ਬਣਾਇਆ, ਉਹ ਕੋਈ ਦੂਜਾ ਕਲਾਕਾਰ ਨਹੀਂ ਕਰ ਸਕਿਆ।
ਪੰਡਿਤ ਰਵੀਸ਼ੰਕਰ ਜਦੋਂ ਸਿਤਾਰ ਦੀਆਂ ਤਾਰਾਂ ‘ਤੇ ਉਂਗਲੀਆਂ ਰੱਖਦੇ, ਤਾਂ ਬੇਜਾਨ ਤਾਰਾਂ ‘ਚੋਂ ਵੀ ਇੱਕ ਅਜਿਹੀ ਮਨਮੋਹਕ ਗੂੰਜ ਨਿੱਕਲਦੀ ਸੀ ਕਿ ਮੰਨੋ ਜਿਸ ਨੇ ਸੰਸਾਰ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਦੇ ਲੋਕਾਂ ਨੂੰ ਆਪਣੇ ਪ੍ਰੇਮ ਜਾਲ ‘ਚ ਬੰਨ੍ਹ ਲਿਆ ਹੋਵੇ। ਸੰਸਾਰ ਦੇ ਕੋਨੇ-ਕੋਨੇ ‘ਚ ਅਤੇ ਵਿਸ਼ਵ ਦੇ ਸਭ ਤੋਂ ਖੁਸ਼ਹਾਲ ਦੇਸ਼ ਅਮਰੀਕਾ ‘ਚ ਥਾਂ-ਥਾਂ ‘ਤੇ ਉਨ੍ਹਾਂ ਦੇ ਸ਼ਿਸ਼ ਫੈਲੇ ਹੋਏ ਹਨ। ਇਸ ਦੇ ਨਾਲ ਉਨ੍ਹਾਂ ਨੇ ਭਾਰਤੀ ਸੰਗੀਤ ਲਈ ਪੱਛਮ ਦਾ ਦੁਆਰ ਸਥਾਈ ਤੌਰ ‘ਤੇ ਖੋਲ੍ਹ ਦਿੱਤਾ। ਇਨ੍ਹਾਂ ਕਾਰਨਾਂ ਕਰਕੇ ਭਾਰਤੀ ਸੰਗੀਤ ਅਤੇ ਵਿਸ਼ੇਸ਼ ਤੌਰ ‘ਤੇ ਸਾਜ ਸੰਗੀਤ ਨੂੰ ਵਿਸ਼ਵ ਭਰ ‘ਚ ਆਦਰ ਮਿਲਿਆ।ਇਸ ਦੀ ਸਭ ਤੋਂ ਵੱਡੀ ਉਦਾਹਰਨ ਇਹ ਹੈ ਕਿ ਉਨ੍ਹਾਂ ਨੇ ਕਦੇ ਪੌਪ ਮਿਊਜ਼ਿਕ ‘ਚ ਨਾ ਹਿੱਸਾ ਲਿਆ ਅਤੇ ਨਾ ਉਸ ਨੂੰ ਸਲਾਹਿਆ, ਜਦੋਂਕਿ ਇਹ ਵਿਚਿੱਤਰ ਸੰਯੋਗ ਹੈ ਕਿ ਇੰਗਲੈਂਡ ਦੀ ਪ੍ਰਸਿੱਧ ਪੌਪ ਮੰਡਲੀ ਦੇ ਉਹ ਗੁਰੂ ਰਹੇ। ਪੰਡਿਤ ਰਵੀਸ਼ੰਕਰ ਨੂੰ ਸੰਸਾਰ ਭਰ ਦੀਆਂ ਪ੍ਰਸਿੱਧ ਸੰਸਥਾਵਾਂ ਨੇ, ਯੂਨੀਵਰਸਿਟੀਆਂ ਨੇ, ਸਰਕਾਰਾਂ ਨੇ ਕਈ ਵਾਰ ਡਾਕਟਰੇਟ ਆਦਿ ਸਨਮਾਨਾਂ ਨਾਲ ਸਨਮਾਨਿਤ ਕੀਤਾ, ਪਰ ਉਹ ਆਪਣੇ ਦੇਸ਼ ਦੇ ਸਰਵਉਚ ਸਨਮਾਨ ‘ਭਾਰਤ ਰਤਨ’ ਨੂੰ ਸਭ ਤੋਂ ਜ਼ਿਆਦਾ ਮਹੱਤਵ ਦਿੰਦੇ ਸਨ। ਸ਼ੁਰੂਆਤ ‘ਚ ਪੰਡਿਤ ਜੀ ਨੇ ਅਮਰੀਕਾ ਦੇ ਪ੍ਰਸਿੱਧ ਵਾਇਲਨ ਵਾਦਕ ਯੇਹੁਦੀ ਮੇਨੁਹਿਨ ਦੇ ਨਾਲ ਜੁਗਲਬੰਦੀਆਂ ‘ਚ ਵੀ ਸੰਸਾਰ ਭਰ ਦਾ ਦੌਰਾ ਕੀਤਾ।
READ ALSO:ਸ਼ਰਾਬ ਪਿਲਾ ਕੇ 3 ਦੋਸ਼ੀਆਂ ਨੇ ਕੁੱਟ-ਕੁੱਟ ਕੇ ਕੀਤੀ ਵਿਅਕਤੀ ਦੀ ਹੱਤਿਆ..
