ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਫੈਮਿਲੀ ਪੈਨਸ਼ਨ ਦਾ  ਲਾਭ ਪ੍ਰਾਪਤ ਕਰ ਰਹੇ ਲਾਭਪਾਤਰੀਆਂ ਲਈ ਜ਼ਰੂਰੀ ਸੂਚਨਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਜਨਵਰੀ 2024:
ਕਿਸਾਨਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਲਾਭ ਦੇਣ ਹਿੱਤ ਚਲਾਇਆ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਵਾਚਣ ਲਈ ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ ਨਗਰ ਨੇ ਖੇਤੀਬਾੜੀ ਵਿਭਾਗ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨਾਲ ਮੀਟਿੰਗ ਕੀਤੀ।     ਉਹਨਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈ ਰਹੇ ਲਾਭਪਾਤਰੀਆ ਨੂੰ ਅਪੀਲ ਕੀਤੀ ਕਿ ਜਿਹਨਾਂ ਕਿਸਾਨਾਂ ਦੀ ਹੁਣ ਤੱਕ ਪੀ ਐਮ ਕਿਸਾਨ ਪੋਰਟਲ ਤੇ (ਜ਼ਮੀਨ ਦੀ ਡਿਟੇਲ) ਸਬੰਧੀ ਲੈਂਡ ਸੀਡਿੰਗ ਦਰਜ਼ ਨਹੀ ਹੋਈ ਹੈ, ਉਹ ਆਪਣੇ ਨਜ਼ਦੀਕੀ ਖੇਤੀਬਾੜੀ ਦਫਤਰ ਵਿਖੇ ਆਪਣੀ ਜ਼ਮੀਨ ਦੀ ਮਲਕੀਅਤ ਸਬੰਧੀ ਫਰਦ ਅਤੇ ਆਧਾਰ ਕਾਰਡ ਜਮਾਂ ਕਰਵਾਉਣ ਤਾਂ ਜੋ ਪੜਤਾਲ ਉਪਰੰਤ ਪੀ.ਐਮ ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਪ੍ਰਾਪਤ ਹੋ ਸਕੇ।    ਉਹਨਾਂ ਨੇ ਦੱਸਿਆ ਕਿ ਜਿਹਨਾਂ ਲਾਭਪਾਤਰੀਆ ਨੇ ਹੁਣ ਤੱਕ ਈ-ਕੇਵਾਈਸੀ ਨਹੀਂ ਕਰਵਾਈ ,ਉਹ ਜਲਦੀ ਤੋਂ ਜਲਦੀ ਯੋਜਨਾ ਦਾ ਲਾਭ ਲੈਣ ਲਈ ਆਪਣੇ ਆਪ,ਕੌਮਨ ਸਰਵਿਸ ਸੈਟਰਾਂ ਰਾਹੀ,ਸਬੰਧਤ ਬੈਕਾਂ ਜਾਂ ਖੇਤੀਬਾੜੀ ਦਫਤਰਾਂ ਵਿੱਚ ਜਾ ਕੇ ਈ-ਕੇਵਾਈਸੀ ਕਰਵਾ ਸਕਦੇ ਹਨ।    ਇਸ ਦੇ ਸਬੰਧ ਵਿੱਚ ਲੋੜ ਪੈਣ ਤੇ ਹੋਰ ਜਰੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਦਫਤਰ ਮੁੱਖ ਖੇਤੀਬਾੜੀ ਅਫਸਰ ,ਐਸ.ਏ.ਐਸ ਨਗਰ ਨਾਲ ਲਾਭਪਾਤਰੀ ਦਫਤਰੀ ਨੰ 0172-2219529 ਤੇ ਸੰਪਰਕ ਕਰ ਸਕਦੇ ਹਨ।

[wpadcenter_ad id='4448' align='none']