ਮਾਨਸਾ, 02 ਜਨਵਰੀ:
ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿਚ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਪ੍ਰਿੰਸੀਪਲ ਸ੍ਰ ਬੁੱਧ ਰਾਮ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਬੁਢਲਾਡਾ ਵਿੱਚ ਗਰਾਉਂਡ ਦੇ ਨਵੀਨੀਕਰਨ ਅਤੇ ਬਾਸਕਟਵਾਲ, ਨੈੱਟਬਾਲ, ਓਪਨ ਜਿੰਮ ਬਣਾਉਣ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।
ਉਨਾਂ ਕਿਹਾ ਕਿ ਬੁਢਲਾਡਾ ਨਿਵਾਸੀਆਂ ਲਈ ਇਹ ਨਵੇਂ ਸਾਲ ਦਾ ਤੋਹਫ਼ਾ ਹੈ ਕਿ ਉਨ੍ਹਾਂ ਨੂੰ ਸਟੇਡੀਅਮ ਵਿਚ ਲੋੜੀਂਦੀਆਂ ਸਹੂਲਤਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ 47 ਲੱਖ ਰੁਪੈ ਦੀ ਲਾਗਤ ਨਾਲ ਤਿਆਰ ਹੋਵੇਗਾ ਅਤੇ ਮਿਥੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਰਾਊਂਡ ਦੇ ਟਰੈਕ ਵਿੱਚ ਵਿਸ਼ੇਸ ਕਿਸਮ ਦੀ ਮਿੱਟੀ ਪਾਈ ਜਾਵੇਗੀ ਜਿਸ ਦਾ ਕੰਮ ਬਾਅਦ ਵਿੱਚ ਸ਼ੁਰੂ ਕਰਵਾਇਆ ਜਾਵੇਗਾ। ਇਸ ਵੇਲੇ ਜਿਹੜੀ ਚਾਰਦੀਵਾਰੀ ਡਿੱਗੀ ਜਾਂ ਨਕਾਰਾ ਹੋ ਚੁੱਕੀ ਹੈ ਉਸ ਦੀ ਥਾਂ ਨਵੀਂ ਕੰਧ ਦੀ ਉਸਾਰੀ ਕੀਤੀ ਜਾਵੇਗੀ।
ਇਸ ਮੌਕੇ ਮਨਜੀਤ ਸਿੰਘ ਡੀ.ਐਸ.ਪੀ.ਬੁਢਲਾਡਾ, ਭੁਪਿੰਦਰਜੀਤ ਸਿੰਘ ਐਸ.ਐਚ.ਓ. ਸਿਟੀ ਬੁਢਲਾਡਾ ,ਸੁਖਪਾਲ ਸਿੰਘ ਪ੍ਰਧਾਨ ਨਗਰ ਕੌਂਸਲ ਬੁਢਲਾਡਾ , ਸਤੀਸ਼ ਸਿੰਗਲਾ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ, ਗੁਰਦਰਸ਼ਨ ਸਿੰਘ ਪਟਵਾਰੀ, ਵਿਜੇ ਕੁਮਾਰ ਜੇ.ਈ., ਵਿਸ਼ਾਲ ਕੁਮਾਰ ਠੇਕੇਦਾਰ, ਸਤਵੀਰ ਸਿੰਘ ਬਰ੍ਹੇ, ਪ੍ਰਵੀਨ ਗੁੜੱਦੀ, ਮੇਜਰ ਸਿੰਘ, ਗੁਰਪ੍ਰੀਤ ਸਿੰਘ ਵਿਰਕ ਐਮ.ਸੀ., ਹਰਚਰਨ ਸਿੰਘ, ਲਲਿਤ ਸੈਂਟੀ, ਚਰਨਜੀਤ ਸ਼ਰਮਾ, ਦਵਿੰਦਰ ਪਾਲ ਸਿੰਘ ਲਾਲਾ ਤੋਂ ਇਲਾਵਾ ਖੇਡ ਪ੍ਰੇਮੀ ਹਾਜ਼ਰ ਸਨ।
47 ਲੱਖ ਦੀ ਲਾਗਤ ਨਾਲ ਬੁਢਲਾਡਾ ਦੇ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਦੀ ਬਦਲੀ ਜਾਵੇਗੀ ਨੁਹਾਰ-ਵਿਧਾਇਕ ਬੁੁੱਧ ਰਾਮ
[wpadcenter_ad id='4448' align='none']