ਤਬਲੇ ਦੇ ਮਹਾਨ ਉਸਤਾਦ ਅੱਲ੍ਹਾ ਰੱਖਾ ਕੁਰੈਸ਼ੀ ਨੇ ਵੀ ਪੰਡਿਤ ਜੀ ਦੇ ਨਾਲ ਜੁਗਲਬੰਦੀ ਕੀਤੀ। ਅਸਲ ਵਿਚ ਇਸ ਤਰ੍ਹਾਂ ਦੀਆਂ ਜੁਗਲਬੰਦੀਆਂ ‘ਚ ਹੀ ਉਨ੍ਹਾਂ ਨੇ ਭਾਰਤੀ ਸਾਜ-ਸੰਗੀਤ ਨੂੰ ਇੱਕ ਨਵਾਂ ਮੁਕਾਮ ਦਿੱਤਾ। ਉਨ੍ਹਾਂ ਨੇ 25 ਸਾਲ ਦੀ ਉਮਰ ‘ਚ ਹਰਨਮਪਿਆਰਾ ਗੀਤ ‘ਸਾਰੇ ਜਹਾਂ ਸੇ ਅੱਛਾ’ ਨੂੰ ਫਿਰ ਤੋਂ ਸੰਗੀਤਬੱਧ ਕੀਤਾ। ਉਨ੍ਹਾਂ ਦੀ ਪ੍ਰਸਿੰਧੀ ਸਿਤਾਰ-ਵਾਦਨ ਦੇ ਉਨ੍ਹਾਂ ਦੇ ਢੰਗ ਅਤੇ ਉਨ੍ਹਾਂ ਦੀਆਂ ਸੰਗੀਤ ਰਚਨਾਵਾਂ ਉਨ੍ਹਾਂ ਨੂੰ 20ਵੀਂ ਸਦੀ ਦਾ ਮਹਾਨ ਸੰਗੀਤਕਾਰ ਸਿੱਧ ਕਰਦੀਆਂ ਹਨ। ਇਹ ਕਹਿਣਾ ਸਹੀ ਹੈ ਕਿ ਪੰਡਿਤ ਰਵੀਸ਼ੰਕਰ ਦਾ ਸਿਤਾਰ-ਵਾਦਨ ਆਧੁਨਿਕ ਯੁੱਗ ਦਾ ਇੱਕ ਨਵਾਂ ਸੁਹਜ਼ ਬਣ ਕੇ ਉੱਭਰਿਆ ਹੈ।ਪੰਡਿਤ ਜੀ ਨੇ ਆਪਣੀ ਲੰਮੀ ਸੰਗੀਤ ਯਾਤਰਾ ‘ਚ ਆਪਣੇ ਅਤੇ ਆਪਣੇ ਸਬੰਧ ‘ਚ ਕੁਝ ਮਹੱਤਵਪੂਰਨ ਕਿਤਾਬਾਂ ਵੀ ਲਿਖੀਆਂ। ‘ਮਾਈ ਮਿਊਜ਼ਿਕ, ਮਾਈ ਲਾਈਫ’ ਤੋਂ ਇਲਾਵਾ ਉਨ੍ਹਾਂ ਦੀ ‘ਰਾਗਮਾਲਾ’ ਨਾਂਅ ਦੀ ਕਿਤਾਬ ਵਿਦੇਸ਼ ਦੇ ਇੱਕ ਪ੍ਰਸਿੱਧ ਪ੍ਰਕਾਸ਼ਕ ਨੇ ਪ੍ਰਕਾਸ਼ਿਤ ਕੀਤੀ। ਉਨ੍ਹਾਂ ਦਾ ਮੰਨਣਾ ਸੀ ਕਿ ਅਸਲ ਜੀਵਨੀ ਲਿਖਣਾ ਬੇਹੱਦ ਮੁਸ਼ਕਿਲ ਕੰਮ ਹੈ ਕਿਉਂਕਿ ਜੇਕਰ ਇਸ ਵਿਚ ਪੂਰੀ ਤਰ੍ਹਾਂ ਸੱਚੀਆਂ ਗੱਲਾਂ ਲਿਖੀਆਂ ਜਾਣ, ਤਾਂ ਉਸ ਨਾਲ ਕਈ ਲੋਕਾਂ ਨੂੰ ਦੁੱਖ ਪਹੁੰਚ ਸਕਦਾ ਹੈ। ਉਹ ਕਹਿੰਦੇ ਸਨ, ਪਰ ਮੈਂ ਜੋ ਕੁਝ ਆਪਣੀਆਂ ਕਿਤਾਬਾਂ ਵਿਚ ਲਿਖਿਆ ਹੈ ਜਾਂ ਜੀਵਨ ‘ਚ ਕੀਤਾ ਹੈ ਉਸ ਦਾ ਉਦੇਸ਼ ਕਿਸੇ ਨੂੰ ਕਿਸੇ ਤਰ੍ਹਾਂ ਦੀ ਤਕਲੀਫ਼ ਪਹੁੰਚਾਉਣਾ ਨਹੀਂ ਹੈ।
Pandit Ravishankar