ED ਦੇ ਸੰਮਨ ‘ਤੇ ਕੇਜਰੀਵਾਲ ਬੋਲੇ- ਜੋ ਭਾਜਪਾ ‘ਚ ਸ਼ਾਮਲ ਨਹੀਂ ਹੁੰਦਾ, ਉਹ ਜਾਂਦੈ ਜੇਲ੍ਹ

Kejriwal spoke on the summons of ED

ਦਿੱਲੀ ਸ਼ਰਾਬ ਘਪਲਾ ਮਾਮਲਾ ਯਾਨੀ ਕਿ ਆਬਕਾਰੀ ਨੀਤੀ ਘਪਲਾ ਮਾਮਲੇ ਵਿਚ 3 ਵਾਰ ਈਡੀ ਦੇ ਸੰਮਨ ਨੂੰ ਅਣਦੇਖਾ ਕਰ ਚੁੱਕੇ ਮੁੱਖ ਮੰਤਰੀ ਕੇਜਰੀਵਾਲ ਨੇ ਵੀਰਵਾਰ ਯਾਨੀ ਕਿ ਅੱਜ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨੇਤਾਵਾਂ ਖਿਲਾਫ਼ ਕੋਈ ਵੀ ਸਬੂਤ ਨਹੀਂ ਮਿਲਿਆ ਹੈ। ਮੈਨੂੰ ਵੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ 2 ਸਾਲਾਂ ਤੋਂ ਭਾਜਪਾ ਦੀਆਂ ਸਾਰੀਆਂ ਏਜੰਸੀਆਂ ਕਈ ਛਾਪੇਮਾਰੀ ਕਰ ਚੁੱਕੀਆਂ ਹਨ ਪਰ ਅਜੇ ਤੱਕ ਇਕ ਵੀ ਪੈਸਾ ਨਹੀਂ ਮਿਲਿਆ। ਜੇਕਰ ਕਿਸੇ ਤਰ੍ਹਾਂ ਦਾ ਭ੍ਰਿਸ਼ਟਾਚਾਰ ਹੁੰਦਾ ਤਾਂ ਇੰਨੇ ਕਰੋੜਾਂ ਰੁਪਏ ਕਿੱਥੇ ਗਏ? ਜੇਕਰ ਭ੍ਰਿਸ਼ਟਾਚਾਰ ਹੁੰਦਾ ਤਾਂ ਪੈਸਾ ਵੀ ਜ਼ਰੂਰ ਮਿਲਦਾ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਅਜਿਹੇ ਫਰਜ਼ੀ ਕੇਸਾਂ ‘ਚ ‘ਆਪ’ ਦੇ ਨੇਤਾਵਾਂ ਨੂੰ ਜੇਲ੍ਹ ‘ਚ ਡੱਕਿਆ ਹੋਇਆ ਹੈ। ਕਿਸੇ ਖਿਲਾਫ਼ ਕੋਈ ਸਬੂਤ ਨਹੀਂ ਹਨ। ਹੁਣ ਭਾਜਪਾ ਮੈਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ। ਮੇਰੀ ਸਭ ਤੋਂ ਵੱਡੀ ਤਾਕਤ ਮੇਰੀ ਈਮਾਨਦਾਰੀ ਹੈ। ਫਰਜ਼ੀ ਸੰਮਨ ਭੇਜ ਕੇ ਇਹ ਮੈਨੂੰ ਬਦਨਾਮ ਕਰਨਾ ਚਾਹੁੰਦੇ ਹਨ। ਮੇਰੇ ਵਕੀਲਾਂ ਨੇ ਮੈਨੂੰ ਦੱਸਿਆ ਕਿ ਇਹ ਸੰਮਨ ਗੈਰ-ਕਾਨੂੰਨੀ ਹਨ। ਈਡੀ ਦੇ ਸੰਮਨਾਂ ਦਾ ਮੈਂ ਲਿਖਤੀ ਜਵਾਬ ਭੇਜਿਆ ਹੈ ਪਰ ਕੋਈ ਜਵਾਬ ਨਹੀਂ ਆਇਆ। ਜੇਕਰ ਕਾਨੂੰਨੀ ਤੌਰ ‘ਤੇ ਮੈਨੂੰ ਸਹੀ ਸੰਮਨ ਆਵੇਗਾ ਤਾਂ ਜਾਂਚ ‘ਚ ਸਹਿਯੋਗ ਕਰਾਂਗਾ। ਭਾਜਪਾ ਦਾ ਮਕਸਦ ਜਾਂਚ ਕਰਨਾ ਨਹੀਂ ਸਗੋਂ ਲੋਕ ਸਭਾ ਚੋਣਾਂ ‘ਚ ਮੈਨੂੰ ਪ੍ਰਚਾਰ ਕਰਨ ਤੋਂ ਰੋਕਣਾ ਹੈ।

ALSO READ :- ਗੈਂਗਸਟਰ ਦੀ ਮਾਡਲ ਗਰਲਫ੍ਰੈਂਡ ਦੇ ਕਤਲ ਦੇ 3 ਨਵੇਂ ਵੀਡੀਓ ਆਏ ਸਾਹਮਣੇ..

ਕੇਜਰੀਵਾਲ ਨੇ ਕਿਹਾ ਕਿ ਸੀ. ਬੀ. ਆਈ ਨੇ ਮੈਨੂੰ 8 ਮਹੀਨੇ ਪਹਿਲਾਂ ਬੁਲਾਇਆ ਸੀ। ਮੈਂ ਗਿਆ ਸੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਅੱਜ ਭਾਜਪਾ ਭ੍ਰਿਸ਼ਟਾਚਾਰੀਆਂ ਨੂੰ ਨਹੀਂ ਫੜ ਰਹੀ ਸਗੋਂ ਖੁੱਲ੍ਹੇਆਮ ਈਡੀ, ਸੀ. ਬੀ. ਆਈ. ਦਾ ਇਸਤੇਮਾਲ ਕਰ ਕੇ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਤੋੜ ਕੇ ਭਾਜਪਾ ‘ਚ ਸ਼ਾਮਲ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਪਾਰਟੀ ਦੇ ਨੇਤਾ ‘ਤੇ ਈਡੀ ਜਾਂ ਸੀ. ਬੀ. ਆਈ ਦੇ ਮਾਮਲੇ ਚੱਲ ਰਹੇ ਸਨ, ਜਿਵੇਂ ਹੀ ਉਹ ਨੇਤਾ ਭਾਜਪਾ ‘ਚ ਸ਼ਾਮਲ ਹੁੰਦੇ ਹਨ, ਉਨ੍ਹਾਂ ਦੇ ਸਾਰੇ ਪੁਰਾਣੇ ਮਾਮਲੇ ਬੰਦ ਕਰ ਦਿੱਤੇ ਗਏ। ਜੋ ਇਨ੍ਹਾਂ ਦੀ ਪਾਰਟੀ ਵਿਚ ਨਹੀਂ ਜਾਂਦਾ, ਉਹ ਜੇਲ੍ਹ ਜਾਂਦਾ ਹੈ। ਅੱਜ ਅਸੀਂ ਭਾਜਪਾ ਦਾ ਮੁਕਾਬਲਾ ਕਰ ਰਹੇ ਹਾਂ, ਕਿਉਂਕਿ ਅਸੀਂ ਭ੍ਰਿਸ਼ਟਾਚਾਰ ਨਹੀਂ ਕੀਤਾ।

[wpadcenter_ad id='4448' align='none']