ਸਾਂਸ ਪ੍ਰੋਗਰਾਮ ਤਹਿਤ ਨਿਮੋਨੀਆਂ ਤੋਂ ਬਚਾਅ ਲਈ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

ਅੰਮ੍ਰਿਤਸਰ 3 ਜਨਵਰੀ 2024

ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਿਵਲ ਸਰਜਨ ਡਾ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲਾ੍ਹ ਟੀਕਾਕਰਣ ਅਫਸਰ ਡਾ ਭਾਰਤੀ ਧਵਨ ਦੀ ਅਗਵਾਹੀ ਹੇਠਾਂ ਸਿਵਲ ਹਸਪਤਾਲ ਮਜੀਠਾ ਵਿਖੇ ਸਾਂਸ ਪ੍ਰੋਗਰਾਮ ਤਹਿਤ ਨਿਮੋਨੀਆਂ ਤੋਂ ਬਚਾਅ ਲਈ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਡਾ ਭਾਰਤੀ ਧਵਨ ਨੇ ਕਿਹਾ ਕਿ ਸਾਂਸ ਪ੍ਰੋਗਰਾਮ ਤਹਿਤ (“ਸੋਸਲ ਅਵੇਅਰਨੈਸ ਐਂਡ ਐਕਸ਼ਨ ਟੂ ਨਿਉਟ੍ਰਲਾਈਜ ਨਿਮੋਨੀਆਂ ਸਕਸੈਸਫੁਲੀ”) ਵਰਕਸ਼ਾਪਾਂ ਲਗਾਉਣ ਦਾ ਮੁੱਖ ਉਦੇਸ਼ ਨਿਮੋਨੀਆਂ ਦੇ ਲੱਛਣਾਂ ਦੀ ਜਲਦ ਪਹਿਚਾਣ ਕਰਨਾਂ ਅਤੇ ਸਮੇਂ ਤੇ ਸਹੀ ਉਪਚਾਰ ਕਰਨਾਂ ਹੈ, ਤਾ ਜੋ ਨਿਮੋਨੀਆਂ ਕਾਰਣ ਹੋਣ ਵਾਲੀਆ ਮੌਤਾਂ ਦੇ ਦਰ ਵਿਚ ਕਮੀਂ ਲਿਆਂਦੀ ਜਾ ਸਕੇ। ਪੂਰੇ ਵਿਸਵ ਭਰ ਵਿਚ ਨਿਮੋਨੀਆਂ ਕਾਰਣ ਬਹੁਤ ਸਾਰੇ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਸੇ ਲਈ ਵਿਸ਼ਵ ਸਿਹਤ ਸੰਸਥਾ ਵਲੋਂ ਸਾਂਸ ਪ੍ਰੋਗਰਾਮ ਤਹਿਤ ਸਮੂਹ ਕਮਿਉਨਟੀ ਹੈਲਥ ਅਫਸਰ, ਸਟਾਫ ਨਰਸਾਂ, ਪੈਰਾਮੈਡੀਕਲ ਸਟਾਫ, ਆਸ਼ਾ ਵਰਕਰਾਂ ੳਤੇ ਆਮ ਲੋਕਾਂ ਨੂੰ ਨਿਮੋਨੀਆਂ ਸੰਬਧੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਅਵਸਰ ਤੇ ਸੀਨੀਅਰ ਮੈਡੀਕਲ ਅਫਸਰ ਡਾ ਸਤਨਾਮ ਸਿੰਘ ਗਿਲ ਨੇ  ਕਿਹਾ ਕਿ ਨਿਮੋਨੀਆਂ ਇਕ ਗੰਭੀਰ ਬੀਮਾਰੀ ਹੈ, ਜੋ ਕਿ ਹਰ ਸਾਲ ਪੂਰੇ ਦੇਸ਼ ਵਿਚ 5 ਸਾਲਾ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਸੱਭ ਤੋਂ ਵੱਡਾ ਕਾਰਣ ਬਣਦੀ ਹੈ। ਨਿਮੋਨੀਆਂ ਦੇ ਆਮ ਲੱਛਣ ਖਾਂਸੀ ਅਤੇ ਜੁਾਕਮ ਦਾ ਵਧੱਣਾਂ, ਤੇਜੀ ਨਾਲ ਸਾਹ ਲੈਣਾਂ, ਸਾਹ ਲੈਣ ਸਮੇਂ ਪੱਸਲੀਆਂ ਦਾ ਧੱਸਣਾਂ ਅਤੇ ਤੇਜ  ਬੁਖਾਰ ਹੋਣਾਂ ਹੈ। ਇਸ ਤੋਂ ਇਲਾਵਾ ਗੰਭੀਰ ਲੱਛਣਾਂ ਵਿਚ ਬੱਚੇ ਦਾ ਖਾੑਪੀ ਨਾਂ ਸਕਣਾਂ, ਝੱਟਕੇ ਆਉਣਾਂ, ਬੱਚੇ ਦਾ ਨਿਢਾਲ ਹੋਣਾਂ ਆਦਿ ਹੈ। ਇਸ ਲਈ ਇਹਨਾਂ ਵਿਚੋਂ ਕੋਈ ਲਛੱਣ ਸਾਹਮਣੇਂ ਆਵੇ ਤਾਂ ਤੁਰੰਤ ਨਜਦੀਕੀ ਸਰਕਾਰੀ ਮਾਹਿਰ ਡਾਕਟਰਾਂ ਕੋਲੋਂ ਇਲਾਜ ਕਰਵਾਉਣਾਂ ਚਾਹੀਦਾ ਹੈ। ਇਸ ਮੌਕੇ ਤੇ ਡਾ ਰਾਘਵ ਗੁਪਤਾ ਨੇ ਕਿਹਾ ਕਿ ਨਮੂਨੀਆਂ ਤੋਂ ਬਚਾਉ ਲਈ ਬੱਚੇ ਨੂੰ ਨਿੱਘਾ ਰਖਣਾਂ, ਸਮਪੂਰਣ ਵੈਕਸੀਨੇਸ਼ਨ ਕਰਾਉਣਾਂ, ਐਕਸਕਲੁਸਿਵ ਬੈ੍ਰਸਟ ਫੀਡਿੰਗ ਕਰਵਉਣਾਂ ਅਤੇ ਨਿਮੋਨੀਆਂ ਦੇ ਲੱਛਣਾਂ ਦੀ ਪਹਿਚਣ ਹੋਣਾਂ ਬਹੁਤ ਜਰੂਰੀ ਹੈ। ਇਸ ਅਵਸਰ ਤੇ ਜਿਲਾ੍ਹ ਐਮ।ਈ।ਆਈ।ਓ। ਅਮਰਦੀਪ ਸਿੰਘ, ਬੀ।ਈ।ਈ। ਰਣਜੀਤ ਕੁਮਾਰ, ਐਸ।ਆਈ। ਰਾਧੇ ਸ਼ਾਂਮ, ਐਲ।ਐਚ।ਵੀ। ਅਤੇ ਸਮੂਹ ਸਟਾਫ ਹਾਜਰ ਸੀ।

[wpadcenter_ad id='4448' align='none']